ਕਾਂਗਰਸ ਮਨਰੇਗਾ ਸਕੀਮ ਵਿੱਚ  ਕੀਤੀ ਤਬਦੀਲੀ ਦੇ  ਵਿਰੌਧ ਵਿੱਚ ਦੇਸ਼ਵਿਆਪੀ ਅੰਦੋਲਨ ਚਲਾਵੇਗੀ : ਗੁਰਕੀਰਤ ਕੋਟਲੀ

152

ਕਾਂਗਰਸ ਮਨਰੇਗਾ ਸਕੀਮ ਵਿੱਚ  ਕੀਤੀ ਤਬਦੀਲੀ ਦੇ  ਵਿਰੌਧ ਵਿੱਚ ਦੇਸ਼ਵਿਆਪੀ ਅੰਦੋਲਨ ਚਲਾਵੇਗੀ : ਗੁਰਕੀਰਤ ਕੋਟਲੀ

ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,30 ਦਸੰਬਰ,2025

ਅੱਜ ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਕੇਂਦਰ ਦੀ ਮੋਦੀ ਸਰਕਾਰ ਵਲੋ ਮਨਰੇਗਾ ਸਕੀਮ ਵਿੱਚ  ਕੀਤੀ ਤਬਦੀਲੀ ਦੇ  ਵਿਰੌਧ ਵਿੱਚ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮ ਿਰੰਦਰ  ਸਿੰਘ ਰਾਜਾ ਵੜਿੰਗ ਵਲੋ ਇਹਨਾਂ  ਤਬਦੀਲੀਆਂ ਦੇ ਖਿਲਾਫ ਵਿੰਢੀ ਮੁਹਿੰਮ ਤਹਿਤ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵਿਸ਼ੇਸ਼ ਤੌਰ ਤੇ ਪੁੱਜੇ ।ਉਹਨਾਂ ਦੇ ਪੁੱਜਣ ਤੇ ਜਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਮੂਹ ਕਾਂਗਰਸ ਵਰਕਰ ਅਤੇ ਅਹੁਦੇਦਾਰਾਂ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ   ।

ਪ੍ਰੈਸ ਕਾਨਫਰੰਸ  ਨੂੰ ਸੰਬੋਧਨ ਕਰਦੇ ਹੋਏ ਗੁਰਕੀਰਤ ਕੋਟਲੀ ਨੇ  ਮਨਰੇਗਾ ਨੂੰ ਬਦਲ ਕੇ ਵੀ.ਬੀ.ਜੀ.ਰਾਮ.ਜੀ  ਬਿੱਲ ਲਿਆਉਣ ਤੇ ਸਖ਼ਤ ਸ਼ਬਦਾਂ ਚ ਵਿਰੌਧ ਕੀਤਾ ਅਤੇ ਕਿਹਾ ਇਹ ਬਿਲ ਭਾਰਤ ਦੇ ਇਤਿਹਾਸ ਵਿੱਚੋਂ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਮਿਟਾਉਣ ਲਈ ਆਰ.ਐਸ.ਐਸ ਦੀ ਵਿਚਾਰਧਾਰਾ ਦਾ ਹਿੱਸਾ ਹੈ ਅਤੇ ਕਾਂਗਰਸ ਦੀ ਕੇਂਦਰ ਵਿੱਚ ਮਨਮੋਹਨ ਸਿੰਘ ਸਰਕਾਰ ਵੇਲੇ ਸ਼ੁਰੂ ਕੀਤੀ ਮਨਰੇਗਾ ਸਕੀਮ ਭਾਰਤ ਦੇ ਪੇਂਡੂ ਇਲਾਕਿਆਂ ਵਿਚੋਂ ਗਰੀਬੀ ਅਤੇ ਬੇਰੋਜ਼ਗਾਰੀ ਨੂੰ ਦੂਰ ਕਰ ਕੇ ਉਹਨਾਂ ਲਈ 100 ਦਿਨ ਦੇ ਕੰਮ ਦਾ ਵਾਅਦਾ ਸੀ ਜਿਸ ਨਾਲ ਦੇਸ਼ ਭਰ ਵਿੱਚ ਨਵੇਂ ਪੇਂਡੂ ਭਾਰਤ ਦਾ ਨਿਰਮਾਣ ਹੋਇਆ ਅਤੇ ਇਸ ਨਾਲ ਦੇਸ਼ ਦੀ ਅਰਥਵਿਵਸਥਾ ਹੀ ਵਧੀਆ  ਨਹੀਂ ਹੋਈ ਸਗੋਂ ਪਿੰਡਾਂ ਦੇ ਵਿਕਾਸ ਵਿੱਚ ਵੀ ਅਹਿਮ ਯੋਗਦਾਨ ਰਿਹਾ ਪੇਂਡੂ ਬੇਰੋਜ਼ਗਾਰੀ ਦਰ ਘਟੀ, ਕਿਸਾਨ ਖੁਦਕੁਸ਼ੀ ਨੂੰ ਠੱਲ ਪਈ,।ਉਸ ਵਕਤ ਦੀ ਕਾਂਗਰਸ ਸਰਕਾਰ ਦੇ  ਅਖੀਰਲੇ ਸਮੇਂ  2013-14 ਵਿੱਚ  1.43 ਲੱਖ ਕਰੋੜ ਇਸ ਸਕੀਮ ਤਹਿਤ ਖਰਚੇ। ਹੁਣ ਦੀ ਸਕੀਮ ਵੀ.ਬੀ.ਜੀ.ਰਾਮ.ਜੀ ਦੇ 125 ਦਿਨ ਦੇ ਰੋਜਗਾਰ ਲਈ ਸਿਰਫ 60 ਹਜਾਰ ਕਰੋੜ ਹੀ ਪ੍ਰਸਤਾਵਿਤ ਕੀਤਾ ਗਿਆ ਹੈ।

