ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ

165

ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ

ਬਹਾਦਰਜੀਤ  ਸਿੰਘ/ਰੂਪਨਗਰ,25 ਜੁਲਾਈ,2024

ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਦੇ ਤਾਜਪੋਸ਼ੀ ਦਾ ਸਮਾਗਮ ਬੀਤੇ ਦਿਨੀ ਰੂਪਨਗਰ ਵਿੱਖੇ ਹੋਇਆ।

ਇਸ ਮੌਕੇ ਇਸ ਸਮਾਗਮ ਦੀ ਪ੍ਰਧਾਨਗੀ ਜਿਲਾ ਗਰਵਨਰ ਰਾਜਪਾਲ ਸਿੰਘ ਨੇ ਕੀਤੀ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ ਨੇ ਜਿਥੇ ਆਪਣੇ ਕਾਰਜਕਾਲ ਦੌਰਾਨ ਕਰਵਾਏ ਗਏ ਕੰਮਾਂ ਅਤੇ ਪ੍ਰੋਜੈਕਟਾਂ ਦੇ ਬਾਰੇ ਵਿਸਥਾਰਪੂਰਵਕ ਦੱਸਿਆ ਉਥੇ ਹੀ ਉਹਨਾਂ ਇਸ ਮੌਕੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਨੂੰ ਵੀ ਵਧਾਈਆਂ ਦਿੱਤੀਆ ਤੇ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।

ਇਸਦੇ ਨਾਲ ਹੀ ਜਿਲਾ ਗਰਵਨਰ ਰਾਜਪਾਲ ਸਿੰਘ ਨੇ ਰੋਟਰੀ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਕਿ ਕਿਵੇਂ ਰੋਟਰੀ ਸਾਰੇ ਸੰਸਾਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ ਤੇ ਵੱਡੇ ਵੱਡੇ ਪ੍ਰੋਜੈਕਟ ਰੋਟਰੀ ਵੱਲੋਂ ਆਰੰਭ ਕੀਤੇ ਗਏ ਹਨ। ਇਸਦੇ ਨਾਲ ਹੀ ਜਿਲਾ ਗਵਰਨਰ ਰਾਜਪਾਲ ਸਿੰਘ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਤੇ ਸਮੂਹ ਰੋਟੇਰੀਅਨਾਂ ਨੂੰ ਵਧਾਈਆਂ ਦਿੱਤੀਆ ਕਿ ਕਿਵੇਂ ਥੋੜੇ ਸਮੇਂ ਦੇ ਅੰਦਰ ਉਹਨਾਂ ਰੋਟੇਰੀ ਕਲੱਬ ਰੋਪੜ ਸੈਂਟਰਲ ਵੱਲੋਂ ਵੱਡੇ ਪ੍ਰੋਜੈਕਟਾਂ ਦੇ ਨਾਲ ਨਾਲ ਖੂਨਦਾਨ ਕੈਂਪ, ਸਕੂਲੀ ਬੱਚਿਆਂ ਦੀ ਸਹਾਇਤਾ, ਵਾਤਾਵਰਣ ਦੀ ਸਾਂਭ-ਸੰਭਾਲ ਲਈ ਦਰੱਖਤ ਲਗਾਉਣ ਦੇ ਨਾਲ-ਨਾਲ ਹੋਰ ਬਹੁਤ ਸਾਰੇ ਕੰਮ ਕੀਤੇ ਜੋ ਕਿ ਅਤਿ ਸ਼ਲਾਘਾਯੋਗ ਹਨ।

ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਕੁਝ ਨਵੇਂ ਪ੍ਰੋਜੈਕਟ ਵੀ ਦਿੱਤੇ ਤੇ ਉਹਨਾ ਦੱਸਿਆ ਕਿ ਪ੍ਰੋਜੈਕਟ ਬਹੁਤ ਹੀ ਲਾਹੇਵੰਦ ਹਨ। ਇਸਦੇ ਨਾਲ ਹੀ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਨੂੰ ਵਧਾਈਆਂ ਦਿੰਦੇ ਹੋਏ ਉਹਨਾ ਨੂੰ ਸਾਰੀ ਟੀਮ ਨੂੰ ਨਾਲ ਲੈ ਕੇ ਵਧੀਆ ਢੰਗ ਨਾਲ ਸੇਵਾਵਾਂ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ।

