ਸਾਂਝੀਵਾਲਤਾ ਅਤੇ ਸਦਭਾਵਨਾ ਦੇ ਸੁਨੇਹੇ ਨਾਲ ਸੰਪੂਰਨ ਹੋਈ ਦੂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਰਾਸ਼ਟਰੀ ਕਾਨਫਰੰਸ

6

ਸਾਂਝੀਵਾਲਤਾ ਅਤੇ ਸਦਭਾਵਨਾ ਦੇ ਸੁਨੇਹੇ ਨਾਲ ਸੰਪੂਰਨ ਹੋਈ ਦੂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਰਾਸ਼ਟਰੀ ਕਾਨਫਰੰਸ

ਫਤਿਹਗੜ੍ਹ ਸਾਹਿਬ/ 8 ਨਵੰਬਰ, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ, ਵਿਖੇ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਅੱਜ ਸਫ਼ਲਤਾਪੂਰਨ ਸਮਾਪਨ ਹੋਇਆ।ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਅੱਜ ਵਿਸ਼ਵ ਨੂੰ ਸਾਂਝੀਵਾਲਤਾ ਅਤੇ ਸਦਭਾਵਨਾ ਦੀ ਵੱਡੀ ਲੋੜ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਨੇ ਕਾਨਫਰੰਸ ਨੂੰ ਗਿਣਤੀ ਅਤੇ ਮਿਆਰ ਪੱਖੋਂ ਸਫਲ ਪ੍ਰਵਾਨ ਕਰਦਿਆਂ ਸਮੂਹ ਡੈਲੀਗੇਟ ਅਤੇ ਆਯੋਜਕਾਂ ਨੂੰ ਵਧਾਈ ਦਿੱਤੀ।

ਵਿਦਾਇਗੀ ਸੈਸ਼ਨ ਦੇ ਮੁੱਖ ਵਕਤਾ ਵਜੋਂ ਪ੍ਰੋਫੈਸਰ ਪਰਮਵੀਰ ਸਿੰਘ ਮੁਖੀ ਸਿੱਖ ਵਿਸ਼ਵ ਕੋਸ਼ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਖਿਆ ਕਿ ਯੂਨੀਵਰਸਟੀ ਵੱਲੋਂ ਸ਼ੁਰੂ ਕੀਤੀ ਗਈ ਇਹ ਸਲਾਨਾ ਕਾਨਫਰੰਸ ਨਵੀਂ ਪੀੜੀ ਲਈ ਆਸ ਦੀ ਕਿਰਨ ਹੈ। ਉਹਨਾਂ ਆਖਿਆ ਕਿ ਅੱਜ ਮਨੁੱਖਤਾ ਸਾਹਮਣੇ ਇਹ ਵੱਡੀ ਸਮੱਸਿਆ ਖੜੀ ਹੋ ਗਈ ਹੈ ਕਿ ਪੇਸ਼ੇਵਰ ਮੁਹਾਰਤ ਪੱਖੋਂ ਸਿੱਖਿਤ ਮਨੁੱਖ ਵੀ ਕਿਰਦਾਰ ਪੱਖੋਂ ਊਣੇ ਸਾਬਤ ਹੋ ਰਹੇ ਹਨ, ਇਸ ਲਈ ਧਰਮ ਗ੍ਰੰਥ ਦੀ ਸੇਧ ਰਾਹੀਂ ਨਵੀਂ ਪੀੜੀ ਦੇ ਕਿਰਦਾਰ ਨੂੰ ਪੇਸ਼ੇ ਦੇ ਨਾਲ ਨਾਲ ਨੈਤਿਕਤਾ ਪੱਖੋਂ ਵੀ ਉਸਾਰਨ ਦੀ ਲੋੜ ਹੈ।

