ਪਟਿਆਲਾ ਸੀਟ ’ਤੇ ਅਕਾਲੀ ਦਲ ਵਿਚ ਹੀ ਬੈਠੇ ਆਗੂਆਂ ਨੇ ਹੋਰ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਪੁਆਈਆਂ : ਪ੍ਰੋ. ਸੁਮੇਰ ਸੀੜਾ

473

ਪਟਿਆਲਾ ਸੀਟ ’ਤੇ ਅਕਾਲੀ ਦਲ ਵਿਚ ਹੀ ਬੈਠੇ ਆਗੂਆਂ ਨੇ ਹੋਰ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਪੁਆਈਆਂ : ਪ੍ਰੋ. ਸੁਮੇਰ ਸੀੜਾ

ਪਟਿਆਲਾ, 18 ਜੂਨ,2024:

ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪ੍ਰੋ. ਸੁਮੇਰ ਸੀੜਾ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ ਨੂੰ ਟੀ ਵੀ ਚੈਨਲਾਂ ’ਤੇ ਪਾਰਟੀ ਦੀ ਬਦਨਾਮੀ ਕਰਨ ਦੀ ਥਾਂ ’ਤੇ ਪਾਰਟੀ ਪਲੇਟਫਾਰਮ ’ਤੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਵਿਚ ਸਮੁੱਚੀ ਪਾਰਟੀ ਨੂੰ ਭਰੋਸਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਸੁਮੇਰ ਸੀੜਾ ਨੇ ਕਿਹਾ ਕਿ ਚਰਨਜੀਤ ਸਿੰਘ ਬਰਾੜ ਆਪ ਸਿਆਣੇ ਆਗੂ ਨੇ ਪਰ ਜੋ ਉਹਨਾਂ ਚੈਨਲਾਂ ’ਤੇ ਕੀਤਾ, ਉਹ ਬਹੁਤ ਮੰਦਭਾਗਾ ਹੈ। ਉਹਨਾਂ ਕਿਹਾ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਖਿਲਾਫ ਸਮਾਂ ਨਾ ਦੇਣ ਦੇ ਦੋਸ਼ ਗਲਤ ਹਨ। ਉਹਨਾਂ ਕਿਹਾ ਕਿ ਸਰਦਾਰ ਬਾਦਲ ਤਾਂ ਹਮੇਸ਼ਾ ਲੋਕਾਂ ਲਈ ਉਪਲਬਧ ਰਹਿੰਦੇ ਹਨ। ਉਹਨਾਂ ਦਾ ਸਟਾਫ ਵੀ ਬਹੁਤ ਮਿਲਣਸਾਰ ਹੈ ਜੋ ਹਮੇਸ਼ਾ ਪਾਰਟੀ ਆਗੂਆਂ ਦੇ ਫੋਨ ਦੇ ਸੰਦੇਸ਼ ਪ੍ਰਧਾਨ ਤੱਕ ਪਹੁੰਚਦਾ ਕਰਦੇ ਹਨ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਵਿਚ ਸ਼ਾਮਲ ਹੋਣ ਤੋਂ ਬਾਅਦ ਤਿੰਨ ਚਾਰ ਵਾਰ ਪ੍ਰਧਾਨ ਸੁਖਬੀਰ ਬਾਦਲ ਨੂੰ ਆਪ ਮਿਲ ਚੁੱਕੇ ਹਨ।

ਉਹਨਾਂ ਕਿਹਾ ਕਿ ਪਟਿਆਲਾ ਸੀਟ ’ਤੇ ਐਨ ਕੇ ਸ਼ਰਮਾ ਦੇ ਹੱਕ ਵਿਚ ਵੋਟਾਂ ਨਾ ਪਾ ਕੇ ਪਟਿਆਲਵੀਆਂ ਨੇ ਸੁਨਹਿਰੀ ਮੌਕਾ ਗੁਆ ਲਿਆ ਹੈ। ਉਹਨਾਂ ਕਿਹਾ ਕਿ ਐਨ ਕੇ ਸ਼ਰਮਾ ਦੀ ਤਾਂ ਖੁਦ ਕਿਰਦਾਰ ਅਤੇ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗ ਰਹੇ ਸਨ। ਜੇਕਰ ਉਹਨਾਂ ਨੂੰ ਪਟਿਆਲਵੀ ਆਪਣਾ ਐਮ ਪੀ ਚੁਣ ਲੈਂਦੇ ਤਾਂ ਉਹਨਾਂ ਨੇ ਘੱਗਰ ਸਮੇਤ ਪਟਿਆਲਾ ਹਲਕੇ ਦੇ ਸਮੁੱਚੇ ਮਸਲਿਆਂ ਨੂੰ ਹੱਲ ਕਰ ਦੇਣਾ ਸੀ ਪਰ ਪਟਿਆਲਾ ਦੇ ਲੋਕ ਇਸ ਗੱਲ ਨੂੰ ਸਮਝਣ ਵਿਚ ਨਾਕਾਮ ਰਹੇ ਹਨ।

