ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ’ਚ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕੱਢੀ ਗਈ ਸਰਫਰੋਸ਼ ਸਾਈਕਲ ਰੈਲੀ

222

ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ’ਚ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕੱਢੀ ਗਈ ਸਰਫਰੋਸ਼ ਸਾਈਕਲ ਰੈਲੀ

ਬਹਾਦਰਜੀਤ ਸਿੰਘ /ਰੂਪਨਗਰ, 23 ਮਾਰਚ,2022
ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਰਾਇਤ ਅਤੇ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ,ਸੁਖਦੇਵ, ਰਾਜਗੁਰੂ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਪਰਪਿਤ ਸਰਫਰੋਸ਼ ਸਾਈਕਲ ਰੈਲੀ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਕੱਢੀ ਗਈ।

ਇਸ ਰੈਲੀ ਵਿੱਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਬਤੌਰ ਸਾਈਕਲਿਸਟ ਸ਼ਾਮਿਲ ਹੁੰਦਿਆਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਤਿਹਾਸਕ ਫਤਵਾ ਦਿੰਦੇ ਹੋਏ ਬਦਲਾਅ ਨੂੰ ਚੁਣਿਆ ਹੈ, ਉਹਨਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਇਹ ਅਹਿਦ ਕਰਨਾ ਚਾਹੀਦਾ ਹੈ ਕਿ ਹਰੇਕ ਨਾਗਰਿਕ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਲਈ ਜਿੰਨਾ ਸੰਭਵ ਹੋ ਸਕੇ ਨਿੱਜੀ ਹਿੱਤਾਂ ਦੀ ਕੁਰਬਾਨੀ ਦੇਣ ਦਾ ਟੀਚਾ ਮਿੱਥੇ।

ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਸੰਸਥਾ ਵੱਲੋਂ ਜਿਲ੍ਹੇ ਅੰਦਰ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਯਤਨਾਂ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਉਹ ਜਲਦ ਹੀ ਸੰਸਥਾ ਦੀ ਮੰਗ ਅਨੁਸਾਰ ਜ਼ਿਲ੍ਹੇ ਅੰਦਰ ਸਾਈਕਲਿੰਗ ਟਰੈਕ ਬਣਾਉਣ ਦੇ ਕੇਸ ਦੀ ਪ੍ਰਗਤੀ ਰਿਪੋਰਟ ਪਤਾ ਕਰਨਗੇ।

ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਰਾਇਤ ਅਤੇ ਬਾਹਰਾ ਗਰੁੱਪ ਦੇ ਮੀਡੀਆ ਡਾਇਰੈਕਟਰ  ਨਿਰਮੋਹੀ  ਨੇ ਸ਼ਹੀਦ ਭਗਤ ਸਿੰਘ  ਨੂੰ ਸ਼ਰਧਾਜਲੀ ਭੇਂਟ ਕਰਦਿਆਂ ਭਵਿੱਖ ਵਿੱਚ ਵੀ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਨੂੰ ਅਜਿਹੇ ਸਮਾਜਿਕ ਮੁੱਦਿਆਂ ਉੱਤੇ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ।
ਇਹ ਰੈਲੀ ਮਹਾਰਾਜਾ ਰਣਜੀਤ ਸਿੰਘ ਬਾਗਤੋਂ ਆਰੰਭ ਹੋ,ਸ਼ਹੀਦ ਭਗਤ ਸਿੰਘ ਚੌਂਕ, ਬੱਚਤ ਚੌਂਕ ਹੁੰਦੇ ਹੋਏ ਮੁੜ ਆਰੰਭਿਕ ਸਥਾਨ ’ਤੇ ਸਮਾਪਤ ਹੋਈ। ਰੈਲੀ ਵਿੱਚ ਸ਼ਾਮਲ ਸੈਂਕੜਿਆਂ ਦੀ ਗਿਣਤੀ ਵਿਚ ਸਾਈਕਲ ਚਾਲਕਾਂ ਨੂੰ ਰਾਇਤ ਤੇ ਬਾਹਰਾ ਗਰੁੱਪ ਵੱਲੋਂ ਪ੍ਰਮਾਣ ਪੱਤਰ, ਟੀ ਸ਼ਰਟ,ਮੈਡਲ ਤੇ ਰਿਫਰੈਸ਼ਮੈਂਟ ਉਪਲੱਬਧ ਕਰਵਾਈ ਗਈ।

ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ’ਚ ਜਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕੱਢੀ ਗਈ ਸਰਫਰੋਸ਼ ਸਾਈਕਲ ਰੈਲੀ

ਸੰਸਥਾ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਾ, ਜਨਰਲ ਸਕੱਤਰ ਲੈਕਚਰਾਰ ਸੁਖਦੇਵ ਸਿੰਘ ਨੇ ਇਸ ਵਿਸ਼ੇਸ ਸਮਾਗਮ ਵਿੱਚ ਪਹੁੰਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਵਲੋਂ ਅੱਗੇ ਵੀ ਨੌਜਵਾਨਾਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਭਰੇ ਸੁਨਹਿਰੀ ਇਤਹਾਸ ਨਾਲ ਜੋੜਨ ਲਈ ਯਤਨ ਕੀਤੇ ਜਾਂਦੇ ਰਹਿਣਗੇ।

ਇਸ ਰੈਲੀ ਮੌਕੇ ਰਾਇਤ ਤੇ ਬਾਹਰਾ ਯੂਨੀਵਰਸਿਟੀ ਦੀ ਸਮੁੱਚੀ ਪ੍ਰਬੰਧਕੀ ਟੀਮ ਤੋਂ ਇਲਾਵਾ ਸਰਦਾਰ ਭਾਗ ਸਿੰਘ ਮਦਾਨ, ਗੁਰਵਿੰਦਰ ਸਿੰਘ ਬਾਹਰਾ, ਅੰਕੂਸ਼ ਸ਼ਰਮਾ, ਪੰਕਜ ਪੁਰੂ, ਦੀਪਕ, ਮਨੋਜ ਕੁਮਾਰ, ਹਰਵਿੰਦਰ ਕੌਰ, ਰਮਨਦੀਪ ਕੌਰ, ਚੇਤਨ ਕਾਲੀਆ, ਹਰਪ੍ਰੀਤ ਸਿੰਘ ਮਾਵੀ, ਸਿਮਰਨਜੀਤ ਸਿੰਘ ਸੀਹੋਮਾਜਰਾ, ਹਰਵਿੰਦਰ ਸਿੰਘ ਕੰਗ, ਇੰਜੀਨੀਅਰ ਯਾਦਵਿੰਦਰ ਸਿੰਘ, ਪਰਮਿੰਦਰ ਸਿੰਘ ਸੈਣੀ, ਦਮਨਵੀਰ ਸਿੰਘ ਸਤਿਆਲ, ਮਨਪ੍ਰੀਤ ਸਿੰਘ ਜੈਂਟਾ ਆਦਿ ਸਮੇਤ ਡੀ ਸੀ ਏ ਦੇ ਸਮੂਹ ਮੈਂਬਰ ਹਾਜ਼ਰ ਸਨ।