ਵਿਦਾਇਗੀ ਸੈਸ਼ਨ ਵਿੱਚ ਸਵਾਗਤੀ ਭਾਸ਼ਣ ਦਿੰਦੇ ਹੋਏ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ, ਅਕਾਦਮਿਕ ਮਾਮਲੇ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਜੀਵਨ ਦੇ ਹਰੇਕ ਪੱਖ ਨੂੰ ਵਡਮੁੱਲੀ ਸੇਧ ਦਿੰਦੀ ਹੈ। ਕਾਨਫਰੰਸ ਦੀ ਸਫਲਤਾ ਤੇ ਖੁਸ਼ੀ ਜਾਹਿਰ ਕਰਦਿਆਂ ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਵਰਿਆਂ ਵਿੱਚ ਇਹ ਸਲਾਨਾ ਅੰਤਰਰਾਸ਼ਟਰੀ ਕਾਨਫਰੰਸ ਹੋਰ ਵੀ ਨਵੇਂ ਕੀਰਤੀਮਾਨ ਸਥਾਪਿਤ ਕਰੇਗੀ। ਕਾਨਫਰੰਸ ਦੀ ਰਿਪੋਰਟ ਪੇਸ਼ ਕਰਦਿਆਂ ਡਾ ਹਰਦੇਵ ਸਿੰਘ, ਮੁਖੀ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਦੱਸਿਆ ਕਿ ਇਸ ਕਾਨਫਰੰਸ ਦੇ ਚਾਰ ਭਾਗਾਂ ਵਿੱਚ ਹੋਈ ਵੱਡੀ ਗਿਣਤੀ ਵਿੱਚ ਰਜਿਸਟਰੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਭਾਗ ਨੂੰ ਅੱਗੇ ਦੋ ਉਪ ਹਿੱਸਿਆਂ ਵਿੱਚ ਵੰਡ ਕੇ ਵੱਖੋ ਵੱਖ ਅਕਾਦਮਿਕ ਸੈਸ਼ਨ ਵਿੱਚ ਵੰਡਿਆ ਗਿਆ ਜਿੱਥੇ ਇਕ ਸੌ ਪੱਚੀ ਵਿਦਵਾਨਾਂ ਅਤੇ ਖੋਜਾਰਥੀਆਂ ਨੇ ਖੋਜ ਪਰਚੇ ਪੇਸ਼ ਕੀਤੇ ਹਨ।

ਵਿਧਾਇਕੀ ਸੈਸ਼ਨ ਵਿੱਚ ਸਿੱਖ ਐਜੂਕੇਸ਼ਨ ਕੌਂਸਲ ਯੂਕੇ ਦੇ ਨੁਮਾਇੰਦੇ ਪ੍ਰੋਫੈਸਰ ਰਜਨੀਸ਼ ਕੌਰ ਆਰਕਟਿਕ ਯੂਨੀਵਰਸਿਟੀ ਨਾਰਵੇ ਨੇ ਆਖਿਆ ਕਿ ਕਾਨਫਰੰਸ ਵਿੱਚ ਪੇਸ਼ ਹੋਏ ਪਰਚਿਆਂ ਨੂੰ ਮਿਆਰੀ ਪੁਸਤਕ ਰੂਪ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ। ਵਿਧਾਇਕ ਸੈਸ਼ਨ ਦੌਰਾਨ ਸਟੇਜ ਦਾ ਸੰਚਾਲਨ ਡਾਕਟਰ ਹਰਨੀਤ ਬਲਿੰਗ ਮੁਖੀ ਸਿੱਖਿਆ ਵਿਭਾਗ ਨੇ ਕੀਤਾ ਅਤੇ ਧੰਨਵਾਦ ਦਾ ਮਤਾ ਡਾ ਅੰਕਦੀਪ ਕੌਰ, ਕੋਆਰਡੀਨੇਟਰ ਯੂਨੀਵਰਸਿਟੀ ਆਈਕਿਊਏਸੀ ਸੈਲ ਨੇ ਕੀਤਾ।

