ਪਾਵਰ ਜੂਨੀਅਰ ਇੰਜੀਨੀਅਰਜ ਵੱਲੋਂ ਸਰਕਲ ਪੱਧਰ ਤੇ ਚੇਤਨਾ ਰੈਲੀਆਂ ਕੀਤੀਆਂ ਗਈਆਂ

51

ਪਾਵਰ ਜੂਨੀਅਰ ਇੰਜੀਨੀਅਰਜ ਵੱਲੋਂ ਸਰਕਲ ਪੱਧਰ ਤੇ ਚੇਤਨਾ ਰੈਲੀਆਂ ਕੀਤੀਆਂ ਗਈਆਂ

ਪਟਿਆਲਾ/ 28-06-2025

ਕੌਂਸਲ ਆਫ ਜੂਨੀਅਰ ਇੰਜੀਨੀਅਰਜ, ਪੰਜਾਬ ਰਾਜ ਬਿਜਲੀ ਬੋਰਡ ਦੀ ਮਿਤੀ 14.06.2025 ਨੂੰ ਹੋਈ ਕੇਂਦਰੀ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਲਏ ਗਏ ਫੈਸਲੇ ਮੁਤਾਬਕ ਅੱਜ ਮਿਤੀ 28 ਜੂਨ 2025 ਨੂੰ ਜੇ.ਈਜ ਕੌਂਸਲ ਦੇ ਵੱਖ-ਵੱਖ ਸਰਕਲ ਯੁਨਿਟਾਂ ਵੱਲੋਂ ਚੇਤਨਾ ਰੈਲੀਆਂ ਕੀਤੀ ਗਈ, ਜਿਸ ਵਿਚ ਮਿਤੀ 13.06.2025 ਨੂੰ ਕੌਂਸਲ ਆਫ ਜੂਨੀਅਰ ਇੰਜੀਨੀਅਰਜ, ਪੀ.ਐਸ.ਈ.ਬੀ. (ਰਜਿ.) ਦੀ ਪਾਵਰਕੋਮ ਮੈਨੇਜਮੈਂਟ ਨਾਲ ਹੋਈ ਮੀਟਿੰਗ ਉਪਰੰਤ ਬਣੀਆਂ ਵੱਖ-ਵੱਖ ਸਹਿਮਤੀਆਂ ਦੀ ਤਾਜਾ ਸਥਿਤੀ ਨੂੰ ਵਿਚਾਰਿਆ ਗਿਆ। ਪ੍ਰੈਸ ਨੂੰ ਇਹ ਜਾਣਕਾਰੀ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਵੱਲੋਂ ਦਿੱਤੀ ਗਈ।

ਇੰਜ. ਦਵਿੰਦਰ ਸਿੰਘ ਸਰਪ੍ਰਸਤ, ਇੰਜ. ਪਰਮਜੀਤ ਸਿੰਘ ਖਟੜਾ ਸੂਬਾ ਪ੍ਰਧਾਨ ਅਤੇ ਇੰਜ. ਅਮਨਦੀਪ ਜੇਹਲਵੀ ਸੂਬਾ ਜਨਰਲ ਸਕੱਤਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਮਿਤੀ 13.06.2025 ਨੂੰ ਕੌਂਸਲ ਆਫ ਜੂਨੀਅਰ ਇੰਜੀਨੀਅਰਜ ਪੀ.ਐਸ.ਈ.ਬੀ. (ਰਜਿ.) ਦੀ ਪਾਵਰਕੌਮ ਮੈਨੇਜਮੈਂਟ ਨਾਲ ਸੀ.ਐਮ.ਡੀ./ ਪੀ.ਐਸ.ਪੀ.ਸੀ.ਐਲ.ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਦੌਰਾਨ ਪਾਵਰ ਮੈਨੇਜਮੈਂਟ ਵੱਲੋਂ ਫੀਲਡ ਜੇ.ਈਜ ਨੂੰ ਲੈਪਟਾਪ ਦੇਣ ਸਬੰਧੀ ਮੰਗ ਨੂੰ ਪ੍ਰਵਾਨ ਕਰ ਲਿਆ ਗਿਆ ਸੀ।

