ਬੂਟੇ ਲਾ ਕੇ ਅਤੇ ਵੰਡ ਕੇ ਮਨਾਇਆ ਬੱਚੇ ਦਾ 18ਵਾਂ ਜਨਮਦਿਨ; ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਈ ਜਾ ਰਹੀ ਵਾਤਾਵਰਣ ਜਾਗਰੂਕਤਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵੰਡੇ ਫੱਲਦਾਰ ਪੌਦੇ

255
Social Share

ਬੂਟੇ ਲਾ ਕੇ ਅਤੇ ਵੰਡ ਕੇ ਮਨਾਇਆ ਬੱਚੇ ਦਾ 18ਵਾਂ ਜਨਮਦਿਨ; ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਈ ਜਾ ਰਹੀ ਵਾਤਾਵਰਣ ਜਾਗਰੂਕਤਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵੰਡੇ ਫੱਲਦਾਰ ਪੌਦੇ

ਮਾਲੇਰਕੋਟਲਾ 21 ਜੁਲਾਈ 2024 :

ਵਾਤਾਵਰਣ ਪੱਖੀ ਸੋਚ ਦਾ ਨਮੂਨਾ ਪੇਸ਼ ਕਰਦੇ ਹੋਏ ਸਥਾਨਕ ਮਾਲਵਾ ਗੈਸ ਏਜੰਸੀ ਦੇ ਮਾਲਕ ਗੁਰਮੀਤ ਸਿੰਘ ਨੇ ਆਪਣੇ ਪਰਿਵਾਰ ਅਤੇ ਗਾਹਕਾਂ ਨਾਲ 100 ਅੰਬਾਂ ਦੇ ਪੌਦੇ ਵੰਡ ਕੇ ਅਤੇ ਲਗਾਕੇ ਆਪਣੇ ਬੇਟੇ  ਸਾਹਿਬ ਸਿੰਘ ਦਾ 18ਵਾਂ ਜਨਮ ਦਿਨ ਮਨਾਇਆ ਗਿਆ।

ਇਸ ਮੌਕੇ ਉਨ੍ਹਾਂ ਦੀ ਮਾਤਾ ਸਵਰਨਜੀਤ ਕੌਰ, ਰਾਜਵੰਤ ਕੌਰ ,ਬੇਟੀ ਸ਼ਗਨਪ੍ਰੀਤ ਕੌਰ, ਮਨਦੀਪ ਸਿੰਘ, ਪਰਮਿੰਦਰ ਕੌਰ ਨੇ ਉਚੇਚੇ ਤੌਰ ਤੇ ਸਮੂਲੀਅਤ ਕਰਕੇ ਲੋਕਾਂ ਨੂੰ ਵਾਤਾਵਰਣ ਪੱਖੀ ਸੰਦੇਸ ਦਿੱਤਾ ।

ਮਾਲਵਾ ਗੈਸ ਏਜੰਸੀ ਦੇ ਮਾਲਕ ਗੁਰਮੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਡਿਪਟੀ ਕਮਿਸ਼ਨਰ ਡਾ ਪੱਲਵੀ ਵਲੋਂ ਚਲਾਈ ਜਾ ਰਹੀ ਵਾਤਾਵਰਣ ਜਾਗਰੂਕਤਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਆਪਣੇ ਬੇਟੇ ਸਾਹਿਬ ਸਿੰਘ ਜਨਮ ਦਿਨ ਅਤੇ ਹੋਰ ਖਾਸ਼ ਖੁਸ਼ੀ ਦੇ ਮੌਕਿਆਂ ਤੇ ਹਰ ਸਾਲ ਬੂਟੇ ਲਗਾਉਣ ਅਤੇ ਵੰਡਣ ਦਾ ਤਹਿਆ ਲਿਆ ਹੈ। ਘਰ ਬਾਹਰ ਅਤੇ ਹੋਰ ਸਾਝੀ ਥਾਂਵਾ ਤੇ ਫੱਲਦਾਰ ਬੂਟਾ ਲਗਾਉਣ ਦੇ ਨਾਲ-ਨਾਲ ਉਨ੍ਹਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਸੋ ਬੂਟੇ ਵੰਡੇ ਤਾਂ ਜੋ ਉਹ ਆਪਣੀ ਆਉਣ ਵਾਲੀ ਪੀੜ੍ਹੀ ਲਈ ਵਾਤਾਵਰਣ ਨੂੰ ਸੁਰੱਖਿਅਤ ਰੱਖ ਸਕਣ ।