ਇਸ ਮੌਕੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਨੇ ਆਏ ਹੋਏ ਸਾਰੇ ਹੀ ਸੱਜਣਾ ਦਾ ਆਪਣੇ ਵੱਲੋਂ ਸਵਾਗਤ ਕਰਦੇ ਹੋਏ ਧੰਨਵਾਦ ਵੀ ਕੀਤਾ ਕਿ ਉਹ ਉਹਨਾਂ ਦੇ ਨਿਘੇ ਸੱਦੇ ਤੇ ਇਥੇ ਪਹੁੰਚੇ ਹਨ। ਇਸਦੇ ਨਾਲ ਹੀ ਉਹਨਾਂ ਸਾਬਕਾ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਅਜਮੇਰ ਸਿੰਘ ਦਾ ਵੀ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਮੇਂ ਦੌਰਾਨ ਬਹੁਤ ਵਧੀਆ ਕਾਰਜ ਕੀਤੇ ਜੋ ਕਿ ਅਤਿ ਹੀ ਸ਼ਲਾਘਾਯੋਗ ਹਨ, ਇਸਦੇ ਨਾਲ ਹੀ ਉਹਨਾ ਆਏ ਹੋਏ ਸੱਜਣਾ ਨੂੰ ਆਪਣੇ ਪ੍ਰੋਜੈਕਟਾਂ ਦੇ ਬਾਰੇ ਜਾਗਰੂਕ ਕੀਤਾ ਦੱਸਿਆ ਕਿ ਉਹ ਕਿਵੇ ਕਿਸ ਢੰਗ ਦੇ ਨਾਲ ਅੱਗੇ ਸੇਵਾਵਾਂ ਦੇਣਗੇ। ਇਸਦੇ ਨਾਲ ਹੀ ਉਹਨਾ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਰੇ ਰੋਟੇਰੀਅਨਾਂ ਦਾ ਵੀ ਧੰਨਵਾਦ ਕੀਤਾ ਜੋ ਹਰ ਸਮੇਂ ਸੇਵਾਵਾਂ ਲਈ ਮੋਢੇ ਨਾਲ ਮੋਢਾ ਲਾ ਕੇ ਖੜਦੇ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਨੇ ਰੋਟਰੀ ਕਲੱਬ ਰੋਪੜ ਸੈਂਟਰਲ ਚ ਜੁੜੇ ਦੋ ਨਵੇਂ ਮੈਬਰਾਂ ਨੂੰ ਵੀ ਜੀ ਆਇਆ ਨੂੰ ਆਖਿਆ ਤੇ ਉਹਨਾ ਨੂੰ ਵੀ ਜਾਗਰੂਕ ਕੀਤਾ।

ਰੋਟਰੀ ਕਲੱਬ ਰੋਪੜ ਸੈਂਟਰਲ ਦੇ ਨਵੇਂ ਪ੍ਰਧਾਨ ਐਡਵੋਕੇਟ ਕੁਲਤਾਰ ਸਿੰਘ ਦੀ ਤਾਜਪੋਸ਼ੀ ਦਾ ਸਮਾਗਮ ਹੋਇਆ

ਇਸ ਸਮਾਗਮ ਦੇ ਮੰਚ ਦਾ ਸੰਚਾਲਨ ਡਾਕਟਰ ਸਾਈਲੇਸ਼ ਸ਼ਰਮਾਂ ਨੇ ਬਹੁਤ ਹੀ ਵੱਖਰੇ ਢੰਗ ਦੇ ਨਾਲ ਨਿਭਾਇਆ।

