ਦੇਸ਼ ਦੇ ਨਾਗਰਿਕ ਬਿਜਲੀ ਦੀ ਬੱਚਤ ਕਰਨ: ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਵੱਲੋਂ ਗਣਤੰਤਰ ਦਿਵਸ ਤੇ ਅਪੀਲ

300

ਦੇਸ਼ ਦੇ ਨਾਗਰਿਕ ਬਿਜਲੀ ਦੀ ਬੱਚਤ ਕਰਨ: ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਵੱਲੋਂ ਗਣਤੰਤਰ ਦਿਵਸ ਤੇ ਅਪੀਲ

ਮਨਮੋਹਨ ਸਿੰਘ / 25 ਜਨਵਰੀ, 2024

ਬਿਜਲੀ ਦਾ ਪੰਜਾਬ ਦੀ ਆਰਥਿਕ ਉੱਨਤੀ ਅਤੇ ਸਰਵਪੱਖੀ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਹੈ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ  ਪੰਜਾਬ ਦੇ ਵਿਕਾਸ ਵਿੱਚ ਮੁੱਖ ਭਾਈਵਾਲ  ਹਨ । ਦੋਵੇਂ ਕਾਰਪੋਰੇਸ਼ਨਾਂ ਪੰਜਾਬ ਰਾਜ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਬਿਜਲੀ ਖੇਤਰ ਦੇ  ਇਤਿਹਾਸ ਅਤੇ ਸਮੇਂ ਸਮੇਂ ਤੇ ਹੋਏ ਪਸਾਰ ਤੇ ਜੇ ਧਿਆਨ ਨਾਲ ਨਜ਼ਰ ਮਾਰੀਏ  ਤਾਂ ਇਹ ਗੱਲ ਪ੍ਰਤੱਖ  ਸਿਧ ਕਰਦੀ ਹੈ ਕਿ ਬਿਜਲੀ ਖੇਤਰ ਵਿੱਚ ਇਨਕਲਾਬੀ ਸੁਧਾਰਾਂ ਲਈ ਪੰਜਾਬ ਰਾਜ ਦੇ ਮਾਹਰ ਇੰਜੀਨੀਅਰਾਂ, ਵਿੱਤੀ ਖੇਤਰ ਦੇ ‌ਮਾਹਰਾਂ, ਟੈਕਨੀਕਲ ਕਾਮਿਆਂ ਅਤੇ ਹੋਰ ਕਲੈਰੀਕਲ ਕਾਮਿਆਂ ਆਦਿ ਦਾ ਵਡਮੁੱਲਾ ਯੋਗਦਾਨ  ਹੈ,ਜੋ‌ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਟੈਕਨੀਕਲ ਕਾਮਿਆਂ ਨੂੰ ਤਾਂ ਬਿਜਲੀ ਦੇ ਕਰੰਟ ਨਾਲ  ਆਪਣੀ ਸਰਕਾਰੀ ਸੇਵਾ ਦੌਰਾਨ  ਕਈ ਵਾਰੀ ਆਪਣੀ ਜਾਨਾਂ ਤੋਂ ਹੱਥ ਧੋਣੇ ਪੈਂਦੇ ਹਨ।

ਪੰਜਾਬ ਵਿੱਚ  ਇਕ ਕਰੋੜ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਣ ਵਿੱਚ ਪੰਜਾਬ ਦੀਆਂ ਇੰਜੀਨੀਅਰਿੰਗ ਖੇਤਰ ਨਾਲ ਸੰਬੰਧਤ ਮਹਿਲਾਵਾਂ ਦਾ ਵੀ ਵਡਮੁੱਲਾ ਯੋਗਦਾਨ ਹੈ।  ਅੱਜ ਅਸੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਦੀ ਪਹਿਲੀ ਇੰਜੀਨੀਅਰਿੰਗ ਖੇਤਰ ਨਾਲ ਸੰਬੰਧਤ ਮਹਿਲਾ ਦੇ ਜੀਵਨ ਬਾਰੇ ਦੱਸਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਾਂ  ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਜਿਨ੍ਹਾਂ ਦਾ ਜਨਮ 15 ਜੂਨ,1945 ਨੂੰ ਮੁਲਤਾਨ (ਪਾਕਿਸਤਾਨ ) ਵਿੱਚ ਉਨ੍ਹਾਂ ਦੇ ਪਿਤਾ  ਸ੍ਰੀ ਬੀਰ ਸਿੰਘ ਅਤੇ ਸ੍ਰੀਮਤੀ ਕਰਤਾਰ ਕੌਰ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ ਸ੍ਰੀ ਰਾਮ ਸਰੂਪ ਢਾਡਾ ਨਾਲ ਹੋਇਆ ਜੋ ਕਿ ਚੰਡੀਗੜ੍ਹ ਵਿੱਚ ਇਕ ਵਕੀਲ ਹਨ।

