ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ’ਤੇ ਅਸ਼ਵਨੀ ਸ਼ਰਮਾ ਦਾ ਸਰਕਾਰਾਂ ’ਤੇ ਤਿੱਖਾ ਵਾਰ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ ,20 ਮਾਰਚ,2026
1970 ਦੇ ਦਹਾਕੇ ਤੋਂ ਪਹਿਲਾਂ ਜਦੋਂ ਪੂਰਾ ਭਾਰਤ ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ, ਓਦੋਂ ਕਿਸਾਨਾਂ ਨੇ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ, ਆਪਣੀ ਧਰਤੀ ਹੇਠਲਾ ਪਾਣੀ ਅਤੇ ਜ਼ਮੀਨਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦਾ ਢਿੱਡ ਭਰਨ ਦਾ ਕੰਮ ਕੀਤਾ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ’ਚ ਅਹਿਮ ਰੋਲ ਅਦਾ ਕੀਤਾ। ਕੋਈ ਸਮਾਂ ਸੀ ਜਦੋਂ ਪੰਜਾਬ ਦੇਸ਼ ਦੀ GDP ’ਚ *ਮੁੱਖ* ਹਿੱਸਾ ਪਾਉਂਦਾ ਸੀ, ਪਰ ਅੱਜ ਉਹੀ ਕਿਸਾਨ ਸਰਕਾਰੀ ਨੀਤੀਆਂ ਕਰਕੇ ਆਤਮਹੱਤਿਆ ਵੱਲ ਮਜਬੂਰ ਹੋ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ’ਚ ਰੋਜ਼ਾਨਾ ਲਗਭਗ 30 ਕਿਸਾਨ-ਖੇਤ ਮਜ਼ਦੂਰ ਖੁਦਕੁਸ਼ੀ ਕਰਦੇ ਹਨ, 40% ਲੋਕ ਖੇਤੀ ਛੱਡ ਰਹੇ ਹਨ। ਪੂਰਾ ਦੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਵਾਕਿਫ਼ ਹੈ; ਕਿਸਾਨ ਜਦੋਂ ਤੱਕ ਫਸਲ ਮੰਡੀ ’ਚ ਨਹੀਂ ਵੇਚ ਲੈਂਦਾ, ਖਤਰੇ ਦੇ ਬਾਦਲ ਉਸ ਉੱਤੇ ਮੰਡਰਾਉਂਦੇ ਰਹਿੰਦੇ ਹਨ।
ਜਿਲ੍ਹਾ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚਾਹੇ ਪੰਜਾਬ ਦੀ ਆਪ ਸਰਕਾਰ ਹੋਵੇ ਜਾਂ ਕੇਂਦਰ ਦੀ ਭਾਜਪਾ ਸਰਕਾਰ, ਦੋਵਾਂ ਨੇ ਕਿਸਾਨਾਂ ਦੀ ਅਣਦੇਖੀ ਕੀਤੀ – ਭਾਵੇਂ ਕਾਲੇ ਕਾਨੂੰਨ ਜਾਂ ਲੈਂਡ ਪੂਲਿੰਗ ਪਾਲਿਸੀ। ਇਨ੍ਹਾਂ ਨੇ ਪੱਤਰੀ ਨੂੰ ਸੁਧਾਰਨ ਦੀ ਬਜਾਏ ਸਦਾ ਅੱਗ ’ਚ ਘਿਓ ਪਾਇਆ, ਹਾਈਵੇ ਤੇ ਇੰਡਸਟਰੀ ਲਈ ਜ਼ਮੀਨਾਂ ਖੋਹੀਆਂ ਪਰ ਮੁੜਵਸੇਵੇ ਦੀ ਕੋਈ ਵਿਵਸਥਾ ਨਹੀਂ ਕੀਤੀ।
