ਰੂਪਨਗਰ ਸ਼ਹਿਰ ਦੇ ਕਈ ਨੌਜਵਾਨਾਂ ਨੇ ਬਰਿੰਦਰ ਢਿੱਲੋਂ ਦੀ ਚੋਣ ਕਮਾਨ ਸੰਭਾਲੀ
ਬਹਾਦਰਜੀਤ ਸਿੰਘ /ਰੂਪਨਗਰ, 20 ਜਨਵਰੀ,2022
ਰੂਪਨਗਰ ਸ਼ਹਿਰ ਦੇ ਵਿਚ ਸਰਗਰਮ ਕਈ ਨੌਜਵਾਨਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੁੰਦਿਆਂ ਰੂਪਨਗਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਢਿੱਲੋਂ ਦੀ ਚੋਣ ਕਮਾਨ ਨੂੰ ਸੰਭਾਲ ਲਿਆ ਹੈ।
ਇਸ ਦੌਰਾਨ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਗੁਰਸ਼ਰਨ ਸਿੰਘ,ਗੁਰਿੰਦਰ ਸਿੰਘ,ਰਾਜੀਵ ਸਿੰਘ,ਤੇਜਪਾਲ ਸਿੰਘ,ਮਨਜਿੰਦਰ ਸਿੰਘ,ਪ੍ਰਿੰਸ ਰਾਣਾ,ਸਾਹਿਲ ਰਾਣਾ ਨੇ ਆਪਣੇ ਸਾਥੀਆਂ ਸਮੇਤ ਬਰਿੰਦਰ ਢਿੱਲੋਂ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਗਲਤੀਆਂ ਹਲਕੇ ਦੇ ਲੋਕਾਂ ਵਲੋਂ ਪਾਰਟੀ ਤੇ ਉਮੀਦਵਾਰ ਨੂੰ ਪਹਿਚਾਨਣ ਵਿੱਚ ਹੋਈਆਂ ਹਨ ਉਹ ਇਸ ਵਾਰ ਨਹੀਂ ਦੁਹਰਾਈਆਂ ਜਾਣਗੀਆਂ। ਜਿਸ ਲਈ ਨੌਜਵਾਨਾਂ ਦੀ ਇਕ ਵਿਸ਼ੇਸ਼ ਟੀਮ ਘਰ ਘਰ ਜਾ ਕੇ ਵੋਟਰਾਂ ਨੂੰ ਬਰਿੰਦਰ ਢਿੱਲੋਂ ਦੀ ਸੋਚ ਤੇ ਕੰਮਾਂ ਬਾਰੇ ਜਾਗਰੂਕ ਕਰੇਗੀ ਅਤੇ ਰੂਪਨਗਰ ਨੂੰ ਭ੍ਰਿਸ਼ਟਾਚਾਰ ਅਤੇ ਅਹੰਕਾਰ ਵਾਲੀ ਰਾਜਨੀਤੀ ਤੋਂ ਛੁਟਕਾਰਾ ਦਿਵਾਉਣ ਵਿਚ ਆਪਣਾ ਪੂਰਾ ਯੋਗਦਾਨ ਪਾਵੇਗੀ।
ਇਸ ਦੌਰਾਨ ਬਰਿੰਦਰ ਢਿੱਲੋਂ ਵੱਲੋਂ ਸਾਰੇ ਨੌਜਵਾਨਾਂ ਨੂੰ ਸਿਰੋਪੇ ਪਾ ਕੇ ਪਾਰਟੀ ਵਿਚ ਸਵਾਗਤ ਕੀਤਾ ਅਤੇ ਨਾਲ ਹੀ ਇਮਾਨਦਾਰੀ ਨਾਲ ਸਿਆਸਤ ਕਰਨ ਦੀ ਗੱਲ ਤੇ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸੈਣੀ,ਜਗਪਾਲ ਸਿੰਘ ਜੈਕੀ,ਗੁਰਿੰਦਰ ਸਿੰਘ ਸ਼ੈਂਕੀ ਅਤੇ ਹੋਰ ਹਾਜ਼ਰ ਸਨ।
