ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ : ਅਸ਼ਵਨੀ ਸ਼ਰਮਾ
ਬਹਾਦਰਜੀਤ ਸਿੰਘ /royalpatiala.in News/ ਰੂਪਨਗਰ,30 ਨਵੰਬਰ,2025
ਜਦੋਂ ਵੀਂ ਦੇਸ਼ ਦੀ ਸਰਕਾਰ ਨੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਹਿੱਤਾਂ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਉਦੋਂ ਉਦੋਂ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਜਿਸ ਦੀ ਕਿ ਤਾਜ਼ਾ ਮਿਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀਆਂ ਚੋਣਾਂ ਦਾ ਹੈ।
ਇਸ ਤੋ ਪਹਿਲਾ ਵੀਂ ਕੇਂਦਰ ਦੀ ਭਾਜਪਾ ਸਰਕਾਰ ਸਮੇਂ ਸਮੇਂ ਤੇ ਪੰਜਾਬ ਵਰਗੇ ਸੂਬੇ ਨਾਲ ਅਪਣੀ ਸਿਆਸੀ ਬਦਲਾ ਖੋਰੀ ਦੇ ਮੰਤਵ ਨਾਲ ਗਾਹੇ ਬਗਾਹੇ ਪੰਜਾਬ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਦੀ ਨਾਕਾਮਯਾਬ ਕੋਸ਼ਿਸ਼ ਕਰਦੀ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਿਜਲ੍ਹਾ ਕਾਂਗਰਸ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਂਝੇ ਕੀਤੇ।
ਉਨ੍ਹਾਂ ਨੇ ਕਿਹਾ ਕਿ ਪਹਿਲਾ ਦੇਸ਼ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਕਾਲੇ ਕਾਨੂੰਨ ਲਿਆਕੇ ਦੇਸ਼ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਦੇ ਮਨਸੂਬੇ ਚ ਨਮੋਸ਼ੀ ਝੱਲਣੀ ਪਈ। ਬੀਬੀਐਮਬੀ ਵਿੱਚ ਪੰਜਾਬ ਦੀ ਤਾਕਤ ਘੱਟ ਕਰਨ ਦੇ ਲਈ ਵੱਖ ਵੱਖ ਪੈਤੜੇ ਅਪਣਾਏ ਗਏ ਜਿਸ ਤੋ ਇਹ ਪ੍ਰਤੀਤ ਹੁੰਦਾ ਹੈ ਕੇ ਬੀ ਜੇ ਪੀ ਪੰਜਾਬ ਨੂੰ ਢਾਅ ਲਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪ੍ਰੰਤੂ ਪੰਜਾਬੀ ਕਿਸੀ ਵੀਂ ਹਾਲ ਵਿਚ ਬੀ ਜੇ ਪੀ ਨੂੰ ਇਨ੍ਹਾ ਮਨਸੂਬਿਆਂ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦਾ ਇਤਿਹਾਸ ਮੁੰਡ ਕਦੀਮ ਤੋ ਹੀ ਅਪਣੇ ਹੱਕਾਂ ਲਈ ਲੜਨਾ ਅਤੇ ਮੋਰਚੇ ਲਾਉਣ ਵਾਲਾ ਰਿਹਾ ਹੈ। ਪੰਜਾਬ ਸਰਕਾਰ ਦੇ ਸੰਦਰਭ ਵਿੱਚ ਜਦੋ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੈਂਡ ਪੂਲਿਗ ਪਾਲਸੀ ਲਿਆ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਅਜੰਡੇ ਨੂੰ ਅੱਗੇ ਕੀਤਾ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੱਕਾਂ ਦੀ ਰਾਖੀ ਲਈ ਜਦੋ ਪੰਜਾਬੀ ਸੰਘਰਸ਼ ਕਰ ਰਹੇ ਸੀ ਉਦੋਂ ਪੰਜਾਬ ਪੁਲੀਸ ਦੀ ਤਹਿਨਾਤੀ ਪੰਜਾਬ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਤੇ ਹੋਏ ਪੰਜਾਬ ਪੁਲੀਸ ਦੇ ਤਸ਼ੱਦਦ ਦਾ ਕਾਂਗਰਸ ਪਾਰਟੀ ਪੂਰਨ ਤੌਰ ਤੇ ਵਿਰੋਧ ਕਰਦੀ ਹੈ ਤੇ ਇਕਜੁਟਤਾ ਨਾਲ ਮੁਲਾਜ਼ਮ ਜਥੇਬੰਦੀ ਨਾਲ ਖੜੀ ਹੈ।












