ਨੌਜਵਾਨ ਲੜਕੀ ਦੇ ਪਰਿਵਾਰ ਵੱਲੋਂ ਪਟਿਆਲਾ ਦੇ ਡਾਕਟਰਾਂ ’ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਦੋਸ਼; ਮ੍ਰਿਤਕ ਲੜਕੀ ਦੇ ਪੋਸਟ ਮਾਰਟਮ ਦੀ ਕੀਤੀ ਮੰਗ

161

ਨੌਜਵਾਨ ਲੜਕੀ ਦੇ ਪਰਿਵਾਰ ਵੱਲੋਂ ਪਟਿਆਲਾ ਦੇ ਡਾਕਟਰਾਂ ’ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਦੋਸ਼; ਮ੍ਰਿਤਕ ਲੜਕੀ ਦੇ ਪੋਸਟ ਮਾਰਟਮ ਦੀ ਕੀਤੀ ਮੰਗ

ਪਟਿਆਲਾ, 25 ਫਰਵਰੀ,2025:

ਪਟਿਆਲਾ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ’ਤੇ ਨੌਜਵਾਨ ਲੜਕੀ ਦਾ ਸਹੀ ਇਲਾਜ ਨਾ ਕਰਨ ਦੇ ਦੋਸ਼ ਲਗਾਉਂਦਿਆਂ ਮ੍ਰਿਤਕਾ ਦੇ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਇਥੇ ਥਾਣਾ ਅਨਾਜ ਮੰਡੀ ਦੇ ਬਾਹਰ ਗੱਲਬਾਤ ਕਰਦਿਆਂ ਮ੍ਰਿਤਕਾ 24 ਸਾਲਾ ਅੰਜਲੀ (ਨਾਂ ਬਦਲਿਆ ਹੋਇਆ) ਦੇ ਪਿਤਾ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੀ ਧੀ ਇਥੇ ਪਟਿਆਲਾ ਵਿਚ ਅਬੋਲਵਾਲ ਵਿਖੇ ਆਪਣੇ ਕਰੀਬੀ ਰਿਸ਼ਤੇਦਾਰਾਂ ਦੇ ਘਰ ਆਈ ਸੀ । ਬੀਤੇ ਦਿਨੀਂ ਬਿਮਾਰ ਹੋਣ ’ਤੇ ਉਸਨੂੰ ਪਟਿਆਲਾ ਦੇ ਫੈਕਟਰੀ ਏਰੀਆ ਸਥਿਤ ਬੰਨਾ ਰੋਡ ’ਤੇ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ। ਇਥੇ ਡਾਕਟਰਾਂ ਨੇ ਉਸਦਾ ਸਹੀ ਇਲਾਜ ਨਹੀਂ ਕੀਤਾ। ਜਦੋਂ ਲੜਕੀ ਨੂੰ ਘਰ ਲੈ ਕੇ ਗਏ ਤਾਂ ਉਸਦੀ ਤਬੀਅਤ ਹੋਰ ਵਿਗੜ ਗਈ। ਇਸ ਮਗਰੋਂ ਉਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਲ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਉਸਦੀ ਮੌਤ ਹੋ ਗਈ।

ਨੌਜਵਾਨ ਲੜਕੀ ਦੇ ਪਰਿਵਾਰ ਵੱਲੋਂ ਪਟਿਆਲਾ ਦੇ ਡਾਕਟਰਾਂ ’ਤੇ ਅਣਗਹਿਲੀ ਨਾਲ ਇਲਾਜ ਕਰਨ ਦਾ ਦੋਸ਼; ਮ੍ਰਿਤਕ ਲੜਕੀ ਦੇ ਪੋਸਟ ਮਾਰਟਮ ਦੀ ਕੀਤੀ ਮੰਗ

ਮ੍ਰਿਤਕਾ ਦੇ ਪਰਿਵਾਰ ਨੇ ਇਸ ਮਾਮਲੇ ਵਿਚ ਥਾਣਾ ਅਨਾਜ ਮੰਡੀ ਵਿਚ ਦਰਖ਼ਾਸਤ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਮ੍ਰਿਤਕਾ ਦਾ ਪੋਸਟ ਮਾਰਟਮ ਕਰਵਾਇਆ ਜਾਵੇ ਅਤੇ ਅਣਗਹਿਲੀ ਨਾਲ ਇਲਾਜ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।