ਰੂਪਨਗਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਵੱਖ–ਵੱਖ ਵਾਰਡਾਂ ਲਈ ਪ੍ਰਭਾਰੀ ਨਿਯੁਕਤ
ਬਹਾਦਰਜੀਤ ਸਿੰਘ/ royalpatiala.in News/ ਰੂਪਨਗਰ,17 ਮਈ,2026
ਰੂਪਨਗਰ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਲਈ ਪ੍ਰਭਾਰੀ ਨਿਯੁਕਤ ਕਰਕੇ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਪੂਰੀ ਤਾਕਤ, ਮਜ਼ਬੂਤ ਰਣਨੀਤੀ ਅਤੇ ਵਰਕਰਾਂ ਦੇ ਉਤਸ਼ਾਹ ਨਾਲ ਚੋਣ ਮੈਦਾਨ ਵਿੱਚ ਉਤਰ ਚੁੱਕੀ ਹੈ ਅਤੇ ਇਸ ਵਾਰ ਰੂਪਨਗਰ ਵਿੱਚ ਭਾਜਪਾ ਇਤਿਹਾਸਕ ਜਿੱਤ ਵੱਲ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ।
ਇਸ ਮੌਕੇ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਇਹ ਚੋਣਾਂ ਸਿਰਫ਼ ਸੱਤਾ ਬਦਲਾਅ ਦੀਆਂ ਚੋਣਾਂ ਨਹੀਂ ਸਗੋਂ ਰੂਪਨਗਰ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੀਆਂ ਚੋਣਾਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਮੌਜੂਦਾ ਹਾਲਾਤ ਅਤੇ ਮੁੱਢਲੀਆਂ ਸਮੱਸਿਆਵਾਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਵਿਕਾਸ, ਪਾਰਦਰਸ਼ਤਾ ਅਤੇ ਮਜ਼ਬੂਤ ਲੀਡਰਸ਼ਿਪ ਲਈ ਭਾਜਪਾ ਵੱਲ ਉਮੀਦ ਨਾਲ ਦੇਖ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਬੂਥ ਪੱਧਰ ਤੱਕ ਚੋਣ ਪ੍ਰਚਾਰ ਵਿੱਚ ਜੁਟ ਚੁੱਕਾ ਹੈ ਅਤੇ ਲੋਕਾਂ ਦਾ ਭਾਰੀ ਸਮਰਥਨ ਪਾਰਟੀ ਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ। ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਕਿ ਵਾਰਡ ਪੱਧਰ ’ਤੇ ਪ੍ਰਭਾਰੀ ਅਤੇ ਸਹਿ ਪ੍ਰਭਾਰੀ ਨਿਯੁਕਤ ਕਰਨ ਦਾ ਮੁੱਖ ਉਦੇਸ਼ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਅਤੇ ਹਰ ਘਰ ਤੱਕ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਵਿਜ਼ਨ ਨੂੰ ਪਹੁੰਚਾਉਣਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਸ ਵਾਰ ਰੂਪਨਗਰ ਵਿੱਚ ਕਮਲ ਖਿੜਨਾ ਤੈਅ ਹੈ ਅਤੇ ਭਾਜਪਾ ਨਗਰ ਕੌਂਸਲ ਵਿੱਚ ਮਜ਼ਬੂਤ ਜਿੱਤ ਦਰਜ ਕਰੇਗੀ।

ਇਸ ਮੌਕੇ ਨੰਦ ਲਾਲ ਦੁੱਗਰੀ, ਵਿਨੋਦ, ਧਰਮਿੰਦਰ ਸਿੰਘ ਭਿੰਦਾ, ਓਂਕਾਰ, ਜਗਦੀਸ਼ ਸਿੰਘ ਕਟਲੀ, ਜਗਦੀਸ਼ ਸਿੰਘ ਕਾਜਲਾ, ਹਰਦੀਪ ਸੈਣੀ, ਨਿਪੁੰਨ ਸੋਨੀ, ਬਾਲਕ੍ਰਿਸ਼ਨ ਕੁੱਕੂ, ਮਦਨ ਸ਼ੌਂਕੀ, ਕ੍ਰਿਸ਼ਨ ਕੁਮਾਰ ਅੱਤਰੀ, ਮਦਨ ਲਾਲ ਟੱਪਰੀਆਂ, ਵਰਿੰਦਰ ਸਿੰਘ ਰਾਣਾ, ਰੌਸ਼ਨ ਲਾਲ ਟੇਡੇਵਾਲ, ਹਰਨੇਕ ਸਿੰਘ, ਰਾਜ ਕੁਮਾਰ ਰਾਣਾ, ਸੁਸ਼ੀਲ ਸ਼ਰਮਾ, ਜੈਕੀ ਅਤੇ ਅਵਨੀਤ ਚੌਧਰੀ ਹਾਜ਼ਰ ਸਨ।











