ਭਾਰਤ ਸੇਵਕ ਸਮਾਜ ਦੇ ਪ੍ਰਬੰਧਕ ਨੇ ਸਿਲਾਈ ਸੈਂਟਰ ਦੀਆ ਸਿੱਖਿਆਰਥਣਾ ਨਾਲ ਦੀਵਾਲੀ ਮਨਾਈ

36

ਭਾਰਤ ਸੇਵਕ ਸਮਾਜ ਦੇ ਪ੍ਰਬੰਧਕ ਨੇ ਸਿਲਾਈ ਸੈਂਟਰ ਦੀਆ ਸਿੱਖਿਆਰਥਣਾ ਨਾਲ ਦੀਵਾਲੀ ਮਨਾਈ

ਬਹਾਦਰਜੀਤ ਸਿੰਘ /ਰੂਪਨਗਰ, 30 ਅਕਤੂਬਰ,2024

ਭਾਰਤ ਸੇਵਕ ਸਮਾਜ ਦੀ ਜ਼ਿਲ੍ਹਾ ਇਕਾਈ ਰੂਪਨਗਰ ਵਲੋਂ ਆਰਥਿਕ ਤੌਰ ਕਮਜ਼ੋਰ ਪਰਿਵਾਰਾਂ ਦੀਆ ਲੜਕੀਆ ਨੂੰ ਰੋਜਗਾਰ ਦੇ ਯੋਗ ਲਈ ਚਲਾਏ ਜਾ ਰਹੇ ਸਿਲਾਈ ਕਢਾਈ ਸੈਂਟਰ ਦੀਆ ਸਿੱਖਿਆਰਥਣਾ ਨਾਲ ਪ੍ਰਬੰਧਕਾਂ ਵਲੋਂ ਦੀਵਾਲੀ ਦੇ ਪਵਿਤਰ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆ ਗਈਆ।

ਇਸ ਮੌਕੇ ਸੰਸਥਾ ਦੇ ਚੇਅਰਮੈਨ ਬਹਾਦਰਜੀਤ ਸਿੰਘ ਅਤੇ ਜਨਰਲ ਸਕੱਤਰ ਰਾਜਿੰਦਰ ਸੈਣੀ ਨੇ ਹਾਜ਼ਰ ਸਿੱਖਿਆਰਥਣਾ ਨੂੰ ਤੋਹਫੇ ਭੇਟ ਕੀਤੇ ਅਤੇ ਸਭ ਦਾ ਲਡੂਆ ਨਾਲ ਮੁੰਹ ਮਿੱਠਾ ਕਰਵਾਇਆ। ਸਿੱਖਿਆਰਥਣਾ ਨੂੰ ਦਿਲ ਲਗਾਕੇ ਆਪਣੇ ਅੰਦਰ ਸਿਲਾਈ ਕਢਾਈ ਦੇ ਹੁਨਰ ਵਿੱਚ ਮੁਹਾਰਤ ਕਰਕੇ ਖੁਦ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਲਈ ਪ੍ਰੇਰਤ ਕੀਤਾ।

ਭਾਰਤ ਸੇਵਕ ਸਮਾਜ ਦੇ ਪ੍ਰਬੰਧਕ ਨੇ ਸਿਲਾਈ ਸੈਂਟਰ ਦੀਆ ਸਿੱਖਿਆਰਥਣਾ ਨਾਲ ਦੀਵਾਲੀ ਮਨਾਈ

ਇਸ ਮੌਕੇ ਸਿਲਾਈ ਟੀਚਰ ਕ੍ਰਿਸ਼ਨਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਸੰਸਥਾ ਵਲੋਂ ਇਹ ਲੋਕ ਸੇਵਾ ਦਾ ਕਾਰਜ਼ ਲਗਾਤਾਰ ਕੀਤਾ ਜਾ ਰਿਹਾ ਹੈ।