ਪ੍ਰੋ. ਸੀੜਾ ਨੇ ਕਿਹਾ ਕਿ ਪਟਿਆਲਾ ਸੀਟ ’ਤੇ ਹਾਰ ਦੇ ਕਈ ਅੰਦਰੂਨੀ ਤੇ ਬਾਹਰੀ ਕਾਰਣ ਰਹੇ। ਉਹਨਾਂ ਕਿਹਾ ਕਿ ਪਟਿਆਲਾ ਸੀਟ ’ਤੇ ਅਕਾਲੀ ਦਲ ਵਿਚ ਹੀ ਬੈਠੇ ਆਗੂਆਂ ਨੇ ਹੋਰ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਪੁਆਈਆਂ ਵੀ ਹਨ ਜੋ ਬਹੁਤ ਹੀ ਮੰਦਭਾਗੀ ਤੇ ਸ਼ਰਮਸ਼ਾਰ ਕਰਨ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹ ਖੁਦ ਲੋਕਾਂ ਵਿਚ ਵਿਚਰੇ ਹਨ ਤੇ 200 ਤੋਂ ਵੱਧ ਮੀਟਿੰਗਾਂ ਕੀਤੀਆਂ ਜਿਸ ਦੌਰਾਨ ਲੋਕਾਂ ਦਾ ਚੰਗਾ ਹੁੰਗਾਰਾ ਉਹਨਾਂ ਨੂੰ ਮਿਲਿਆ ਹੈ ਪਰ ਬਹੁਤ ਮੰਦਭਾਗੀ ਗੱਲ ਹੈ ਕਿ ਵੱਡੇ ਵੱਡੇ ਇਕੱਠ ਖਾਸ ਤੌਰ ’ਤੇ ਪਟਿਆਲਾ ਰੈਲੀ ਵਿਚ ਵਿਸ਼ਾਲ ਇਕੱਠ ਦੇ ਬਾਵਜੂਦ ਪਾਰਟੀ ਨੂੰ ਵੋਟਾਂ ਨਹੀਂ ਮਿਲੀਆਂ।

ਪਟਿਆਲਾ ਸੀਟ ’ਤੇ ਅਕਾਲੀ ਦਲ ਵਿਚ ਹੀ ਬੈਠੇ ਆਗੂਆਂ ਨੇ ਹੋਰ ਪਾਰਟੀਆਂ ਦੇ ਹੱਕ ਵਿਚ ਵੋਟਾਂ ਪਾਈਆਂ ਤੇ ਪੁਆਈਆਂ : ਪ੍ਰੋ. ਸੁਮੇਰ ਸੀੜਾ

ਭਾਜਪਾ ਦੀ ਕਾਰਗੁਜ਼ਾਰੀ ਬਾਰੇ ਸਵਾਲ ਦੇ ਜਵਾਬ ਵਿਚ ਪ੍ਰੋ. ਸੀੜਾ ਨੇ ਕਿਹਾ ਕਿ ਇਹ ਤਾਂ ਰਾਮ ਮੰਦਿਰ ਦੇ ਪ੍ਰਭਾਵ ਕਾਰਣ ਭਾਜਪਾ ਨੂੰ ਇਕ ਵਾਰ ਲਈ ਵੋਟਾਂ ਮਿਲ ਗਈਆਂ ਹਨ ਪਰ ਭਾਜਪਾ ਦਾ ਪੰਜਾਬ ਦੇ ਪਿੰਡਾਂ ਵਿਚ ਕੋਈ ਆਧਾਰ ਨਹੀਂ ਹੈ।
ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਖੁਦ ਮਿਹਨਤ ਕਰ ਕੇ ਆਪਣੇ ਪੈਰਾਂ ਸਿਰ ਹੋਵੇਗਾ ਤੇ ਆਉਂਦੇ ਸਮੇਂ ਵਿਚ ਇਹ ਗੱਲ ਲੋਕਾਂ ਨੂੰ ਵੇਖਣ ਨੂੰ ਮਿਲੇਗੀ।