ਡਾਇਰੈਕਟਰ ਵੰਡ ਦੁਆਰਾ ਦੱਸਿਆ ਗਿਆ ਸੀ ਕਿ ਜੇ.ਈਜ ਨੂੰ ਪਰਮਿਟ ਟੂ ਵਰਕ ਆਨਲਾਈਨ ਵਿਧੀ ਨਾਲ ਦੇਣ ਲਈ ਐਪ ਉੱਤੇ ਕੰਮ ਹੋ ਰਿਹਾ ਹੈ ਅਤੇ ਅਗਲੇ 15 ਦਿਨਾਂ ਵਿਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਾਵਰਕੋਮ ਮੈਨੇਜਮੈਂਟ ਵੱਲੋਂ ਬਾਕੀ ਮੰਗਾਂ, ਜਿਨ੍ਹਾਂ ਵਿਚ ਜੇ.ਈਜ. ਨੂੰ ਮੁੱਢਲਾ ਤਨਖਾਹ ਸਕੇਲ 6ਵੇਂ ਪੇ-ਕਮੀਸ਼ਨ ਦੇ ਅਧਾਰਤ ਦੇਣਾ, ਜੂਨੀਅਰ ਇੰਜੀਨੀਅਰ ਕੇਡਰ ਦਾ ਸਮਾਂਬੱਧ ਤਰੱਕੀ ਸਕੇਲ ਸਬੰਧੀ ਵਿੱਤ ਸਰਕੂਲਰ 10/16 ਬਹਾਲ ਕਰਨਾ, ਸਮੈਸ਼ਲ ਅਲਾਉਂਸ/ ਫੀਲਡ ਅਲਾਉਂਸ ਨੂੰ ਨਵਿਉ ਸਿਿਰੳ ਵੇਜ ਫਾਰਮੂਲੇਸ਼ਨ ਕਮੇਟੀ ਵਿਚ ਵਿਚਾਰਣਾ, ਹੈੱਡ ਕੁਆਟਰ ਦਫਤਰਾਂ ਵਿਖੇ ਜੇ.ਈਜ/ ਏ.ਏ.ਈਜ ਨੂੰ ਸਪੈਸ਼ਲ ਭੱਤਾ ਦੇਣ ਲਈ ਇੱਕਸਾਰਤਾ ਲਿਆਉਣਾ, ਜੇ.ਈਜ. ਨੂੰ ਮਿਲ ਰਹੇ 30 ਲੀਟਰ ਪੈਟਰੋਲ ਦੇ ਖਰਚੇ ਦੀ ਲਿਮਟ ਵਧਾਉਣਾ, ਸਹਾਇਕ ਲ.ਮ. ਤੋਂ ਹੇਠਲੇ ਪੱਧਰ ਤੇ ਭਰਤੀ ਸ਼ੁਰੂ ਕਰਨਾ, ਪੀ ਐਂਡ ਐਮ ਸੰਸਥਾ ਦੇ ਸਟਾਫਿੰਗ ਨਾਰਮਸ ਨੂੰ ਮੁੜ ਵਿਚਾਰਨਾ, ਸਹਾਇਕ ਇੰਜੀਨੀਅਰ ਤੋਂ ਸਹਾਇਕ ਕਾਰਜਕਾਰੀ ਇੰਜੀਨੀਅਰ ਦੀ ਤਰੱਕੀ ਜਲਦ ਕਰਨਾ, ਰੇਗੂਲੇਸ਼ਨ 10.1 ਅਧੀਨ ਟਾਈਮ ਗੈਪ ਘਟਾਉਣਾ, ਜੇ.ਈ. ਤੋਂ ਸਹਾਇਕ ਇੰਜੀਨੀਅਰ ਦੀ ਤਰੱਕੀ ਲਈ ਪੰਜਾਬ ਸਰਕਾਰ ਦੀ ਤਰਜ ਤੇ ਤਰੱਕੀ ਕੋਟਾ ਵਧਾਉਣਾ, ਫੀਲਡ ਮੁਸ਼ਕਲਾਂ ਸਬੰਧੀ ਕਮੇਟੀ ਦੀਆਂ ਰਿਪੋਰਟਾਂ 15 ਦਿਨਾਂ ਅੰਰਦ ਫਾਈਨਲ ਕਰਨਾ ਪ੍ਰਮੁੱਖ ਹਨ, ਉਨ੍ਹਾਂ ਨੂੰ ਗੰਭੀਰਤਾ ਨਾਲ ਵਿਚਾਰ ਕੇ ਜਲਦ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਉਪਰੋਕਤ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ ਵਿਚ ਪਾਵਰਕੋਮ ਮੈਨੇਜਮੈਂਟ ਦੁਆਰਾ ਵਰਤੇ ਜਾ ਰਹੇ ਅਵੇਸਲੇ ਰਵੱਈਏ ਅਤੇ ਦੇਰੀ ਦਾ ਪਾਵਰ ਜੂਨੀਅਰ ਇੰਜੀਨੀਅਰਜ ਵਿਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ।

