ਬਿਜੇਂਦਰਾ ਮਲਟੀਸਪੇਸ਼ਲਿਟੀ ਹਸਪਤਾਲ, ਰੂਪਨਗਰ ਵਿਚ 9 ਮਹੀਨੇ ਤੋਂ ਪਹਿਲਾ ਜੰਮੇ ਜੁੜਵਾਂ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕਰਨ ਦਾ ਦਾਅਵਾ ਕੀਤਾ
ਬਹਾਦਰਜੀਤ ਸਿੰਘ/ਰੂਪਨਗਰ,23 ਅਪ੍ਰੈਲ,2025
ਬਿਜੇਂਦਰਾ ਮਲਟੀਸਪੇਸ਼ਲਿਟੀ ਹਸਪਤਾਲ, ਰੂਪਨਗਰ ਵਿਚ ਬੱਚਿਆਂ ਦੇ ਮਾਹਰ ਡਾਕਟਰਾਂ ਵਲੋਂ 9 ਮਹੀਨੇ ਤੋਂ ਪਹਿਲਾ ਜੰਮੇ ਜੁੜਵਾਂ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ| ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕੰਚਨ ਵਲੋਂ ਦਾਅਵਾ ਕੀਤਾ ਕਿ ਮਰੀਜ਼ ਨੇ IVF ਦੁਆਰਾ ਆਪਣਾ ਇਲਾਜ ਕਰਵਾਇਆ ਸੀ ਜਿਸ ਤੋਂ ਬਾਅਦ ਜੁੜਵਾਂ ਬੱਚਿਆਂ ਦੀ ਪ੍ਰੈਗਨੈਂਸੀ ਹੋਈ ਸੀ| ਇਸ ਤੋਂ ਬਾਅਦ ਮਰੀਜ਼ ਨੂੰ ਕੁਝ ਤਕਲੀਫ ਹੋਣ ਤੇ 7 ਮਹੀਨੇ ਵਿੱਚ ਉਸ ਦਾ ਅਪਰੇਸ਼ਨ ਕਰਨਾ ਪਿਆ| ਜੁੜਵਾਂ ਬੱਚਿਆਂ ਦੀ ਡਿਲਿਵਰੀ ਤੋਂ ਬਾਅਦ ਪ੍ਰੀ ਟਰਮ ਬੱਚਿਆਂ ਦਾ ਬਿਜੇਂਦਰਾ ਹਸਪਤਾਲ ਦੇ ਬੱਚਿਆਂ ਦੇ ਸਪੈਸ਼ਲਿਸਟ ਡਾਕਟਰਾਂ ਦੁਆਰਾ ਇਲਾਜ ਕੀਤਾ ਗਿਆ
ਜਿਸ ਸਬੰਧੀ ਬੱਚਿਆਂ ਦੇ ਵਿਭਾਗ ਦੇ ਮੁੱਖੀ ਡਾਕਟਰ ਸ਼੍ਰੇਯਾਨਸ ਵਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆਂ ਗਿਆ ਕੇ ਜੁੜਵਾਂ ਬੱਚਿਆਂ ਦਾ ਜਨਮ 7 ਮਹੀਨੇ ਵਿਚ ਹੋ ਗਿਆ ਸੀ ਜਿਨ੍ਹਾਂ ਦਾ ਭਾਰ ਲੱਗਭਗ 1.6 ਕਿੱਲੋਗ੍ਰਾਮ ਸੀ | ਜਨਮ ਤੋਂ ਬਾਅਦ ਬੱਚਿਆਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਜਿਸ ਤੋਂ ਮਗਰੋਂ ਬੱਚਿਆਂ ਨੂੰ ਮਾਹਰ ਡਾਕਟਰਾਂ ਦੀ ਦੇਖ ਰੇਖ ਵਿੱਚ ਹਸਪਤਾਲ ਦੇ ਵਿਚ ਹੀ ਮੌਜੂਦ ਅਤਿ ਆਧੁਨਿਕ ਬੱਚਿਆਂ ਦੇ ICU ਵਿਚ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਸੀ| ਤਕਰੀਬਨ 1 ਮਹੀਨੇ ਦੋਨੋ ਬੱਚਿਆਂ ਨੂੰ ICU ਵਿਚ ਰੱਖਣ ਤੋਂ ਬਾਅਦ ਹਾਲਤ ਵਿੱਚ ਸੁਧਾਰ ਹੋਣ ਅਤੇ ਬੱਚਿਆਂ ਦਾ ਭਾਰ ਵੱਧਣ ਤੇ ਹਸਪਤਾਲ ਤੋਂ ਛੁੱਟੀ ਕਰ ਦਿਤੀ ਗਈ|
ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਵਲੋਂ ਡਾਕਟਰਾਂ ਦੀ ਟੀਮ ਅਤੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ| ਇਸ ਮੌਕੇ ਤੇ ਹਸਪਤਾਲ ਦੇ ਡਾਇਰੈਕਟਰ ਡਾ. ਬਿਜੇਂਦਰਾ ਸਿੰਘ ਨੇ ਦੱਸਿਆਂ ਕੇ ਹਸਪਤਾਲ ਵਿੱਚ 24 ਘੰਟੇ ਨਾਰਮਲ ਅਤੇ ਅਪਰੇਸ਼ਨ ਨਾਲ ਡਿਲਿਵਰੀ ਦੀ ਸਹੂਲਤ ਉਪਲਬਧ ਹੈਂ|
ਇਸ ਤੋਂ ਇਲਾਵਾ ਜਨਮ ਤੋਂ ਪਹਿਲਾ ਜੰਮੇ ਬੱਚਿਆਂ ਲਈ ਅਤਿ ਆਧੁਨਿਕ ICU, ਟੀਕਾਕਰਨ, ਪੀਲੀਏ ਲਈ ਫੋਟੋਥੇਰੈਪੀ ਆਦਿ ਦੀਆਂ ਸਹੂਲਤਾਂ ਮੌਜੂਦ ਹਨ| ਇਸ ਮੌਕੇ ਤੇ ਬੱਚਿਆਂ ਦੇ ਵਿਭਾਗ ਦੇ ਡਾਕਟਰ ਡਾ. ਸ਼੍ਰੇਯਾਨਸ, ਡਾ. ਨਿਰਮਲ ਅਤੇ ਡਾ. ਇੰਜ਼ਮਾਮ ਮੌਜੂਦ ਸਨ|
