ਦੂਜੇ ਰਾਜਾਂ ਦੀ ਤਰਾਂ ਪੰਜਾਬ ਵਿਚ ਪਛੜੀਆਂ ਸ੍ਰੇਣੀਆਂ ਲਈ 27 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੀ ਮੰਗ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,25 ਜਨਵਰੀ,2026
ਅੱਜ ਸੈਣੀ ਭਵਨ ਵਿਚ ਪਛੜੀਆਂ ਸ੍ਰੇਣੀਆਂ ਨੂੰ ਸੰਵਿਧਾਨ ਦੁਆਰਾ ਮਿਲੇ ਅਧਿਕਾਰਾਂ ਪ੍ਰਤੀ ਮੰਗਾਂ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੈਣੀ ਭਲਾਈ ਬੋਰਡ ਦੇ ਚੇਅਰਮੈਨ, ਰਾਮ ਕੁਮਾਰ ਮੁਕਾਰੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
ਇਸ ਸੈਮੀਨਾਰ ਵਿਚ ਬਲਬੀਰ ਸਿੰਘ ਸੈਣੀ, ਜਨਰਲ ਸਕੱਤਰ, ਸੈਣੀ ਭਵਨ ਵਲੋਂ ਆਪਣੇ ਸੰਬੋਧਨ ਵਿੱਚ ਪਛੜੀਆਂ ਸ੍ਰੇਣੀਆਂ ਨੁੂੰ ਨੋਕਰੀਆਂ ਵਿਚ ਯੋਗ ਪ੍ਰਤੀਨਿਧਤਾ ਦੇਣ ਲਈ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਦੂਜੇ ਰਾਜਾਂ ਦੀ ਤਰਜ ਤੇ ਪੰਜਾਬ ਵਿਚ ਵੀ 27 ਫ਼ੀਸਦੀ ਰਾਖਵਾਂਕਰਨ ਦੀ ਮੰਗ ਕੀਤੀ ਗਈ।
ਡਾ: ਅਜਮੇਰ ਸਿੰਘ, ਪ੍ਰਧਾਨ ਸੈਣੀ ਭਵਨ ਵਲੋਂ ਆਪਣੇ ਸੰਬੋਧਨ ਵਿਚ ਪਛੜੀਆਂ ਸ੍ਰੇਣੀਆਂ ਦੀ ਇਕਮੁੱਠਤਾ ਤੇ ਜੋਰ ਦਿੱਤਾ ਗਿਆ ਇਸ ਲਈ ਉਨਾਂ ਵਲੋਂ ਰੋਪੜ ਵਿਚ ਪਛੜੀਆਂ ਸ੍ਰੇਣੀਆਂ ਵਿਚ ਸ਼ਾਮਲ ਜਾਤੀਆਂ ਦੇ ਪ੍ਰਤੀਨਿਧਾਂ ਦੀ ਇਕ ਕਮੇਟੀ ਬਣਾਉਣ ਦਾ ਸੱਦਾ ਦਿੱਤਾ ਗਿਆ ਅਤੇ ਸੈਣੀ ਭਵਨ ਨੂੰ ਇਸ ਦਾ ਪਲੇਟਫਾਰਮ ਦੇ ਤੌਰ ਤੇ ਵਰਤੇ ਜਾਣ ਦੀ ਪੇਸ਼ਕਸ਼ ਕੀਤੀ ਗਈ।
ਓਬੀਸੀ ਫੈਡਰੇਸ਼ਨ ਦੇ ਪ੍ਰਧਾਨ, ਬਲਵਿੰਦਰ ਸਿੰਘ ਮੁਲਤਾਨੀ ਵਲੋਂ ਓਬੀਸੀ ਵਰਗ ਲਈ ਆਮਦਨ ਦੇ ਸਰਟੀਫਿਕੇਟ ਬਣਾਉਣ ਲਈ ਤਨਖਾਹ ਅਤੇ ਖੇਤੀਬਾੜੀ ਦੀ ਆਮਦਨ ਨੁੰ ਸ਼ਾਮਲ ਨਾ ਕਰਨ ਸਬੰਧੀ ਸਰਕਾਰੀ ਹਦਾਇਤਾਂ ਦੀ ਜਾਣਕਾਰੀ ਦਿੱਤੀ ਗਈ। ਯੂਟੀ ਚੰਡੀਗੜ੍ਹ ਵਲੋਂ ਓਬੀਸੀ ਲਈ 27 ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਵਿਚ ਕਾਮਯਾਬੀ ਮਿਲ ਚੁੱਕੀ ਹੈ ਹੁਣ ਕੇਵਲ ਪੰਜਾਬ ਵਿਚ ਇਹ ਹੱਕ ਲੈਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਪਛੜੀਆਂ ਸ੍ਰੇਣੀਆਂ ਦੇ ਨੈਸਨਲ ਕਮਿਸ਼ਨ ਵਲੋਂ ਵੀ ਪੰਜਾਬ ਸਰਕਾਰ ਨੂੰ 27 ਫ਼ੀਸਦੀ ਰਿਜਰਵੇਸ਼ਨ ਦੇਣ ਸਬੰਧੀ ਪੱਤਰ ਜਾਰੀ ਕੀਤਾ ਜਾ ਚੱੁਕਾ ਹੈ।