ਕਾਂਗਰਸ ਦੀ ਕੇਂਦਰ ਸਰਕਾਰ ਉਸ ਵੇਲੇ ਦਾ ਹਿੱਸਾ 90 ਫ਼ੀਸਦ ਦੇ ਨੇੜੇ ਸੀ ਅਤੇ ਰਾਜ ਸਰਕਾਰਾਂ ਦੀ ਹਿੱਸੇਦਾਰੀ 10 ਫ਼ੀਸਦ ਦੀ ਹੁੰਦੀ ਸੀ ।ਇਸ ਨਵੀਂ ਸਕੀਮ ਤਹਿਤ  ਤਹਿਤ ਕੇਂਦਰ ਦਾ ਇਸ ਨਵੀਂ ਸਕੀਮ ਵਿਚ ਹਿੱਸਾ 60 ਫ਼ੀਸਦ ਹੈ ਤੇ ਰਾਜ ਸਰਕਾਰ ਦਾ 40 ਫ਼ੀਸਦ, ਜੌ ਕੀ ਰਾਜ ਸਰਕਾਰਾਂ ਦੇ ਲਈ ਸੰਭਵ  ਨਹੀਂ।  ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਹੀ ਗੱਲ ਕਰੀਏ ਤਾਂ ਮਨਰੇਗਾ ਸਕੀਮ ਦੇ 90:10  ਹਿੱਸੇ  ਤਹਿਤ ਹੀ ਉਹਨਾਂ ਤੋਂ ਪੂਰੇ 100 ਦਿਨ ਦੇ ਰੋਜਗਾਰ ਦੀ ਜਗ੍ਹਾ 50 ਦਿਨਾਂ ਦੇ ਕਰੀਬ  ਹੀ ਰੋਜਗਾਰ ਦੇਣ ਲਈ ਪੈਸਾ ਹੁੰਦਾ ਸੀ ਹੁਣ ਇਸ ਨਵੀਂ ਵੀ.ਬੀ.ਜੀ.ਰਾਮ.ਜੀ ਸਕੀਮ ਤਹਿਤ 60:40 ਦੇ ਹਿੱਸੇ ਨਾਲ 125 ਦਿਨ ਦਾ ਰੋਜਗਾਰ ਦਿੱਤਾ ਜਾ ਸਕਦਾ ਹੈ ਹੋਰ ਤਾਂ ਹੋਰ ਪੰਜਾਬ ਸਰਕਾਰ ਇਸ ਨਵੀਂ ਸਕੀਮ ਦੇ ਵਿਰੌਧ ਵਿੱਚ ਸਿਰਫ ਮਗਰਮੱਛ ਦੇ ਹੰਜੂ ਹੀ ਵਹਾ ਰਹੀ ਹੈ ।

ਕਾਂਗਰਸ ਮਨਰੇਗਾ ਸਕੀਮ ਵਿੱਚ  ਕੀਤੀ ਤਬਦੀਲੀ ਦੇ  ਵਿਰੌਧ ਵਿੱਚ ਦੇਸ਼ਵਿਆਪੀ ਅੰਦੋਲਨ ਚਲਾਵੇਗੀ : ਗੁਰਕੀਰਤ ਕੋਟਲੀ