ਬੂਟੇ ਲਾ ਕੇ ਅਤੇ ਵੰਡ ਕੇ ਮਨਾਇਆ ਬੱਚੇ ਦਾ 18ਵਾਂ ਜਨਮਦਿਨ; ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਈ ਜਾ ਰਹੀ ਵਾਤਾਵਰਣ ਜਾਗਰੂਕਤਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵੰਡੇ ਫੱਲਦਾਰ ਪੌਦੇ

ਇਸ ਮੌਕੇ ਮਾਤਾ ਸਵਰਨਜੀਤ ਕੌਰ ਨੇ ਆਪਣੇ ਪੌਤੇ ਦੇ ਜਨਮ ਦਿਨ ਮੌਕੇ ਅੰਬਾ ਦੇ ਰੁੱਖ ਤਕਸੀਮ ਕਰਨ ਮੌਕੇ ਕਿਹਾ ਕਿ ” ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥” ਗੁਰਬਾਣੀ ਵਿਚ ਵਾਤਾਵਰਨ ਦੀ ਸੰਭਾਲ ਨੂੰ ਬਹੁਤ ਮਹੱਤਵ ਦਿੰਦੇ ਹੋਏ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਪੰਜਾਬ ਦਾ ਇਤਿਹਾਸ ਅਤੇ ਵਿਰਸਾ ਗਵਾਹ ਹੈ ਕਿ ਵਾਤਾਵਰਨ ਦੀ ਸਾਂਭ-ਸੰਭਾਲ ਨੂੰ ਪੰਜਾਬ ਦੇ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਦਾ ਆਧਾਰ ਮੰਨਿਆ ਜਾਂਦਾ ਰਿਹਾ ਹੈ।

ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਮਹੱਤਵਪੂਰਨ ਦਿਨ ਵਾਤਾਵਰਣ ਪੱਖੀ ਹੋਕੇ ਮਨਾਉਂਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਬੂਟੇ ਲਾ ਕੇ ਅਤੇ ਵੰਡ ਕੇ ਮਨਾਇਆ ਬੱਚੇ ਦਾ 18ਵਾਂ ਜਨਮਦਿਨ; ਜ਼ਿਲ੍ਹਾ ਪ੍ਰਸਾਸ਼ਨ ਵਲੋਂ ਚਲਾਈ ਜਾ ਰਹੀ ਵਾਤਾਵਰਣ ਜਾਗਰੂਕਤਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਵੰਡੇ ਫੱਲਦਾਰ ਪੌਦੇ I ਉਨ੍ਹਾਂ ਪ੍ਰੇਰਿਤ ਕਰਦਿਆ ਕਿਹਾ ਕਿ ਹਰੇਕ ਨਾਗਰਿਕ ਨੂੰ ਵਾਤਾਵਰਣ ਪੱਖੀ ਸੋਚ ਨੂੰ ਅਮਲੀ ਜਾਮਾ ਪਹਿਨਾਉਣਾ ਸਮੇ ਦੀ ਲੋੜ ਹੈ ਇਸ ਲਈ ਘੱਟ ਤੋਂ ਘੱਟ ਦੋ ਪੌਦੇ ਜਰੂਰ ਲਗਾਉਣੇ ਚਾਹੀਦੇ ਹਨ ।