ਬਰਿੰਦਰ ਢਿੱਲੋਂ ਵਲੋਂ ਸੈਣੀ ਮਾਜਰਾ ਨੂੰ ਡੇਢ ਲੱਖ ਰੁਪਏ ਦਾ ਚੈੱਕ ਭੇਂਟ

191

ਬਰਿੰਦਰ ਢਿੱਲੋਂ ਵਲੋਂ ਸੈਣੀ ਮਾਜਰਾ ਨੂੰ ਡੇਢ ਲੱਖ ਰੁਪਏ ਦਾ ਚੈੱਕ ਭੇਂਟ

ਰੂਪਨਗਰ, 8 ਜਨਵਰੀ  (ਬਹਾਦਰਜੀਤ ਸਿੰਘ )

ਦੇਸ਼ ਦੀ ਤਰੱਕੀ ਵਿਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੈ ਜਿਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਕਤ ਸ਼ਬਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਬਰਿੰਦਰ ਸਿੰਘ ਢਿੱਲੋਂ ਨੇ ਹਲਕੇ ਦੇ ਪਿੰਡ ਸੈਣੀ ਮਾਜਰਾ ਵਿਖੇ ਨੌਜਵਾਨਾਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਕਹੇ। ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਨੌਜਵਾਨਾਂ ਨੇ ਸ੍ਰ ਢਿੱਲੋਂ ਦਾ ਪਿੰਡ ਪਹੁੰਚਣ ਤੇ ਜੀ ਆਇਆਂ ਨੂੰ ਕਿਹਾ।

ਜਸਵੀਰ ਸਿੰਘ ਸਸਕੋਰ ਨੇ ਬੋਲਦਿਆਂ ਕਿਹਾ ਕਿ ਇਸ ਵਾਰ ਰੂਪਨਗਰ ਨੂੰ ਜਿਤਾਉਣ ਲਈ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਚੋਣ ਮੈਦਾਨ ਵਿਚ ਕੁੱਦਣਾ ਪਵੇਗਾ ਤਾਂ ਹੀ ਇਸ ਹਲਕੇ ਦੀ ਵਾਗਡੋਰ ਉਸਾਰੂ ਸੋਚ ਵਾਲੇ ਨੌਜਵਾਨ ਆਗੂ ਦੇ ਹੱਥ ਵਿੱਚ ਆਵੇਗੀ।

ਬਰਿੰਦਰ ਢਿੱਲੋਂ ਵਲੋਂ ਸੈਣੀ ਮਾਜਰਾ ਨੂੰ ਡੇਢ ਲੱਖ ਰੁਪਏ ਦਾ ਚੈੱਕ ਭੇਂਟ- ਬਹਾਦਰਜੀਤ ਸਿੰਘ

ਢਿੱਲੋਂ ਨੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਨੂੰ ਡੇਢ ਲੱਖ ਰੁਪਏ ਦਾ ਚੈੱਕ ਦਿੰਦਿਆਂ ਕਿਹਾ ਕਿ ਹਲਕਾ ਰੋਪੜ ਦੇ ਲੋਕ ਇਸ ਵਾਰ ਇਸ ਸੀਟ ਵਡੀ ਲੀਡ ਨਾਲ ਕਾਂਗਰਸ ਦੀ ਝੋਲੀ ਵਿਚ ਪਾਉਣ ਲਈ ਤਿਆਰ ਹਨ ਅਤੇ ਇਥੋਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ  ’ਤੇ ਹੱਲ ਕਰਨਾ ਮੇਰਾ ਮੁਖ ਮੰਤਵ ਹੈ।

ਇਸ ਮੌਕੇ ਮਨਪ੍ਰੀਤ ਸਿੰਘ,ਰਵਿੰਦਰ ਸਿੰਘ,ਬਾਦਲ ਸਿੰਘ,ਪਰਮਜੀਤ ਸਿੰਘ,ਗੁਰਦਿਆਲ ਸਿੰਘ,ਹਰਪ੍ਰੀਤ ਸਿੰਘ,ਰੇਸ਼ਵ ਸ਼ਰਮਾ,ਲਾਡੀ ਸੈਣੀ ਨੇ ਸ੍ਰ ਢਿੱਲੋਂ ਦਾ ਧੰਨਵਾਦ ਕੀਤਾ।