ਪਾਵਰ ਜੂਨੀਅਰ ਇੰਜੀਨੀਅਰਜ ਵੱਲੋਂ ਸਰਕਲ ਪੱਧਰ ਤੇ ਚੇਤਨਾ ਰੈਲੀਆਂ ਕੀਤੀਆਂ ਗਈਆਂ

ਜੇ.ਈਜ. ਕੌਂਸਲ ਦੀ ਲੀਡਰਸ਼ਿਪ ਨੇ ਅੱਗੇ ਦੱਸਿਆ ਕਿ ਫੀਲਡ ਵਿਚ ਤਕਨੀਕੀ ਸਟਾਫ ਦੀ ਬਹੁਤ ਘਾਟ ਹੈ। ਭਾਵੇਂ ਜੇ.ਈਜ ਕੌਂਸਲ ਦੁਆਰਾ ਸਮੇਂ ਸਮੇਂ ਸਿਰ ਠੇਕੇ ਰਾਹੀਂ ਰੱਖੇ ਗਏ ਸੀ.ਐਚ.ਬੀ ਕਾਮਿਆਂ ਦੇ ਅਸਫਲ ਮਾਡਲ ਦੇ ਹੱਲ ਲਈ ਤਜਵੀਜਾਂ ਪੇਸ਼ ਕੀਤੀਆਂ ਗਈਆਂ ਹਨ, ਪਰੰਤੂ ਇਨੂਾਂ ਲਈ ਕੋਈ ਗੰਭੀਰ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਣ ਮੌਜੂਦਾ ਪੈਡੀ ਸੀਜਨ ਦੌਰਾਨ ਇਨ੍ਹਾਂ ਕਾਮਿਆ ਵੱਲੋਂ ਆਪਣੀਆਂ ਨੌਕਰੀਆਂ ਪ੍ਰਤੀ ਅਸੁਰੱਖਆਿ ਦੀ ਭਾਵਨਾ ਨੂੰ ਲੈ ਕੇ ਵਾਰ-ਵਾਰ ਹੜਤਾਲ ਤੇ ਜਾਣ ਕਾਰਣ ਪਾਵਰ ਜੂਨੀਅਰ ਇੰਜੀਨੀਅਰਜ਼ ਨੂੰ 24×7 ਘੰਟੇ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲ ਲੀਡਰਸ਼ਿਪ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਦੁਆਰਾ ਪਾਵਰ ਜੂਨੀਅਰ ਇੰਜੀਨੀਅਰਜ ਦੀਆਂ ਪੈਂਡਿੰਗ ਮੰਗਾਂ ਦਾ ਜੇਕਰ ਜਲਦੀ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਪਾਵਰ ਜੂਨੀਅਰ ਇੰਜੀਨੀਅਰਜ ਦੁਆਰਾ ਜਲਦ ਹੀ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।