ਰੋਪੜ ਥਰਮਲ ਪਲਾਂਟ ਦੀ ਬਿਜਲੀ ਦੇ ਉਤਪਾਦਨ ਵਿੱਚ ਰਿਕਾਰਡ ਤੋੜ 7 ਗੁਣਾ ਵਾਧਾ- ਵਿਧਾਇਕ ਚੱਢਾ
ਬਹਾਦਰਜੀਤ ਸਿੰਘ/ਰੂਪਨਗਰ,22 ਜੁਲਾਈ,2024
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਘਨੌਲੀ, ਰੋਪੜ ਜਿਸ ਨੂੰ ਕਿ ਪਿਛਲੀ ਸਰਕਾਰ ਨੇ ਨਕਾਰਿਆ ਐਲਾਨ ਕਰ ਦਿੱਤਾ ਸੀ ਅਤੇ ਨਾਲ ਦੇ ਨਾਲ ਹੀ ਢੈ ਢੇਰੀ ਕਰਨ ਦਾ ਕੰਮ ਵੀ ਸ਼ੁਰੂ ਕਰਵਾ ਦਿੱਤਾ ਸੀ
ਹੁਣ ਸੂਬੇ ਵਿੱਚ ਆਮ ਆਦਮੀ ਸਰਕਾਰ ਆਉਣ ਤੋਂ ਬਾਅਦ ਇਸੇ ਥਰਮਲ ਪਲਾਂਟ ਵਿੱਚ ਬਿਜਲੀ ਦੇ ਉਤਪਾਦਨ ਵਿੱਚ ਸੱਤ ਗੁਣਾ ਵੱਡਾ ਵਾਧਾ ਹੋਇਆ ਹੈ ਇਹ ਜਾਣਕਾਰੀ ਹਲਕਾ ਰੂਪ ਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦਿੱਤੀ ਵਿਧਾਇਕ ਚੱਢਾ ਨੇ ਦੱਸਿਆ ਸਾਲ ਵਿੱਚ ਬਿਜਲੀ ਦੀ ਸਭ ਤੋਂ ਜਿਆਦਾ ਜਰੂਰ ਵਾਲੇ ਮਹੀਨੇ ਅਪ੍ਰੈਲ ਮਈ ਜੂਨ ਦੌਰਾਨ ਵਿੱਤੀ ਵਰੇ 2020-2021 ਵਿਚ ਮਹਿਜ 207.32 ਮਿਲੀਅਨ ਯੂਨਿਟ ਬਿਜਲੀ ਇਸ ਪਲਾਂਟ ਵਿੱਚੋਂ ਪੈਦਾ ਕੀਤੀ ਗਈ ਸੀ
ਜਿਸ ਤੋਂ ਉਲਟ ਹੁਣ ਇਹਨਾਂ ਤਿੰਨ ਮਹੀਨਿਆਂ2024-2025 ਵਿੱਚ ਇਸ ਥਰਮਲ ਪਲਾਂਟ ਵਿੱਚੋਂ ਉਦੋਂ ਨਾਲ ਕਰੀਬ ਸੱਤ ਗੁਣਾ ਵੱਧਦਾ1344.92 ਮਿਲੀਅਨ ਯੂਨਿਟ ਪੈਦਾ ਕੀਤੀ ਗਈ ਜੋ ਕਿ ਇੱਕ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਵਾਧਾ ਹੈ ਅੱਜ ਥਰਮਲ ਪਲਾਂਟ ਦੇ ਵੱਖ-ਵੱਖ ਮੁੱਦਿਆਂ ਤੇ ਥਰਮਲ ਦੇ ਫੀਲਡ ਗੈਸਟ ਹਾਊਸ ਵਿਖੇ ਚੀਫ ਥਰਮਲ ਪਲਾਂਟ ਅਤੇ ਹੋਰ ਅਫਸਰਾਂ ਨਾਲ ਲੰਬੀ ਮੀਟਿੰਗ ਕਰਨ ਪਹੁੰਚੇ ਵਿਧਾਇਕ ਚੱਢਾ ਨੇ ਇਹ ਇਤਿਹਾਸਿਕ ਵਾਧੇ ਦਾ ਸਿਹਰਾ ਥਰਮਲ ਪਲਾਂਟ ਦੇ ਕੀਰਤੀ ਕੰਮ ਆ ਅਤੇ ਅਫਸਰ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਰ ਬੰਨਿਆ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਜੇਕਰ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ
ਚੱਡਾ ਨੇ ਦੱਸਿਆ ਕਿ ਵਰੇ 2020-2021 ਵਿੱਚ ਇਸ ਥਰਮਲ ਪਲਾਂਟ ਦੇ ਪੂਰੇ ਸਾਲ ਵਿੱਚ883.551 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਸੀ ਜਦੋਂ ਕਿ ਹੁਣ2024-2025 ਵਿੱਚ ਪੰਜ ਗੁਣਾ ਬਿਜਲੀ ਜਿਆਦਾ3953.02 ਮਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਹੈ ਇਸੇ ਤਰ੍ਹਾਂ2020-2021 ਵਿੱਚ ਇਹ ਥਰਮਲ ਪਲਾਟ ਮਹਿਜ਼ 11.30% ਲੋਡ ਫੈਕਟ ਤੇ ਚੱਲਿਆ ਸੀ ਹੁਣ ਇਹ ਵਿੱਤੀ ਵਰੇ 2024-2025 ਵਿੱਚ73.3% ਤੇ ਚੱਲਿਆ ਹੈ ਇਸ ਵਿੱਚ ਬਹੁਤ ਵੱਡਾ ਵਾਧਾ ਹੋਇਆ ਚੱਡਾ ਨੇ ਕਿਹਾ ਪਲਾਂਟ ਨੂੰ ਕਾਮਯਾਬ ਤਰੀਕੇ ਨਾਲ ਚੱਲਣ ਨਾਲ ਜਿੱਥੇ ਸਾਰੇ ਕਿਰਤੀ ਕਾਮਿਆਂ ਦਾ ਜਿੱਥੇ ਰੁਜ਼ਗਾਰ ਬਚਿਆ ਹੈ I
ਰੋਪੜ ਥਰਮਲ ਪਲਾਂਟ ਦੀ ਬਿਜਲੀ ਦੇ ਉਤਪਾਦਨ ਵਿੱਚ ਰਿਕਾਰਡ ਤੋੜ 7 ਗੁਣਾ ਵਾਧਾ- ਵਿਧਾਇਕ ਚੱਢਾI ਇਸ ਦੇ ਨਾਲ ਹੀ ਕਿਰਤੀ ਕੰਮ ਆ ਅਤੇ ਅਫਸਰਾਂ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਇਹਨਾਂ ਦਾ ਢੁਕਵਾਂ ਹੱਲ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਇਸ ਮੌਕੇ ਚੀਫ ਇੰਜੀਨੀਅਰ ਹਰੀਸ਼ ਕੁਮਾਰ ਸ਼ਰਮਾ, ਡਿਪਟੀ ਚੀਫ ਇੰਜਨੀਅਰ ਇੰਦਰਜੀਤ ਗੁਪਤਾ, ਡਿਪਟੀ ਚੀਫ ਸੱਤਪ੍ਰਕਾਸ਼, ਐਸੀ ਸਿਵਲ ਪਰਵਿੰਦਰ ਸਿੰਘ, ਐਕਸ਼ਨ ਪੰਕਜ ਭੱਲਾ, ਜਸਮੀਨ ਕੌਰ ਚੀਫ ਵੈਲਫੇਅਰ ਅਫਸਰ, ਅਸ਼ੋਕ ਸ਼ਰਮਾ ਚੀਫ ਸਕੋਰਟੀ ਅਫਸਰ, ਅਤੇ ਹੋਰ ਅਧਿਕਾਰੀ ਹਾਜ਼ਰ ਸਨ