ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖ਼ੇ ਨਤਮਸਤਕ ਹੋਏ

135

ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖ਼ੇ ਨਤਮਸਤਕ ਹੋਏ

ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,5 ਦਸੰਬਰ,2025   

ਸ਼੍ਰੋਮਣੀ ਅਕਾਲੀ ਦਲ ਦੇ ਰੂਪਨਗਰ ਬਲਾਕ ਸੰਮਤੀ ਅਤੇ ਰੂਪਨਗਰ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਉਮੀਦਵਾਰ ਅਜ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖ਼ੇ ਨਤਮਸਤਕ ਹੋਏ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕੀਤੀ!

ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕੀ ਰੋਪੜ ਹਲਕੇ ਦੇ ਸਮੂਹ ਅਕਾਲੀਦਸਵਰਕਰਾਂ ਵਿਚ ਇਹਨਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਓਹਨਾ ਕਿਹਾ ਕੇ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀ ਲਾਰੇ ਲਾਉਣ ਵਾਲੀ ਰਾਜਨੀਤੀ ਸਮਝ ਚੁੱਕੇ ਹਨ ਤੇ ਹੁਣ ਇਹਨਾਂ ਦੇ ਲਾਰਿਆਂ ਵਿਚ ਨਹੀਂ ਆਉਣਗੇ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ |

ਇਸ ਮੌਕੇ ਹੋਰਨੇ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਤਖ਼ਤਗੜ੍ਹ ਜ਼ੋਨ ਤੋਂ ਉਮੀਦਵਾਰ ਸੁਰਿੰਦਰ ਕੁਮਾਰ ਟਿੱਬਾ ਨੰਗਲ ਮੀਆਂਪੁਰ ਜ਼ੋਨ ਤੋਂ ਚਰਨਜੀਤ ਕੌਰ ਬੋਲ਼ਾ ਕਲਵਾਂ ਜ਼ੋਨ ਤੋਂ ਹੁਸਨ ਚੰਦ ਮੱਠਾਂਨ ਬਲਾਕ ਸੰਮਤੀ ਦੇ ਸਾਰੇ ਉਮੀਦਵਾਰ ਲਖਵਿੰਦਰ ਸਿੰਘ ਸਰਵਜੀਤ ਸਿੰਘ ਮਸੂਤਾ ਸਰੋਜਣ ਸਿੰਘ ਹਰਵਿੰਦਰ ਕੌਰ ਸੁਨੀਤਾ ਰਾਣੀ ਪਰਮਜੀਤ ਕੌਰ ਭੁਪਿੰਦਰ ਸਿੰਘ ਬਿੱਟੂ ਸਰਦਾਰ ਕੌਰ ਬਲਜੀਤ ਕੌਰ ਅੰਮ੍ਰਿਤ ਪਾਲ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਲੀਗਲ ਵਿੰਗ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ ਸੁਖਿੰਦਰ ਪਾਲ ਸਿੰਘ ਬੋਬੀ ਬੋਲਾ ਰਾਮ ਸਿੰਘ ਘਨੌਲਾ ਦਲਜੀਤ ਸਿੰਘ ਭੁੱਟੋ ਗੁਰਜੀਤ ਸਿੰਘ ਸ਼ਾਮਪੁਰਾ ਜਗਦੀਸ਼ ਸਿੰਘ ਸਰਪੰਚ ਅਕਬਰਪੁਰ ਜ਼ੋਰਾਵਰ ਸਿੰਘ ਬਿੱਟੂ ਅਜੀਤ ਪਾਲ ਸਿੰਘ ਨਾਫਰੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।