ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਤੋਂ ਐਮਬੂਲੈਸ ਖਰੀਦ ਸਬੰਧੀ ਰਿਪੋਰਟ ਮੰਗੀ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ, 29 ਅਪ੍ਰੈਲ,2022
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਾਣਾਂ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਨੂੰ ਐਮਬੂਲੈਂਸ ਦੀ ਖਰੀਦ ਸਬੰਧੀ ਵਿਸਥਾਰ ਰਿਪੋਰਟ ਤੱਕ ਦੇਣ ਲਈ ਕਿਹਾ ਹੈ।
ਨਗਰ ਕੌਂਸਲ ੱਵਲੋਂ ਆਪਣੇ ਮਤਾ ਨੰਬਰ 141 ਮਿਤੀ 25/11/2019 ਰਿਪੋਰਟ ਸੈਨੀਟੇਸ਼ਨ ਸ਼ਾਖਾ ਕਿ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਦੀ ਹਦੂਦ ਅੰਦਰ ਸਮਸ਼ਾਨ ਘਾਟ ਦੂਰ ਹੋਣ ਕਾਰਣ ਲੋਕਾਂ ਨੂੰ ਮ੍ਰਿਤਕ ਪ੍ਰਾਣੀ ਦੇ ਸਸਕਾਰ ਲਈ ਕਾਫੀ ਦਿੱਕਤ ਆਉਦੀ ਹੈ। ਇਸ ਤੋ ਇਲਾਵਾ ਮੇਨ ਰੋਡ ਤੋਂ ਗੁਜਰਨਾ ਪੈਂਦਾ ਹੈ, ਜਿੱਥੇ ਕੋਈ ਵੀ ਦੁਰਘਟਨਾ ਹੋਣ ਦਾ ਆਸਾਰ ਬਣ ਸਕਦੇ ਹਨ। ਇਸ ਲਈ ਇਨ੍ਹਾਂ ਦਿੱਕਤਾਂ ਨੂੰ ਮੁੱਖ ਰੱਖਦੇ ਹੋਏ ਲੋਕਹਿੱਤ ਲਈ ਮ੍ਰਿਤਕ ਪ੍ਰਾਣੀ ਲਿਜਾਣ ਵਾਲੀ ਗੱਡੀ ਦੀ ਖਰੀਦ ਕਰਨੀ ਜਰੂਰੀ ਹੈ। ਇਸ ਲਈ ਤਕਨੀਕੀ ਸ਼ਾਖਾ ਵਲੋਂ ਬਣਾਇਆ ਗਿਆ 10.00 ਲੱਖ ਰੁਪਏ ਤਕਮੀਨ ਹਾਊਸ ਦੀ ਇਕੱਤਤਰਤਾ ਵਿਚ ਪ੍ਰਵਾਨਗੀ ਹਿੱਤ ਪੇਸ਼ ਕੀਤਾ ਗਿਆ।
ਕੈਬਨਿਟ ਮੰਤਰੀ ਨੇ ਕਾਰਜ ਸਾਧਕ ਅਫਸਰ ਨੂੰ ਕਿਹਾ ਹੈ ਕਿ ਐਮਬੂਲੈਂਸ/ ਸ਼ਬ ਵਾਹਨ ਦੀ ਖਰੀਦ, ਮੁਰੰਮਤ, ਮੋਡੀਫਿਕੇਸ਼ਨ ਸਬੰਧੀ ਵਿਸਥਾਰ ਰਿਪੋਰਟ ਜਲਦੀ ਸੋਂਪੀ ਜਾਵੇ। ਉਨ੍ਹਾਂ ਵਲੋਂ ਜਨਤਕ ਤੌਰ ਤੇ ਇਹ ਐਲਾਨ ਕੀਤਾ ਗਿਆ ਹੈ ਕਿ ਵਿਕਾਸ ਦੇ ਕੰਮ ਪੂਰੀ ਕਾਨੁੰਨੀ ਪ੍ਰਕਿਰਿਆ ਅਪਨਾ ਕੇ ਨਿਯਮਾ ਅਨੁਸਾਰ ਸਹੀ ਮਾਪਦੰਡ ਮੁਤਾਬਿਕ ਹੀ ਕਰਵਾਏ ਜਾਣਗੇ। ਲੋਕਹਿੱਤ ਵਿਚ ਸਾਰੇ ਫੈਸਲੇ ਬਿਨਾ ਦੇਰੀ ਲਏ ਜਾਣਗੇ, ਪ੍ਰੰਤੂ ਬੇਨਿਯਮੀਆਂ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ, ਕਿਉਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਦੁਰਵਰਤੋਂ ਕਰਨ ਦਾ ਅਧਿਕਾਰ ਕਿਸੇ ਨੂੰ ਨਹੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਲੋਕਹਿੱਤ ਦਾ ਫੈਸਲਾ ਲੈਣ ਲਈ ਬਚਨਬੱਧ ਹੈ, ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭ੍ਰਿਸਟਾਚਾਰ ਤੇ ਬੇਨਿਯਮੀਆਂ ਕਰਨ ਵਾਲਾ ਭਾਵੇਂ ਕੋਈ ਸਾਡਾ ਸਕਾ ਸਬੰਧੀ, ਸਮਰਥਕ ਜਾਂ ਸਾਥੀ ਵੀ ਹੋਵੇ, ਉਸ ਨੂੰ ਕਿਸੇ ਹਾਲਤ ਵਿਚ ਬਖਸ਼ਿਆ ਨਹੀ ਜਾਵੇਗਾ।ਇਸ ਸਬੰਧੀ ਅਸੀ ਕਿਸੇ ਵੀ ਦੋਸ਼ੀ ਨੂੰ ਨਹੀ ਬਖਸ਼ਾਗੇ।
ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਣਯੋਗ ਕੈਬਨਿਟ ਮੰਤਰੀ ਵੱਲੋਂ ਮੰਗੀ ਰਿਪੋਰਟ ਦੀ ਕਾਪੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਚੁੱਕੀ ਹੈ, ਬਿਨਾ ਦੇਰੀ ਵਿਸਥਾਰ ਰਿਪੋਰਟ ਤਿਆਰ ਕਰਕੇ ਕੈਬਨਿਟ ਮੰਤਰੀ ਨੂੰ ਸੌਂਪ ਦਿੱਤੀ ਜਾਵੇਗੀ।