ਡਾ. ਤਾਰਾ ਸਿੰਘ ਕਾਮਲ ਨੂੰ IEEE, USA ਵੱਲੋਂ ਕੀਤਾ ਗਿਆ ਸਨਮਾਨਿਤ

262

ਡਾ. ਤਾਰਾ ਸਿੰਘ ਕਾਮਲ ਨੂੰ IEEE, USA ਵੱਲੋਂ ਕੀਤਾ ਗਿਆ ਸਨਮਾਨਿਤ

ਦਿੱਲੀ /ਦਸੰਬਰ 22, 2023

ਡਾ. ਤਾਰਾ ਸਿੰਘ ਕਾਮਲ ਜਿਨ੍ਹਾਂ ਦਾ ਜਨਮ 6 ਅਗਸਤ 1941 ਨੂੰ ਪਿੰਡ ਧਨੌਲਾ ਜਿਲਾ ਬਰਨਾਲਾ ਵਿਖੇ ਹੋਇਆ, ਨੂੰ ਅੱਜ ਆਈ. ਈ.ਈ.ਈ.  ਯੂ.ਐਸ.ਏ. ਵੱਲੋਂ ਦਿੱਲੀ ਵਿਖੇ ਸਰਵੋਤਮ ਖੋਜਾਰਥੀ ਲਈ ਸਨਮਾਨਤ ਕੀਤਾ ਗਿਆ ਹੈ।

1965 ਵਿੱਚ ਬੀ. ਟੈਕ ਕਰਨ ਤੋਂ ਬਾਅਦ ਐਮਟੈਕ ਵੀ ਯੂਨੀਵਰਸਿਟੀ ਆਫ ਰੁੜਕੀ, (ਜੋ ਕਿ ਅੱਜ ਕੱਲ ਆਈ. ਆਈ. ਟੀ. ਰੁੜਕੀ ਦੇ ਨਾਮ ਨਾਲ ਜਾਣੀ ਜਾਂਦੀ ਹੈ) ਤੋਂ 1983 ਵਿੱਚ ਗੋਲਡ ਮੈਡਲ ਹਾਸਲ ਕਰਕੇ ਕੀਤੀ। ਉਹਨਾਂ ਆਪਣੀ ਪੀਐਚ.ਡੀ. 1983 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ।

ਆਪਣੀ 33 ਸਾਲ ਦੀ ਸਰਵਿਸ ਦੌਰਾਨ ਅਸਿਸਟੈਂਟ ਪ੍ਰੋਫੈਸਰ ਤੋਂ ਪ੍ਰੋਫੈਸਰ ਤੱਕ ਵੱਖ-ਵੱਖ ਅਹੁਦਿਆਂ ਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵਿਖੇ ਅਧਿਆਪਨ ਕਾਰਜ ਕੀਤਾ ।ਉਹਨਾਂ ਨੇ ਕਈ ਅਦਾਰਿਆਂ ਵਿੱਚ ਬਤੌਰ ਡੀਨ ਰਿਸਰਚ , ਡਾਇਰੈਕਟਰ ਅਤੇ ਪ੍ਰਿੰਸੀਪਲ  ਦੇ ਅਹੁਦਿਆਂ ਤੇ ਵੀ ਕੰਮ ਕੀਤਾ। ਉਹਨਾਂ 250 ਤੋਂ ਵੱਧ ਰਿਸਰਚ ਪੇਪਰ ਜੋ ਕਿ ਚੰਗੇ IE EE ਵਰਗੇ ਨੈਸ਼ਨਲ ਅਤੇ ਇੰਟਰਨੈਸ਼ਨਲ ਜਨਰਲਾਂ ਵਿੱਚ ਪ੍ਰਕਾਸ਼ਿਤ ਕੀਤੇ ਅਤੇ 30 ਖੋਜਾਰਥੀਆਂ ਨੂੰ ਪੀਐਚ.ਡੀ ਲਈ ਗਾਈਡ ਕੀਤਾ।

ਉਹਨਾਂ ਦੀਆਂ ਰਿਸਰਚ ਅਤੇ ਅਕਾਦਿਮਕ ਪ੍ਰਾਪਤੀਆਂ ਤੇ ਚਾਨਣਾ ਪਾਉਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ । ਉਹਨਾਂ ਕਈ ਨਾਮਵਾਰੀ ਸੋਸ਼ਲ ਸੰਸਥਾਵਾਂ ਜਿੰਨਾਂ ਵਿੱਚ ਇੰਸਟੀਟਿਊਸ਼ਨ ਆਫ ਇੰਜਨੀਅਰਜ ਇੰਡੀਆ,IEEE, IETE, IAENG, ISTE  ਲਈ ਲੱਗਭੱਗ 40 ਸਾਲ ਤੋਂ ਕੰਮ ਕਰਦੇ ਆ ਰਹੇ ਹਨ।

ਡਾ. ਤਾਰਾ ਸਿੰਘ ਕਮਲ ਨੂੰ IEEE, USA ਵੱਲੋਂ ਕੀਤਾ ਗਿਆ ਸਨਮਾਨਿਤ

ਅੱਜ ਉਹਨਾਂ ਨੂੰ ਆਈ ਈ ਈ ਯੂਐਸਏ ਦੁਆਰਾ ਦਿੱਲੀ ਵਿਖੇ ਸਨਮਾਨਤ  ਕੀਤਾ ਗਿਆ ਹੈ ।ਇਹ ਪੰਜਾਬੀ ਸੂਬੇ ਲਈ ਬੜੇ ਮਾਣ ਵਾਲੀ ਗੱਲ ਹੈ ।