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੱਕ ਡਿਗਰੀ ਹਾਸਲ ਕੀਤੀ। ਸੰਨ 1965 ਵਿੱਚ ਉਨ੍ਹਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਸੈਂਟਰਲ ਪੋਲੀਟੈਕਨਿਕ ਚੰਡੀਗੜ੍ਹ ਤੋਂ ਕੀਤਾ। ਆਪਣੀ ਸੇਵਾ ਦੇ ਦੌਰਾਨ ਆਟੋ ਮੁਬਾਇਲ ਵਿੱਚ ਏ.ਐਮ.ਆਈ.ਈ. ਕੀਤੀ।

ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਕਈ ਡਾਕਟਰ, ਇੰਜੀਨੀਅਰ ਅਤੇ ਆਰਟੀਕਟ ਸਨ, ਉਨ੍ਹਾਂ ਨੇ ਵੀ  ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਸੈਂਟਰਲ ਪੋਲੀਟੈਕਨਿਕ ਚੰਡੀਗੜ੍ਹ ਤੋਂ ਕਰਕੇ ਆਪਣੇ ਸੁਪਨਾ ਸਕਾਰ ਕੀਤਾ। ਉਨ੍ਹਾਂ ਦਸਿਆ ਕਿ ਜਦੋਂ ਉਹਨਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਸੇਵਾ ਸ਼ੁਰੂ ਕੀਤੀ ਤਾਂ ਲੋਕ ਸੰਪਰਕ ਵਿਭਾਗ ਵੱਲੋਂ ਇਲੈਕਟੀਸਿਟੀ ਮੈਗਜ਼ੀਨ ਵਿੱਚ ਪਹਿਲੇ ਪੰਨੇ ਤੇ ਉਦੋਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਮੈਗਜ਼ੀਨ ਦੇ ਆਖਰੀ ਪੰਨੇ ਤੇ ਉਨ੍ਹਾਂ ਦੀ ਰੰਗਦਾਰ ਤਸਵੀਰ ਛਾਪੀ ਗਈ ਸੀ,ਜੋ ਕਿ ਉਨ੍ਹਾਂ ਦੀ ਸੇਵਾ ਸ਼ਰੂ ਕਰਨ ਸਮੇਂ ਵੱਡੀ ਪ੍ਰਾਪਤੀ ਤੇ ਮਾਣ ਵਾਲੀ ਗਲ ਸੀ। ਉਨ੍ਹਾਂ ਦਸਿਆ ਜਦੋਂ ਉਨਾਂ ਸੇਵਾ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਬਤੌਰ ਮਹਿਲਾ ਇੰਜੀਨੀਅਰ ਦੇਖਣ ਲਈ ਲੋਕ ਦੂਰ ਦੂਰ ਤੋਂ ਆਉਂਦੇ ਸੀ। ਉਨ੍ਹਾਂ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਦੇ ਚੇਅਰਮੈਨ ਇੰਜ ਹਰਬੰਸ ਸਿੰਘ ਅਤੇ ਇੰਜ: ਐਨ. ਐਸ .ਵਸੰਤ ਦੀ ਬਹੁਤ ਸ਼ਲਾਘਾ ਕੀਤੀ।

ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਦੇਸ਼ ਦੇ 75 ਗਣਤੰਤਰ ਦਿਵਸ ਮੌਕੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਭਾਰਤ ਦੇਸ਼ ਦੇ ਹੋਰ ਉਜਵਲ ਭਵਿੱਖ ਦੀ ਕਾਮਨਾ ਕੀਤੀ।ਇਸ ਤੋਂ ਇਲਾਵਾ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਦੇਸ਼ ਦੇ ਵਾਸੀਆਂ ਨੂੰ ਆਪਣੇ ਇਕ ਸੰਦੇਸ਼ ਵਿੱਚ ਕਿਹਾ ਹੈ ਕਿ ਬਿਜਲੀ ਇਕ ਕੌਮੀ ਸਰਮਾਇਆ ਹੈ,ਇਸ ਦੀ ਕੇਵਲ ਲੋੜ ਵੇਲੇ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਬਿਜਲੀ ਦੀ ਬਚਤ ਕਰਨ ਦੀ ਅਪੀਲ ਕੀਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨੋਜਵਾਨ ਇੰਜੀਨੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਖ਼ਪਤਕਾਰਾਂ ਨੂੰ ਖਪਤਕਾਰ ਸੇਵਾਵਾਂ ਦਿੰਦੇ ਹੋਏ ਦਿਲੋਂ ਸੱਚੀ ਸ਼ਰਧਾ਼ ਨਾਲ ਕੰਮ‌ ਕਰਨ ਅਤੇ ਸਰਕਾਰੀ ਡਿਊਟੀ ਨੂੰ ਕੰਮ ਹੀ ਪੂਜਾ ਹੈ ਅਤੇ ਪੂਰੀ ਇਮਾਨਦਾਰੀ  ਨਾਲ ਸਮਝਦੇ ਹੋਏ ਖਪਤਕਾਰਾਂ ਨੂੰ ਸੇਵਾਵਾਂ ਦੇਣ, ਕਿਉਂਕਿ ਪਾਵਰਕਾਮ ਦੀ ਤੁਲਨਾ ਹੋਰਨਾਂ ਵਿਭਾਗਾਂ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਪੰਜਾਬ ਦੀ ਸਾਰੀ ਜਨਸੰਖਿਆ ਸਾਡੇ ਸਿਧੇ ਤੇ ਅਸਿਧੇ ਰੂਪ ਵਿਚ ਪਾਵਰਕਾਮ ਦੇ ਖਪਤਕਾਰ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਸੰਚਾਲਨ ਖੇਤਰ ਵਿੱਚ ਸੇਵਾ ਦੌਰਾਨ ਆਪ ਐਚ. ਪੋਲ/ਟਰਾਂਸਫਾਰਮਰਾਂ ਤੇ ਚੜ੍ਹ ਕੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਲਈ ਕੰਮ‌ ਕਰਦੀ ਸੀ।

ਦੇਸ਼ ਦੇ ਨਾਗਰਿਕ ਬਿਜਲੀ ਦੀ ਬੱਚਤ ਕਰਨ: ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਵੱਲੋਂ ਗਣਤੰਤਰ ਦਿਵਸ ਤੇ ਅਪੀਲ