ਸਾਂਝੀਵਾਲਤਾ ਅਤੇ ਸਦਭਾਵਨਾ ਦੇ ਸੁਨੇਹੇ ਨਾਲ ਸੰਪੂਰਨ ਹੋਈ ਦੂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਰਾਸ਼ਟਰੀ ਕਾਨਫਰੰਸI ਜ਼ਿਕਰ ਯੋਗ ਹੈ ਕਿ ਅੱਜ ਦੂਜੇ ਦਿਨ ਦੇ ਅਕਾਦਮਿਕ ਸੈਸ਼ਨਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ: ਬਾਣੀਕਾਰ, ਸੰਕਲਨ ਵਿਸ਼ਵ ਧਰਮ, ਦਰਸ਼ਨ ਅਤੇ ਵਿਆਖਿਆ ਸੈਕਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਮਲਕਿੰਦਰ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਇਸ ਸੈਕਸ਼ਨ ਵਿਚ ਲੈਫਟੀਨੈਂਟ ਜਨਰਲ ਰਜਿੰਦਰ ਸਿੰਘ ਸੁਜਲਾਣਾ, ਇੰਸਟੀਚਿਊਟ ਆਫ ਸਿੱਖ ਸਟੱਡੀਜ, ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਹਰਦੇਵ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਵਿਸ਼ਾ ਮਾਹਿਰ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸੈਕਸ਼ਨ ਵਿਚ 25 ਬੁਲਾਰਿਆਂ ਨੇ ਆਪਣੇ ਖੋਜ਼ ਪਰਚੇ ਪੇਸ਼ ਕੀਤੇ।

ਸਾਂਝੀਵਾਲਤਾ ਅਤੇ ਸਦਭਾਵਨਾ ਦੇ ਸੁਨੇਹੇ ਨਾਲ ਸੰਪੂਰਨ ਹੋਈ ਦੂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਤਰਰਾਸ਼ਟਰੀ ਕਾਨਫਰੰਸ