ਸ਼ਰਮਾ ਨੇ ਯਾਦ ਕਰਵਾਇਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦੇਸ਼ ਦੇ ਕਿਸਾਨਾਂ ਦਾ ਲਗਭਗ 71,000 ਕਰੋੜ ਰੁਪਏ ਕਰਜ਼ਾ ਮਾਫ਼ ਕੀਤਾ ਗਿਆ ਸੀ, ਜੋ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੀ; MSP ਵਧਾਈ ਗਈ, ਭੂਮੀ ਅਧਿਗ੍ਰਹਿਣ ਬਿੱਲ ਅਤੇ ਵੱਖ-ਵੱਖ ਕਮਿਸ਼ਨ ਬਣਾਏ ਗਏ। ਪਰ ਮੌਜੂਦਾ ਆਪ ਅਤੇ ਮੋਦੀ ਸਰਕਾਰਾਂ ਨੇ “ਆਮਦਨ ਦੁਗਣੀ”, “ਸਵਾਮੀਨਾਥਨ ਰਿਪੋਰਟ ਲਾਗੂ”, “ਪੰਜ ਮਿੰਟ ’ਚ MSP” ਵਰਗੇ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ, ਕਿਸਾਨਾਂ ਲਈ ਕੁਝ ਨਹੀਂ ਕੀਤਾ। ਹੜ੍ਹਾਂ ਸਮੇਂ NDRF ਦਾ ਪੈਸਾ ਹੋਰ ਥਾਂ ਵਰਤਿਆ ਗਿਆ, ਹਾਲਾਤ ਹੋਰ ਵਿਗੜੇ। ਪੰਜਾਬ ’ਚ ਖੇਤੀ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਦੌਰੇ ’ਚ 1,300 ਕਰੋੜ ਦੇ ਐਲਾਨ ਹੋਏ ਪਰ ਮਦਦ ਨਹੀਂ ਮਿਲੀ, ਜ਼ਮੀਨਾਂ ਬੈਂਕਾਂ ਵੱਲੋਂ ਕੁਰਕ ਹੋਣ ਦੀਆਂ ਖ਼ਬਰਾਂ ਆਮ ਹਨ। ਸ਼ਰਮਾ ਨੇ ਕਿਹਾ ਕਿ ਜਦੋਂ ਕੇਂਦਰ 10.5 ਲੱਖ ਕਰੋੜ ਉਦਯੋਗਪਤੀਆਂ ਦਾ ਮਾਫ਼ ਕਰ ਸਕਦਾ ਹੈ ਤਾਂ ਕਿਸਾਨਾਂ ਲਈ ਵੀ ਰੁੱਖ ਨਰਮ ਕਰਕੇ ਕਰਜ਼ੇ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ। ਅਨਾਜ ਦੀ ਕਮੀ ਨਾਲ ਜੂਝ ਰਿਹਾ ਸੀ, ਓਦੋਂ ਕਿਸਾਨਾਂ ਨੇ, ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ, ਆਪਣੀ ਧਰਤੀ ਹੇਠਲਾ ਪਾਣੀ ਅਤੇ ਜ਼ਮੀਨਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦਾ ਢਿੱਡ ਭਰਨ ਦਾ ਕੰਮ ਕੀਤਾ ਅਤੇ ਭਾਰਤ ਨੂੰ ਆਤਮਨਿਰਭਰ ਬਣਾਉਣ ’ਚ ਅਹਿਮ ਰੋਲ ਅਦਾ ਕੀਤਾ। ਕੋਈ ਸਮਾਂ ਸੀ ਜਦੋਂ ਪੰਜਾਬ ਦੇਸ਼ ਦੀ GDP ’ਚ *ਮੁੱਖ* ਹਿੱਸਾ ਪਾਉਂਦਾ ਸੀ, ਪਰ ਅੱਜ ਉਹੀ ਕਿਸਾਨ ਸਰਕਾਰੀ ਨੀਤੀਆਂ ਕਰਕੇ ਆਤਮਹੱਤਿਆ ਵੱਲ ਮਜਬੂਰ ਹੋ ਰਿਹਾ ਹੈ। ਇੱਕ ਰਿਪੋਰਟ ਮੁਤਾਬਕ ਭਾਰਤ ’ਚ ਰੋਜ਼ਾਨਾ ਲਗਭਗ 30 ਕਿਸਾਨ-ਖੇਤ ਮਜ਼ਦੂਰ ਖੁਦਕੁਸ਼ੀ ਕਰਦੇ ਹਨ, 40% ਲੋਕ ਖੇਤੀ ਛੱਡ ਰਹੇ ਹਨ। ਪੂਰਾ ਦੇਸ਼ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਵਾਕਿਫ਼ ਹੈ; ਕਿਸਾਨ ਜਦੋਂ ਤੱਕ ਫਸਲ ਮੰਡੀ ’ਚ ਨਹੀਂ ਵੇਚ ਲੈਂਦਾ, ਖਤਰੇ ਦੇ ਬਾਦਲ ਉਸ ਉੱਤੇ ਮੰਡਰਾਉਂਦੇ ਰਹਿੰਦੇ ਹਨ।

