ਸ਼ਰਧਾਂਜਲੀ : ਮਾਸਟਰ ਪਰਮਜੀਤ ਸਿੰਘ ਨਮਿੱਤ ਸ਼ਰਧਾਂਜਲੀ ਤੇ ਭੋਗ ਸਮਾਗਮ 30 ਅਗਸਤ ਨੂੰ

362

ਸ਼ਰਧਾਂਜਲੀ : ਮਾਸਟਰ ਪਰਮਜੀਤ ਸਿੰਘ ਨਮਿੱਤ ਸ਼ਰਧਾਂਜਲੀ ਤੇ ਭੋਗ ਸਮਾਗਮ 30 ਅਗਸਤ ਨੂੰ

ਪਟਿਆਲਾ, 29 ਅਗਸਤ,2024

ਦੁਨੀਆਂ ਤੇ ਆਉਣਾ ਜਾਣਾ ਪਰਮਾਤਮਾ ਦਾ ਨਿਯਮ ਹੈ ਪਰ ਕੁਝ ਅਜਿਹੇ ਲੋਕ ਹੁੰਦੇ ਹਨ ਜਿਹੜੇ ਅਪਣੇ ਜੀਵਨ ਦੌਰਾਨ ਕੀਤੇ ਕਾਰਜਾਂ ਨਾਲ ਆਪਣੀ ਵੱਖਰੀ ਛਾਪ ਛੱਡ ਜਾਂਦੇ ਹਨ ਤੇ ਉਹਨਾਂ ਦਾ ਨਾਮ ਦੁਨੀਆਂ ਉੱਤੇ ਸਦਾ ਰਹਿੰਦਾ ਹੈ। ਕੁਝ ਵਿਰਲੇ ਮਨੁੱਖ ਹੀ ਹੁੰਦੇ ਨੇ ਜਿਹੜੇ ਆਪਣੀ ਮਿਹਨਤ ਦੇ ਨਾਲ ਸਮਾਜ ਵਿੱਚ ਵੱਡਾ ਯੋਗਦਾਨ ਪਾ ਕੇ ਆਪਣੀ ਵਿਲੱਖਣ ਪਛਾਣ ਬਣਾ ਕੇ ਸੰਸਾਰ ਤੋਂ ਜਾਂਦੇ ਹਨ। ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਖੁਸ਼ਬੂ ਨਾਲ ਸਮਾਜ ਜਿੱਥੇ ਮਹਿਕਦਾ ਰਹਿੰਦਾ ਹੈ, ਉਥੇ ਉਹ ਵੱਡੀ ਗਿਣਤੀ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਵੀ ਬਣਦੇ ਹਨ।

ਅਜਿਹੀ ਹੀ ਮਹਿਕਾਂ ਵੰਡਦੀ ਸ਼ਖਸੀਅਤ ਸਨ, ਮਾਸਟਰ ਪਰਮਜੀਤ ਸਿੰਘ ਸਿੱਧੂ ਪੁੱਤਰ ਕੈਪਟਨ ਗੁਰਚਰਨ ਸਿੰਘ, ਜਿਨ੍ਹਾਂ ਨੇ ਟਿੱਬਿਆਂ ਦੀ ਧਰਤੀ ਮਾਨਸਾ ਦੇ ਤੋਂ ਉੱਠ ਕੇ ਪਹਿਲਾਂ ਮਾਨਸਾ ਤੇ ਫੇਰ ਆਪਣੀ ਮਿਹਨਤ ਨਾਲ ਪਟਿਆਲੇ ਵਰਗੇ ਸ਼ਹਿਰ ਵਿੱਚ ਆਪਣੀ ਪਛਾਣ ਕਾਇਮ ਕੀਤੀ।

ਬੀਤੇ ਦਿਨ ਸੰਖੇਪ ਬਿਮਾਰੀ ਉਪਰੰਤ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਤੇ ਉਨ੍ਹਾਂ ਨਮਿੱਤ ਭੋਗ ਤੇ ਅੰਤਿਮ ਅਰਦਾਸ ਸਮਾਗਮ ਅਗਰਸੈਨ ਭਵਨ, ਨਹਿਰੂ ਕਾਲਜ ਰੋਡ, ਮਾਨਸਾ ਵਿਖੇ ਦੁਪਹਿਰ 12:30 ਵਜੇ ਹੋਵੇਗਾ। ਪਿੱਛੇ ਪਰਿਵਾਰ ਵਿੱਚ ਉਹਨਾਂ ਦੇ ਪਿਤਾ, ਪਤਨੀ ਤੇ ਦੋ ਪੁੱਤਰ ਹਨ।

ਸ਼ਰਧਾਂਜਲੀ : ਮਾਸਟਰ ਪਰਮਜੀਤ ਸਿੰਘ ਨਮਿੱਤ ਸ਼ਰਧਾਂਜਲੀ ਤੇ ਭੋਗ ਸਮਾਗਮ 30 ਅਗਸਤ ਨੂੰ

ਵੱਖੋ ਵੱਖ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਕਿ ਜਿੱਥੇ ਉਹ ਇਸ ਦੁਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੀਆਂ ਹਨ, ਉੱਥੇ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।