ਆਮ ਆਦਮੀ ਪਾਰਟੀ ਦਾ ਕਿਸੇ ਵੀ ਸਾਂਸਦ ਨੇ ਇਸ  ਦਾ ਸੰਸਦ ਵਿੱਚ ਇਸ ਦਾ ਵਿਰੌਧ ਨਹੀਂ ਕੀਤਾ ਬਸ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਇਜਲਾਸ ਬੁਲਾ ਕੇ ਖਾਣਾ ਪੂਰਤੀ ਕੀਤੀ ਜਾ ਰਹੀ ਹੈ ।ਗੁਰਕੀਰਤ ਕੋਟਲੀ ਨੇ ਕਿਹਾ ਕੀ ਸਾਡੀ ਪਾਰਟੀ ਕਾਂਗਰਸ ਇਸ ਬਿੱਲ ਦੇ ਵਿਰੌਧ ਵਿੱਚ ਆਪਣੀ ਪੂਰੀ ਤਿਆਰੀ ਕਰ ਰਹੀ ਹੈ ਅਤੇ ਇਸ ਤਿਆਰੀ ਦੇ ਤਹਿਤ ਅੱਜ ਰੂਪਨਗਰ ਜਿਲ੍ਹੇ ਦੀ ਕਾਂਗਰਸ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕੀ ਜੇਕਰ ਕੇਂਦਰ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ ਤਾਂ 5 ਜਨਵਰੀ ਤੋਂ ਕਾਂਗਰਸ ਦਾ ਦੇਸ਼ਵਿਆਪੀ ਅੰਦੋਲਨ ਹੋਵੇਗਾ ਅਤੇ ਜਿਲ੍ਹੇ ਦਾ ਹਰ ਵਰਕਰ ਅਤੇ ਅਹੁਦੇਦਾਰ ਪਿੰਡ ਪਿੰਡ ਜਾ ਕੇ ਮਨਰੇਗਾ ਵਰਕਰਾ ਨਾਲ ਮੀਟਿੰਗ ਕਰੇਗਾ ਅਤੇ ਉਹਨਾਂ ਦੇ ਹੱਕਾ ਲਈ ਉਹਨਾਂ ਦੇ ਨਾਲ ਖੜਾ ਹੋਵੇਗਾ ।

ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੁਰਕੀਰਤ ਕੋਟਲੀ ਨੂੰ ਵਿਸ਼ਵਾਸ਼ ਦਵਾਇਆ ਕੀ ਜਿਲ੍ਹੇ ਦੀ ਪੂਰੀ ਕਾਂਗਰਸ ਇਸ ਮੁਹਿੰਮ ਲਈ ਹਾਈ ਕਮਾਂਡ ਦੇ ਕਦਮ ਨਾਲ ਕਦਮ ਮਿਲਾ ਕੇ ਕੰਮ ਕਰੇਗੀ ਅਤੇ ਇਸ ਲਈ ਕਿਸੇ ਵੀ ਲੜੀ ਲਈ ਹਮੇਸ਼ਾ ਤਿਆਰ ਬਰ ਤਿਆਰ ਰਹੇਗੀ ਇਸ ਮੌਕੇ ਰਮੇਸ਼ ਗੋਇਲ,ਪ੍ਰੇਮ ਸਿੰਘ ਡੱਲਾ  ਪ੍ਰਧਾਨ ਐਸ ਸੀ ਸੈੱਲ, ਹਰਪ੍ਰਿਤ ਸਿੰਘ ਪ੍ਰਧਾਨ ਕਿਸਾਨ ਸੈੱਲ,ਬਲਾਕ ਪ੍ਰਧਾਨ ਹਿਮਾਂਸ਼ੂ ਟੰਡਨ, ਬਲਾਕ ਪ੍ਰਧਾਨ ਦਰਸ਼ਨ ਸੰਧੂ,ਬਲਾਕ ਪ੍ਰਧਾਨ ਸਰਬਜੀਤ ਸੈਣੀ,ਸਿਟੀ ਪ੍ਰਧਾਨ ਮਿੰਟੂ ਸਰਾਫ,ਰਾਜੇਸ਼ਵਰ ਲਾਲੀ, ਅਮਰਜੀਤ ਭੁੱਲਰ, ਕੌਂਸਲਰ ਪੋਮੀ ਸੋਨੀ, ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਪਰਮਿੰਦਰ ਪਿੰਕਾ, ਅਵਨੀਸ਼ ਮੋਦਗਿਲ ਮੈਬਰ ਜਿਲ੍ਹਾ ਪ੍ਰੀਸ਼ਦ,ਰਾਣਾ ਰਵਨੀਤ ਕੰਗ, ਸਰਪੰਚ ਜਗਮੋਹਨ ਸਿੰਘ, ਜਰਨੈਲ ਸਿੰਘ ਕਾਬੜਬਾਲ ,ਆਸਿਫ਼ ਪ੍ਰਧਾਨ ਘੱਟ ਗਿਣਤੀ ਸੈੱਲ,ਕਰਮ ਸਿੰਘ, ਕਾਲਾ ਪੁਰਖਾਲੀ, ਹਰਮੀਤ ਸਿੰਘ, ਰਹਿਸ਼ ਬਾਬੂ, ਭੁਪਿੰਦਰ ਸਿੰਘ ਰੇਲੋਂ ਹਾਜਰ ਸਨ।