ਚਾਂਸਲਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਨੂੰ ਅਹੁਦੇ ਤੋਂ ਹਟਾਇਆ,ਨਿਰਮਲ ਸਿੰਘ ਰਿਆਤ ਨੇ ਚਾਰਜ ਸੰਭਾਲਿਆ
ਬਹਾਦਰਜੀਤ ਸਿੰਘ/ਰੂਪਨਗਰ,7 ਜੁਲਾਈ,2025
ਇਸ ਇਲਾਕੇ ਦੀ ਪ੍ਰਸਿੱਧ ਵਿਿਦਅਕ ਸੰਸਥਾ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਟੀ ਪੰਜਾਬ,ਰੈਲ ਮਾਜਰਾ ਵਿੱਚ ਉਸ ਸਮੇਂ ਵੱਡੀ ਤਬਦੀਲੀ ਵੇਖਣ ਨੂੰਮਿਲੀ ਜਦੋਂ ਰਿਆਤ ਐਜ਼ੂਕੇਸ਼ਨਲ ਐਂਡ ਰਿਸਰਚ ਟਰੱਸਟ ਨੇ ਯੂਨੀਵਰਸਿਟੀ ਦੇਚਾਂਸਲਰ ਡਾ. ਸੰਦੀਪ ਕੌੜਾ ਨੂੰ ਟਰੱਸਟ ਦੀ ਚੇਅਰਮੈਨਸ਼ਿਪ ਅਤੇ ਯੂਨੀਵਰਸਿਟੀਦੇ ਚਾਂਸਲਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਇਸ ਸਬੰਧੀ ਫੈਸਲਾ ਟਰੱਸਟ ਦੀ ਮੀਟਿੰਗ ਵਿੱਚ ਲਿਆ ਗਿਆ,ਜਿਸ ਵਿੱਚ ਟਰੱਸਟ ਦੇ ਮੌਜੂਦਾ ਪ੍ਰਧਾਨ ਨਿਰਮਲ ਸਿੰਘ ਰਿਆਤ,ਜੋ ਕਿ ਪ੍ਰੜਾਸੀ ਭਾਰਤੀ ਹਨ, ਨੂੰ ਟਰੱਸਟ ਦਾ ਚੇਅਰਮੈਨ ਅਤੇ ਯੂਨੀਵਰਸਿਟੀ ਦਾ ਚਾਂਸਲਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਸੰਦੀਪ ਕੌੜਾ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ।
ਅੱਜ ਇੱਥੇ ਯੂਨੀਵਰਸਿਟੀ ਕੈਂਪਸ ਵਿੱਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਰਿਆਤ ਨੇ ਕਿਹਾ ਕਿ ਉੱਚ ਮੈਨੇਜਮੈਂਟ ਬਦਲਣ ਦਾ ਫੈਸਲਾ ਇਸਲਈ ਲੈਣਾ ਪਿਆ ਕਿਉਂਕਿ ਉਨ੍ਹਾਂ ਦੇ ਧਿਆਨ ਵਿੱਚ ਯੂਨੀਵਰਸਿਟੀ ਵਿੱਚ ਕਈ ਵਿੱਤੀ ਬੇਨਿਯਮੀਆਂ ਆਈਆਂ ਸਨ ਅਤੇ ਯੂਨੀਵਰਸਿਟੀ ਦੇ ਕਰੋੜਾਂ ਰੁਪਏ ਦਾ ਯੂਨੀਵਰਸਿਟੀ ਤੋਂ ਬਾਹਰ ਅਣਅਧਿਕਾਰਤ ਤੌਰ ਤੇ ਨਿਵੇਸ਼ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਚਾਂਸਲਰ ਦਾ ਚਾਰਜ ਲੈ ਲਿਆ ਹੈਅਤੇ ਆਉਣ ਵਾਲੇ ਦਿਨਾਂ ਵਿੱਚ ਮੈਨੇਜਮੈਂਟ ਵਿੱਚ ਵਧੀਆ ਵਿਅਕਤੀ ਨਿਯੁਕਤ ਕੀਤੇ ਜਾਣਗੇ ਅਤੇ ਯੂਨੀਵਰਸਿਟੀ ਨੂੰ ਹੋਰ ਅੱਗੇ ਲਿਜਾਇਆ ਜਾਵੇਗਾ।
ਇਸੇ ਦੌਰਾਨ ਯੂਨੀਵਰਸਿਟੀ ਅੰਦਰ ਕਰਮਚਾਰੀਆਂ ਨੇ ਡਾ. ਸੰਦੀਪ ਕੌੜਾ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਰਮਚਾਰੀਆਂ ਨੂੰ ਲੰਮੇਸਮੇਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ।
ਦੂਜੇ ਪਾਸੇ ਡਾ. ਸਦੀਪ ਕੌੜਾ ਨੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਕਿਹਾਕਿ ਕੁੱਝ ਗਲਤਫਹਿਮੀਆਂ ਕਾਰਨ ਅਜਿਹਾ ਦੋਸ਼ ਲੱਗ ਰਹੇ ਹਨ ਜਿਨ੍ਹਾਂ ਬਾਰੇ ਮਿਲ ਬੈਠ ਕੇ ਵਿਚਾਰ ਹੋ ਸਕਦਾ ਹੈ I
ਡਾ. ਕੌੜਾ ਨੇ ਕਿਹਾ ਕਿ ਕਿਸੇ ਨੂੰ ਬਿਨਾ ਨੋਟਿਸ ਅਹੁਦੇ ਤੋਂ ਹਟਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਬੋਰਡ ਆਫ ਗਵਰਨਰਜ ਹੈ ਅਤੇ ਇਸ ਦੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਕਿਸੇ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਡਾ. ਕੌੜਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ ਹੈ।