ਸ੍ਰੀ ਗੁਰੂ ਗ੍ਰੰਥ ਸਾਹਿਬ: ਗੁਰਮਤਿ ਸੰਗੀਤ ਸੈਕਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਜਸਪਾਲ ਕੌਰ ਕਾਂਗ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਨੇ ਕੀਤੀ। ਇਸ ਸੈਕਸ਼ਨ ਵਿਚ ਡਾ. ਹਰਜਸ ਕੌਰ, ਸਾਬਕਾ ਵਾਈਸ ਪ੍ਰਿੰਸੀਪਲ,  ਸਰਕਾਰੀ ਕਾਲਜ, ਰੋਪੜ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਕਿਰਨਦੀਪ ਕੌਰ, ਸਹਾਇਕ ਪ੍ਰੋਫੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਅਤੇ ਹਰਪ੍ਰੀਤ ਸਿੰਘ, ਮੁਖੀ, ਗੁਰਮਤਿ ਸੰਗੀਤ ਵਿਭਾਗ ਨੇ ਵਿਸ਼ਾ ਮਾਹਿਰ ਦੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਸੈਕਸ਼ਨ ਵਿਚ 20 ਬੁਲਾਰਿਆਂ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਗਿਆਨ ਪ੍ਰਬੰਧ ਅਤੇ ਤਕਨੀਕ ਸੈਕਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਜਗਬੀਰ ਸਿੰਘ ਸੇਵਾ ਮੁਕਤ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ ਅਤੇ ਡਾ. ਚਰਨ ਕਮਲ ਵਿਸ਼ਾ ਮਾਹਰ ਵਜੋਂ ਸ਼ਾਮਿਲ ਹੋਏ। ਦੋ ਆਨਲਾਈਨ ਸੈਸ਼ਨਾ ਸਮੇਂ ਚੇਅਰ ਪਰਸਨ ਵਜੋਂ ਪ੍ਰੋਫੈਸਰ ਗੁਰਨਾਮ ਕੌਰ, ਸੇਵਾ ਮੁਕਤ ਪ੍ਰੋਫੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੇ ਪ੍ਰੋਫੈਸਰ ਪ੍ਰੀਤਮ ਸਿੰਘ, ਸੇਵਾ ਮੁਕਤ, ਅਰਥਸ਼ਾਸਤਰ ਵਿਭਾਗ, ਆਕਸਫੋਰਡ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ। ਇਸੇ ਪ੍ਰਕਾਰ ਮੁੱਖ ਮਹਿਮਾਨ ਵਜੋਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ, ਡੀਨ, ਅਕਾਦਮਿਕ ਮਾਮਲੇ, ਪ੍ਰੋਫੈਸਰ ਪ੍ਰਗਟ ਸਿੰਘ, ਚੇਅਰਮੈਨ ਸਿੱਖ ਐਜੂਕੇਸ਼ਨ ਕੌਂਸਲ, ਯੂਕੇ ਅਤੇ ਵਿਦਵਾਨ ਵਕਤਾ ਵਜੋਂ ਡਾ ਚਰਨਜੀਤ ਸਿੰਘ, ਕੰਟੈਨੀਅਲ ਕਾਲਜ, ਕੈਨੇਡਾ, ਡਾਕਟਰ ਇੰਦਰਜੀਤ ਕੌਰ, ਸੇਵਾ ਮੁਕਤ ਸਾਬਕਾ ਮੁਖੀ, ਮਾਸਟਰ ਤਾਰਾ ਸਿੰਘ ਪੋਸਟ ਗ੍ਰੈਜੂਏਟ ਕਾਲਜ, ਲੁਧਿਆਣਾ, ਡਾਕਟਰ ਪਰਮਜੀਤ ਕੌਰ (ਟੈਕਸਾਸ, ਅਮਰੀਕਾ) ਸਾਬਕਾ ਪ੍ਰਿੰਸੀਪਲ, ਖਾਲਸਾ ਕਾਲਜ ਫਾਰ ਵਿਮਨ, ਸਿੱਧਵਾਂ ਖੁਰਦ, ਡਾ ਪ੍ਰਭ ਸ਼ਰਨਬੀਰ ਸਿੰਘ, ਯੂਨੀਵਰਸਿਟੀ ਆਫ ਦਾ ਫਰੇਜ਼ਰ ਵੈਲੀ, ਕੈਨੇਡਾ, ਡਾ ਦਿਲਜੀਤ ਸਿੰਘ, ਹੈਡ ਗ੍ਰੰਥੀ, ਗੁਰਦੁਆਰਾ ਸਾਹਿਬ ਕੈਲਗਰੀ, ਅਮਰੀਕਾ, ਡਾਕਟਰ ਕੁਲਵਿੰਦਰ ਸਿੰਘ, ਦੇਹਰਾਦੂਨ, ਭਾਈ ਬਲਬੀਰ ਸਿੰਘ, ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾਕਟਰ ਜਸਵੀਰ ਸਿੰਘ, ਸਿੱਖ ਰਿਸਰਚਰ, ਡੈਨਮਾਰਕ, ਪ੍ਰੋਫੈਸਰ ਅਜੀਤ ਸਕੰਦ, ਪ੍ਰੋਫੈਸਰ ਆਫ ਇੰਡੋਲੋਜੀ, ਫੈ੍ਂਕਫਰਟ ਯੂਨੀਵਰਸਿਟੀ, ਜਰਮਨੀ, ਪ੍ਰੋਫੈਸਰ ਵਰਿੰਦਰ ਕਾਲਰਾ, ਪ੍ਰੋਫੈਸਰ ਆਫ ਸੋਸਿਆਲੋਜੀ, ਮਚੈਸਟਰ ਯੂਨੀਵਰਸਿਟੀ, ਯੂਕੇ ਨੇ ਆਪਣੇ ਖੋਜ ਪਰਚੇ ਪੇਸ਼ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡਾ ਜਸਵੰਤ ਸਿੰਘ ਡਾਇਰੈਕਟਰ ਸਿੱਖ ਰਿਸਰਚ ਇੰਸਟੀਚਿਊਟ ਆਫ ਐਡਵਾਂਸ ਸਟਡੀਜ, ਡਾ ਪਰਮਜੀਤ ਸਿੰਘ ਮਾਨਸਾ, ਡਾ ਰਮਨਦੀਪ ਕੌਰ ਮੈਨੇਜਮੈਂਟ ਵਿਭਾਗ, ਜਸਪ੍ਰੀਤ ਕੌਰ ਮੁਖੀ ਅੰਗਰੇਜ਼ੀ ਵਿਭਾਗ, ਡਾ ਨਵਦੀਪ ਕੌਰ ਮੁਖੀ ਕੰਪਿਊਟਰ ਸਾਇੰਸ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਇੰਚਾਰਜ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।