ਇਸ ਮੌਕੇ ਜਿਲਾ ਗਰਵਨਰ ਰਾਜਪਾਲ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਇੰਦਰਬੀਰ ਕੌਰ, ਜਿਲਾ ਗਰਵਨਰ ਨੋਮਨੀ ਡਾਕਟਰ ਰੀਟਾ ਕਾਲੜਾ, ਡਾਕਟਰ ਸੰਜੇ ਕਾਲੜਾ,ਸਾਬਕਾ ਜਿਲਾ ਗਵਰਨਰ ਡਾਕਟਰ ਆਰ ਐਸ ਪਰਮਾਰ , ਸਾਬਕਾ ਜਿਲਾ ਗਵਰਨਰ ਚੇਤਨ ਅਗਰਵਾਲ, ਅਸਿਸਟੈਂਟ ਗਰਵਨਰ ਡਾਕਟਰ ਭੀਮ ਸੇਨ, ਰੋਟੇਰੀਅਨ ਹਸਸਿਮਰ ਸਿੰਘ ਸਿੱਟਾ ਕਲੱਬ ਕੌਂਸਲਰ, ਅਸਿਸਟੈਂਟ ਟ੍ਰੇਨਰ ਪ੍ਰਦੀਪ ਸੋਨੀ, ਪ੍ਰਧਾਨ ਰੋਟਰੀ ਕਲੱਬ  ਰੂਪਨਗਰ, ਖਰੜ, ਭਾਖੜਾ ਨੰਗਲ, ਅਨੰਦਪੁਰ ਸਾਹਿਬ, ਮੋਰਿੰਡਾ,  ਰੋਟਰੀ ਕਲੱਬ ਚੰਡੀਗੜ੍ਹ ਸਿਟੀ ਬਿਊਟੀਫੁੱਲ ਤੋਂ ਐਮ ਪੀ ਗੁਪਤਾ, ਡਾਕਟਰ ਸਾਈਲੇਸ਼ ਸ਼ਰਮਾਂ, ਪ੍ਧਾਨ ਜਿਲਾ ਬਾਰ ਐਸੋਸੀਏਸ਼ਨ ਮਨਦੀਪ ਮੋਦਗਿਲ, ਪ੍ਰਧਾਨ ਸੈਣੀ ਭਵਨ ਡਾਕਟਰ ਅਜਮੇਰ ਸਿੰਘ ਸੈਣੀ, ਪ੍ਰਧਾਨ ਆਪਣਾ ਘਰ ਰਜਿੰਦਰ ਸੈਣੀ, ਪ੍ਰਧਾਨ ਰੋਇੰਗ ਐਸੋਸੀਏਸ਼ਨ ਰਾਜ ਕੁਮਾਰ ਸੰਘਾ, ਨੈਨਾ ਜਯੋਤੀ ਜੀਵਨ ਕਲੱਬ ਤੇ ਸਮੂਹ ਮੈਂਬਰ, ਜੇਪੀ ਐਸ ਢੇਰ ਸਾਬਕਾ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ, ਰੋਟੇਰੀਅਨ ਸਰਬਜੀਤ ਸਿੰਘ ਸੈਣੀ , ਸਾਇਲੇਸ਼ ਸ਼ਰਮਾਂ, ਰਾਜੂ ਵਰਮਾਂ, ਰੁਪਿੰਦਰ ਸਿੰਘ ਲੱਖੇਵਾਲ, ਸਰਬਜੀਤ ਸਿੰਘ ਹੁੰਦਲ, ਕੁਲਜੀਤ ਸਿੰਘ, ਅਮਨਪ੍ਰੀਤ ਸਿੰਘ ਕਾਬੜਵਾਲ, ਰੁਮਿੰਦਰ ਸਿੰਘ, ਤਰੁਨ ਵਾਲੀਆ , ਏ ਐਸ ਕਟਵਾਲ,ਐਡਵੋਕੇਟ ਡੀ.ਐਸ. ਦਿਓਲ ਜਸਵਿੰਦਰਪਾਲ ਗਰੇਵਾਲ,ਐਡਵੋਕੇਟ ਕਮਲ ਸੈਣੀ, ਐਡਵੋਕੇਟ ਜਸਪ੍ਰੀਤ ਸਿੰਘ, ਧੀਰਜ ਕੌਸ਼ਲ, ਰੋਟਰੀ ਕਲੱਬ ਰੂਪਨਗਰ ਦੇ ਸਮੂਹ ਮੈਂਬਰ, ਸੁਖਦੀਪ ਸਿੰਘ ਸਿੱਧੂ, ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਾਬਕਾ ਪ੍ਰਧਾਨ ਅਜਮੇਰ ਸਿੰਘ, ਸਾਬਕਾ ਸਕੱਤਰ ਸਰਬਜੀਤ ਸਿੰਘ, , ਐਡਵੋਕੇਟ ਯਤਿਸ਼ ਮਿੱਤਲ, ਐਡਵੋਕੇਟ ਸਿਮਰਨਜੀਤ ਸਿੰਘ, ਐਡਵੋਕੇਟ ਸਿਮਰਤ ਸਿੰਘ, ਐਡਵੋਕੇਟ ਮਨਪ੍ਰੀਤ ਗਹੁੰਣੀਆਂ, ਐਡਵੋਕੇਟ ਅਭੇ ਰਾਣਾ, ਐਡਵੋਕੇਟ ਕਮਲ ਸੈਣੀ,  ਜਿਲਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰੋਜੈਕਟ ਕੋਆਰਡੀਨੇਟਰ ਮਨਜਿੰਦਰ ਸਿੰਘ ਮਨੀ ਲਾਡਲ ਸਮੇਤ ਸਮੂਹ ਪੱਤਰਕਾਰ ਹਾਜ਼ਰ ਸਨ।