ਸੈਮੀਨਾਰ ਵਿਚ ਪੰਚਾਇਤਾਂ, ਪੰਚਾਇਤ ਸੰਮਤੀਆਂ, ਜਿਲਾਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਵਿਚ ਵੀ ਓਬੀਸੀ ਨੂੰ ਬਣਦਾ 27 ਫ਼ੀਸਦੀ ਰਾਖਵਾਕਰਨ ਦੇਣ ਦੀ ਮੰਗ ਕੀਤੀ ਗਈ। ਮੰਚ ਦਾ ਸੰਚਾਲਨ, ਰਾਜਿੰਦਰ ਸਿੰਘ ਨੰਨੂਆਂ, ਕਾਰਜਕਾਰੀ ਪ੍ਰਧਾਨ ਵਲੋਂ ਕੀਤਾ ਗਿਆ।

ਰਾਮ ਕੁਮਾਰ ਮੁਕਾਰੀ, ਚੇਅਰਮੈਨ, ਸੈਣੀ ਭਲਾਈ ਬੋਰਡ ਵਲੋਂ ਆਪਣੇ ਸੰਬੋਧਨ ਵਿਚ ਓਬੀਸੀ ਦੀਆਂ ਮੰਗਾਂ ਦਾ ਸਮਰਥਨ ਕੀਤਾ ਗਿਆ ਅਤੇ ਸਰਕਾਰ ਪਾਸ ਪਛੜੀਆਂ ਸ੍ਰੇਣੀਆਂ ਦੀ ਆਵਾਜ ਉਠਾਉਣ ਦਾ ਭਰੋਸਾ ਦਿੱਤਾ ਗਿਆ।
ਸਮਾਗਮ ਵਿਚ ਰਾਮਗੜ੍ਹੀਆ ਬਰਾਦਰੀ ਦੇ ਨੁਮਾਇੰਦੇ ਅਮਰਿੰਦਰ ਸਿੰਘ ਰੀਹਲ, ਐਮHਸੀ, ਬਾਹਤੀ ਬਰਾਦਰੀ ਦੇ ਨੁਮਾਇੰਦੇ ਮਾਸਟਰ ਕਰਨੈਲ ਸਿੰਘ, ਕਯਸ਼ਪ ਰਾਜਪੂਤ ਬਰਾਦਰੀ ਦੇ ਮਹਿੰਦਰ ਸਿੰਘ ਮੋਰਿੰਡਾ ਅਤੇ ਬਲਵਿੰਦਰ ਸਿੰਘ ਮੁਲਤਾਨੀ, ਪ੍ਰਧਾਨ ਓਬੀਸੀ ਫੈਡਰੇਸ਼ਨ, ਰਾਮ ਕੁਮਾਰ ਮੁਕਾਰੀ, ਚੇਅਰਮੈਨ ਨੂੰ ਸੈਣੀ ਭਵਨ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਤ ਕੀਤਾ ਗਿਆ।ਅੰਤ ਵਿਚ ਰਾਮ ਸਿੰਘ ਸੈਣੀ, ਵਾਈਸ ਚੇਅਰਮੈਨ ਵਲੋਂ ਸੈਮੀਨਾਰ ਵਿਚ ਸ਼ਾਮਲ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਤੇ ਰਾਜਿੰਦਰ ਸੈਣੀ ਪ੍ਰਧਾਨ, ਸੈਣੀ ਐਜੂਕੇਸ਼ਨ ਟਰੱਸ਼ਟ, ਇੰਜ: ਹਰਜੀਤ ਸਿੰਘ ਸੈਣੀ, ਮਨਜੀਤ ਸਿੰਘ ਤੰਬੜ, ਮਾ: ਅਮਰਜੀਤ ਸਿੰਘ ਸੈਣੀ, ਸੁਰਿੰਦਰ ਸਿੰਘ, ਬਹਾਦਰਜੀਤ ਸਿੰਘ, ਡਾ: ਹਰਚਰਨ ਦਾਸ, ਸਾਬਕਾ ਜਿਲਾ ਸਿੱਖਿਆ ਅਫਸਰ, ਰਾਜਿੰਦਰ ਸਿੰਘ ਗਿਰਨ, ਦਰਸ਼ਨ ਸਿੰਘ, ਰਣਜੀਤ ਸਿੰਘ ਅਤੇ ਹਰਜੀਤ ੰਿਸੰਘ ਆਦਿ ਹਾਜਰ ਸਨ।