ਉਨ੍ਹਾਂ ਨੂੰ ਵਿੱਦਿਅਕ ਯੋਗਤਾ ਪ੍ਰਾਪਤ ਕਰਨ ਤੋਂ  ਬਾਅਦ 16 ਸਤੰਬਰ,1967 ਨੂੰ ਪੰਜਾਬ ਸਟੇਟ ਇਲੈਕਟੀਸਿਟੀ ਬੋਰਡ ਵਿੱਚ ਬਤੌਰ ਲਾਈਨ ਸੁਪਰਡੈਂਟ  ਦਫਤਰ ਐਕਸੀਅਨ ਟਿਊਬਵੈੱਲ ਉਸਾਰੀ ਡਵੀਜ਼ਨ, ਪਟਿਆਲਾ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ। ਲਗਭਗ 14 ਸਾਲ ਬਤੌਰ ਲਾਈਨ ਸੁਪਰਡੈਂਟ ਦੀ ਸੇਵਾ ਉਪਰੰਤ ਉਨ੍ਹਾਂ ਨੂੰ 14 ਦਸੰਬਰ,1981 ਨੂੰ ਜੇ.ਈ.2 ਵਜੋਂ ਤਰੱਕੀ ਦਿਤੀ ਗਈ ਅਤੇ ਉਨ੍ਹਾਂ ਨੂੰ ਦਫਤਰ ਡਿਪਟੀ ਡਾਇਰੈਕਟਰ ਕੰਪਿਊਟਰ ਸੈਲ ਚੰਡੀਗੜ੍ਹ ਵਿਚ ਤੈਨਾਤ ਕੀਤਾ ਗਿਆ 24 ਅਪ੍ਰੈਲ,1986 ਨੂੰ ਬਤੌਰ ਜੇ.ਈ. ਤਰੱਕੀ ਦੇ ਕੇ ਦਫਤਰ ਪਿ੍ੰਸੀਪਲ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ, ਪਟਿਆਲਾ ਵਿਖੇ ਤੈਨਾਤ ਕੀਤਾ ਗਿਆ ਉਨ੍ਹਾਂ ਨੂੰ 28 ਸਾਲ ਦੀ ਨੌਕਰੀ ਤੋਂ ਬਾਅਦ ਉਨ੍ਹਾਂ ਨੂੰ 29 ਸਤੰਬਰ, 1995 ਨੂੰ ਰੋਪੜ ਵਿਖੇ ਬਤੌਰ ਐਸ.ਡੀ. ਉ. ਤੈਨਾਤ ਕੀਤਾ ਗਿਆ । 20 ਜੂਨ ,2001 ਨੂੰ ਉਨ੍ਹਾਂ ਨੂੰ ਬਤੌਰ ਏ,ਈ.ਈ.ਤੱਰਕੀ ਦੇ ਕੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ,ਰੋਪੜ ਵਿਖੇ ਤੈਨਾਤ ਕੀਤਾ ਗਿਆ।ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਵਿੱਚ ਇੰਜੀਨੀਅਰ ਦੇ ਤੌਰ ਤੇ ਕੰਮ ਕਰਕੇ ਹੋਰਨਾਂ ਔਰਤਾਂ ਲਈ ਵੀ ਰਾਹ ਪੱਧਰਾ ਕਰਨ ਦੇ ਨਾਲ ਨਾਲ  ਮਾਰਗ ਦਰਸ਼ਨ ਕੀਤਾ।  ਅੱਜ ਪੰਜਾਬ ਦੀਆਂ ਬਿਜਲੀ ਕਾਰਪੋਰਸ਼ਨਾਂ ਵਿੱਚ ਔਰਤਾਂ ਹੋਰਨਾਂ ਖੇਤਰਾਂ ਦੇ ਨਾਲ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਮਹੱਤਵਪੂਰਨ ਅਤੇ ਬਰਾਬਰੀ ਦਾ ਹਿੱਸਾ ਪਾ ਰਹੀਆਂ ਹਨ

ਦੇਸ਼ ਦੇ ਨਾਗਰਿਕ ਬਿਜਲੀ ਦੀ ਬੱਚਤ ਕਰਨ: ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਵੱਲੋਂ ਗਣਤੰਤਰ ਦਿਵਸ ਤੇ ਅਪੀਲI ਸ਼੍ਰੀਮਤੀ ਸੁਸ਼ੀਲ ਸਿਆਨ 30 ਜੂਨ,2003 ਨੂੰ ਸੇਵਾ ਮੁਕਤ ਹੋਏ ਸਨ।

ਦੇਸ਼ ਦੇ ਨਾਗਰਿਕ ਬਿਜਲੀ ਦੀ ਬੱਚਤ ਕਰਨ: ਪਾਵਰਕਾਮ ਦੀ ਪਹਿਲੀ ਮਹਿਲਾ ਇੰਜੀਨੀਅਰ ਇੰਜ: ਸੁਸ਼ੀਲ ਪ੍ਰਸ਼ੱਤਮ ਸਿਆਨ ਵੱਲੋਂ ਗਣਤੰਤਰ ਦਿਵਸ ਤੇ ਅਪੀਲ

ਮਨਮੋਹਨ ਸਿੰਘ / ਉਪ ਸਕੱਤਰ ਲੋਕ ਸੰਪਰਕ ਵਿਭਾਗ/ ਪਾਵਰਕਾਮ