ਬਲੂ ਓਕ ਸੀਨੀਅਰ ਕਲੱਬ, ਬਰੈਂਪਟਨ ਵਲੋਂ ਮਨਾਇਆ ਕਨੇਡਾ ਡੇ

169

ਬਲੂ ਓਕ ਸੀਨੀਅਰ ਕਲੱਬ, ਬਰੈਂਪਟਨ ਵਲੋਂ ਮਨਾਇਆ ਕਨੇਡਾ ਡੇ

ਬਰੈਂਪਟਨ: (11 ਜੁਲਾਈ 2024):—

ਬਲੂ ਓਕ ਸੀਨੀਅਰ ਕਲੱਬ, ਬਰੈਪਟਨ ਵਲੋਂ 9 ਜੁਲਾਈ ਦਿਨ ਐਤਵਾਰ ਬਲਿਉ ਓਕ ਪਾਰਕ ਵਿਖੇ ਕਲੱਬ ਦੇ ਚੇਅਰਮੈਨ ਸੋਹਨ ਸਿੰਘ ਤੁੜ, ਅਤੇ ਪ੍ਰਧਾਨ ਗੁਰਮੇਲ ਸਿੰਘ ਚੀਮਾਂ ਦੀ ਅਗਵਾਈ ਵਿਚ 157ਵਾਂ ਕਨੇਡਾ ਡੇ ਬੜੀ ਧੂਮ ਧਾਮ ਨਾਲ ਮਨਾਇਆ।

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਲੱਬ ਦੇ ਜਨਰਲ ਸਕੱਤਰ ਮਹਿੰਦਰ ਪਾਲ ਵਰਮਾ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜੀਉ ਆਇਆਂ ਆਖਿਆ। ਉਪਰੰਤ ਸਾਰਿਆਂ ਨੇ ਖੜੇ ਹੋਕੇ ਕਨੇਡਾ ਦੇ ਰਾਸ਼ਟਰੀ ਗੀਤ “ ਓ ਕਨ ੇਡਾ “ ਦਾ ਗਾਇਨ ਕੀਤਾ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ।

ਮੋਹਨ ਲਾਲ ਵਰਮਾਂ ਅਤੇ ਗੁਰਦੇਵ ਸਿੰਘ ਰੱਖੜਾ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸਭ ਨੂੰ ਨਿਹਾਲ ਕੀਤਾ। ਸਤਿਆਪਾਲ ਵਰਮਾਂ ਨੇ ਦਰਦਾਂ ਦੀ ਬਿਮਾਰੀ ਦੇ ਇਲਾਜ਼ ਵਾਰੇ ਦਸਿਆ। ਅਖੀਰ ਵਿਚ ਸੋਹਨ ਸਿੰਘ ਤੁੜ, ਚੇਅਰਮੈਨ ਅਤੇ ਗੁਰਮੇਲ ਸਿੰਘ ਚੀਮਾਂ, ਪ੍ਰਧਾਨ ਕਲੱਬ ਨੇ ਸਾਰੇ ਆਏ ਵੀਰਾਂ ਦਾ ਸਮਾਗਮ ਦੀ ਰੌਣਕ ਵਧਾਉਣ ਲਈ ਧੰਨਵਾਦ ਕੀਤਾ।

ਪ੍ਰਬੰਧਕਾਂ ਵਲੋਂ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਦੀ ਸਮਾਪਤੀ ਉਪਰੰਤ ਪ੍ਰੋਗਰਾਮ ਵਿਚ ਸ਼ਾਮਲ ਸਾਰੇ ਵੀਰਾਂ ਅਤੇ ਪਾਰਕ ਵਿਚ ਆਈਆਂ ਬੀਬੀਆਂ ਅਤੇ ਬਚਿਆਂ ਨੇ ਸਨੈਕਸ, ਮਿਠਾਈ ਅਤੇ ਚਾਹ ਪਾਣੀ ਦਾ ਅਨੰਦ ਮਾਣਿਆਂ।

ਮੈਡੀਕਲ ਸਟੂਡੈਂਟ ਅਰਸ਼ਦੀਪ ਚੀਮਾਂ (ਸ਼.ਜ਼:ਂਟੳ.ਞOਸ਼ਜ਼ਛੳ) ਪਿਛਲੇ 4 ਸਾਲਾਂ ਤੋਂ ਚਾਹ ਦੀ ਸੇਵਾ ਕਰਦੇ ਆ ਰਹੇ ਹਨ। ਇਸ ਵਾਰ ਵੀ ਕਨੇਡਾ ਡੇ ਵਿਚ ਸ਼ਾਮਲ ਸਾਰਿਆਂ ਲਈ ਚਾਹ ਦੀ ਸੇਵਾ ਉਹਨਾਂ ਵਲੋਂ ਕੀਤੀ ਗਈ।ਪ੍ਰਬੰਧਕਾਂ ਵਲੋ਼ ਇਸ ਲਈ ਵਿਦਿਆਰਥਨ ਚੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।