ਡਾ.ਡੀ.ਸੀ.ਸ਼ਰਮਾ ਨੂੰ ਸਦਮਾ ਵੱਡਾ ਭਰਾ ਸਵਰਗਵਾਸ

260
Social Share

ਡਾ.ਡੀ.ਸੀ.ਸ਼ਰਮਾ ਨੂੰ ਸਦਮਾ ਵੱਡਾ ਭਰਾ ਸਵਰਗਵਾਸ

ਪਟਿਆਲਾ: 7 ਮਾਰਚ 2024:

ਡਾ.ਡੀ.ਸੀ.ਸ਼ਰਮਾ ਸੇਵਾ ਮੁਕਤ ਡਿਪਟੀ ਡਾਇਰੈਕਟਰ ਹੈਲਥ ਤੇ ਫੈਮਲੀ ਵੈਲਫੇਅਰ ਵਿਭਾਗ ਪੰਜਾਬ ਅਤੇ ਸਾਬਕਾ ਜਨਰਲ ਸਕੱਤਰ ਪੀ.ਸੀ.ਐਸ.ਐਸ.ਐਸੋਸੀਏਸ਼ਨ ਪੰਜਾਬ ਨੂੰ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਵੱਡੇ ਭਰਾ ਲਛਮਣ ਦਾਸ ਸ਼ਰਮਾ ਸਵਰਗ ਸਿਧਾਰ ਗਏ।

ਲਛਮਣ ਦਾਸ ਸ਼ਰਮਾ ਕੁਰਕਸ਼ੇਤਰ (ਹਰਿਆਣਾ) ਵਿਖੇ ਵੱਡੇ ਕਾਰੋਬਾਰੀ, ਪ੍ਰਸਿੱਧ ਸਮਾਜ ਸੇਵਕ ਅਤੇ ਦਾਨੀ ਸੱਜਣ ਸਨ। ਲਛਮਣ ਦਾਸ ਸ਼ਰਮਾ ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਸਨ। ਉਹ 87 ਸਾਲ ਦੇ ਸਨ। ਉਹ ਆਪਣੇ ਪਿੱਛੇ  ਦੋ ਸਪੁੱਤਰ ਅਸ਼ੋਕ ਕੁਮਾਰ ਸ਼ਰਮਾ, ਨਿਰਮਲ ਕੁਮਾਰ ਸ਼ਰਮਾ ਅਤੇ ਦੋ ਧੀਆਂ ਛੱਡ ਗਏ ਹਨ।

ਉਨ੍ਹਾਂ ਦਾ ਜੱਦੀ ਪਿੰਡ ਸ਼ਤਰਾਣਾ ਹਲਕੇ ਵਿੱਚ ਬ੍ਰਾਹਮਣ ਮਾਜਰਾ ਹੈ। ਉਨ੍ਹਾਂ ਦਾ ਸਸਕਾਰ ਕੁਰਕਸ਼ੇਤਰ ਵਿਖੇ ਪੂਰੀਆਂ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ । ਉਨ੍ਹਾਂ ਦੀ ਚਿਖਾ ਨੂੰ ਅਗਨੀ ਉਸ ਦੇ ਦੋਵੇਂ ਸਪੁੱਤਰਾਂ ਨੇ ਵਿਖਾਈ।

ਡਾ.ਡੀ.ਸੀ.ਸ਼ਰਮਾ ਨੂੰ ਸਦਮਾ ਵੱਡਾ ਭਰਾ ਸਵਰਗਵਾਸ

ਉਨ੍ਹਾਂ ਦੇ ਸਸਕਾਰ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਜਿਨ੍ਹਾਂ ਵਿੱਚ ਡਾਕਟਰ, ਵਕੀਲ, ਵਿਓਪਾਰੀ, ਸਮਾਜ ਸੇਵਕ ਅਤੇ ਅਧਿਕਾਰੀ ਸ਼ਾਮਲ ਸਨ।

ਪਟਿਆਲਾ ਤੋਂ ਦਵਿੰਦਰ ਅਤਰੀ ਡੀ.ਐਸ.ਪੀ. ਨਾਭਾ ਅਤੇ ਉਜਾਗਰ ਸਿੰਘ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਸ਼ਾਮਲ ਹੋਏ।