ਜਿਲ੍ਹਾ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਚਾਹੇ ਪੰਜਾਬ ਦੀ ਆਪ ਸਰਕਾਰ ਹੋਵੇ ਜਾਂ ਕੇਂਦਰ ਦੀ ਭਾਜਪਾ ਸਰਕਾਰ, ਦੋਵਾਂ ਨੇ ਕਿਸਾਨਾਂ ਦੀ ਅਣਦੇਖੀ ਕੀਤੀ – ਭਾਵੇਂ ਕਾਲੇ ਕਾਨੂੰਨ ਜਾਂ ਲੈਂਡ ਪੂਲਿੰਗ ਪਾਲਿਸੀ। ਇਨ੍ਹਾਂ ਨੇ ਪੱਤਰੀ ਨੂੰ ਸੁਧਾਰਨ ਦੀ ਬਜਾਏ ਸਦਾ ਅੱਗ ’ਚ ਘਿਓ ਪਾਇਆ, ਹਾਈਵੇ ਤੇ ਇੰਡਸਟਰੀ ਲਈ ਜ਼ਮੀਨਾਂ ਖੋਹੀਆਂ ਪਰ ਮੁੜਵਸੇਵੇ ਦੀ ਕੋਈ ਵਿਵਸਥਾ ਨਹੀਂ ਕੀਤੀ।
ਸ਼ਰਮਾ ਨੇ ਯਾਦ ਕਰਵਾਇਆ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਦੇਸ਼ ਦੇ ਕਿਸਾਨਾਂ ਦਾ ਲਗਭਗ 71,000 ਕਰੋੜ ਰੁਪਏ ਕਰਜ਼ਾ ਮਾਫ਼ ਕੀਤਾ ਗਿਆ ਸੀ, ਜੋ ਅਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੀ; MSP ਵਧਾਈ ਗਈ, ਭੂਮੀ ਅਧਿਗ੍ਰਹਿਣ ਬਿੱਲ ਅਤੇ ਵੱਖ-ਵੱਖ ਕਮਿਸ਼ਨ ਬਣਾਏ ਗਏ। ਪਰ ਮੌਜੂਦਾ ਆਪ ਅਤੇ ਮੋਦੀ ਸਰਕਾਰਾਂ ਨੇ “ਆਮਦਨ ਦੁਗਣੀ”, “ਸਵਾਮੀਨਾਥਨ ਰਿਪੋਰਟ ਲਾਗੂ”, “ਪੰਜ ਮਿੰਟ ’ਚ MSP” ਵਰਗੇ ਝੂਠੇ ਵਾਅਦੇ ਕਰਕੇ ਸੱਤਾ ਤਾਂ ਹਾਸਲ ਕਰ ਲਈ, ਕਿਸਾਨਾਂ ਲਈ ਕੁਝ ਨਹੀਂ ਕੀਤਾ। ਹੜ੍ਹਾਂ ਸਮੇਂ NDRF ਦਾ ਪੈਸਾ ਹੋਰ ਥਾਂ ਵਰਤਿਆ ਗਿਆ, ਹਾਲਾਤ ਹੋਰ ਵਿਗੜੇ। ਪੰਜਾਬ ’ਚ ਖੇਤੀ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਦੌਰੇ ’ਚ 1,300 ਕਰੋੜ ਦੇ ਐਲਾਨ ਹੋਏ ਪਰ ਮਦਦ ਨਹੀਂ ਮਿਲੀ, ਜ਼ਮੀਨਾਂ ਬੈਂਕਾਂ ਵੱਲੋਂ ਕੁਰਕ ਹੋਣ ਦੀਆਂ ਖ਼ਬਰਾਂ ਆਮ ਹਨ। ਸ਼ਰਮਾ ਨੇ ਕਿਹਾ ਕਿ ਜਦੋਂ ਕੇਂਦਰ 10.5 ਲੱਖ ਕਰੋੜ ਉਦਯੋਗਪਤੀਆਂ ਦਾ ਮਾਫ਼ ਕਰ ਸਕਦਾ ਹੈ ਤਾਂ ਕਿਸਾਨਾਂ ਲਈ ਵੀ ਰੁੱਖ ਨਰਮ ਕਰਕੇ ਕਰਜ਼ੇ ਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ।












