ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਚੇਅਰ ਵੱਲੋ ਪ੍ਰਤੀਯੋਗਤਾ

233

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਚੇਅਰ ਵੱਲੋ ਪ੍ਰਤੀਯੋਗਤਾ

ਪਟਿਆਲਾ/ 23 ਸਤੰਬਰ 2024

ਭਗਵਾਨ ਸ਼੍ਰੀ ਪਰਸ਼ੂਰਾਮ ਜੀ  ਚੇਅਰ (JGND PSOU)  ਵੱਲੋਂ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਯੋਗ ਅਗਵਾਈ ਹੇਠ ਪ੍ਰਤੀਯੋਗਤਾ ਦੀ ਸ਼ੁਰੂਆਤ ਪਟਿਆਲਾ ਜ਼ਿਲੇ ਦੇ ਸਕੂਲਾਂ ਅਤੇ ਕਾਲਜਾਂ ਤੋਂ ਕੀਤੀ ਜਾਣੀ ਹੈ ਅਤੇ ਇਸੇ ਲੜੀ ਨੂੰ ਪੂਰੇ ਪੰਜਾਬ ਅਤੇ ਵਿਸ਼ਵ ਪੱਧਰ ਤੱਕ ਲੈ ਕੇ ਜਾਣਾ ਹੈ। ਇਸ ਚੇਅਰ ਦਾ ਮਕਸਦ ਵਿਸ਼ਵ ਭਰ ਦੇ ਅੰਦਰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਸਿਧਾਂਤਾਂ ਨਾਲ ਆਮ ਜਨਮਾਨਸ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਸਹੀ ਸਿਧਾਂਤਾਂ ਦੀ ਸਮਾਜ ਸਾਹਮਣੇ ਪੁਸ਼ਟੀ ਹੋ ਸਕੇ । ਅੱਜ ਦੀ ਪੀੜ੍ਹੀ ਅਤੇ ਸਮਾਜ ਜੇਕਰ ਭਾਰਤੀ ਸੰਸਕ੍ਰਿਤੀ, ਭਾਰਤੀ ਗੁਰੂਕੁਲ ਪਰੰਪਰਾ ਅਤੇ ਸਮਾਜ ਦੇ ਅੰਦਰ ਸਮਾਨਤਾ ਦੇ ਭਾਵ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਤਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਸਿਧਾਂਤਾਂ ਨੂੰ ਜੀਵਣ ‘ਚ ਉਤਾਰਣਾ ਜ਼ਰੂਰੀ ਹੈ।

ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਵੱਲੋਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਚੇਅਰ ਵੱਲੋ ਪ੍ਰਤੀਯੋਗਤਾ

ਇਸ ਪ੍ਰਤੀਯੋਗਤਾ ਵਿੱਚ ਅਵੱਲ ਰਹਿਣ ਵਾਲੇ ਬੱਚਿਆਂ ਨੂੰ ਸਨਮਾਨਿਤ ਰਾਸ਼ੀ ਦਿੱਤੀ ਜਾਵੇਗੀ ਅਤੇ ਭਾਗੀਦਾਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੁਹੱਈਆ ਕਰਵਾਏ ਜਾਣਗੇ। ਇਹ ਪ੍ਰਤੀਯੋਗਤਾ ਦੋ ਵੱਖਰੇ ਭਾਗਾਂ ਸਕੂਲੀ ਪੱਧਰ ਅਤੇ ਕਾਲਜ ਪੱਧਰ ਤੇ ਕਰਵਾਈ ਜਾਵੇਗੀ। ਚੇਅਰ ਦੇ ਇੰਚਾਰਜ਼  ਡਾ. ਪਰਵਿੰਦਰ ਸ਼ਰਮਾ ਵਲੋਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ, ਇਸ ਪ੍ਰਤੀਯੋਗਤਾ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਖੇਚਲ ਕਰਨ। ਡਾ. ਪਰਵਿੰਦਰ ਸ਼ਰਮਾ, ਅਸਿਸਟੈਂਟ ਪ੍ਰੋਫੈਸਰ, ਭਗਵਾਨ ਸ੍ਰੀ ਪਰਸ਼ੂਰਾਮ ਜੀ ਚੇਅਰ ਇਸ ਪ੍ਰਤੀਯੋਗਤਾ ਦੇ ਕੋਆਰਡੀਨੇਟਰ ਹਨ ।