ਅੰਮ੍ਰਿਤਧਾਰੀ ਵਿਦਿਆਰਥਣਾਂ ਲਈ ਮੁਫਤ ਸਿੱਖਿਆ ਸਕੀਮ ਤਹਿਤ ਵਰਲਡ ਯੂਨੀਵਰਸਿਟੀ ਵਿੱਚੋਂ ਪਾਸ ਹੋਇਆ ਵਿਦਿਆਰਥਣਾਂ ਦਾ ਪਹਿਲਾ ਬੈਚ

66
Social Share

ਅੰਮ੍ਰਿਤਧਾਰੀ ਵਿਦਿਆਰਥਣਾਂ ਲਈ ਮੁਫਤ ਸਿੱਖਿਆ ਸਕੀਮ ਤਹਿਤ ਵਰਲਡ ਯੂਨੀਵਰਸਿਟੀ ਵਿੱਚੋਂ ਪਾਸ ਹੋਇਆ ਵਿਦਿਆਰਥਣਾਂ ਦਾ ਪਹਿਲਾ ਬੈਚ

ਫਤਿਹਗੜ੍ਹ ਸਾਹਿਬ /22 ਜੁਲਾਈ, 2024

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਅੰਮ੍ਰਿਤਧਾਰੀ ਸਕੀਮ ਤਹਿਤ ਦਾਖਲ ਹੋਈਆਂ ਨੌ ਵਿਦਿਆਰਥਣਾਂ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਾਈਸ-ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਯੋਗ ਅਗਵਾਈ ਹੇਠ ਸੌ ਅੰਮ੍ਰਿਤਧਾਰੀ ਵਿਦਿਆਰਥਣਾਂ ਨੂੰ ਮੁਫਤ ਸਿੱਖਿਆ ਦਿੱਤੇ ਜਾਣ ਦੇ ਸ਼ੁਰੂ ਕੀਤੇ ਉਪਰਾਲੇ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।

ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਇਸ ਵਰ੍ਹੇ ਪਜਮੀਤ ਕੌਰ ਐਮ.ਐਸ.ਸੀ ਬੌਟਨੀ, ਲਵਪ੍ਰੀਤ ਕੌਰ ਐਮ.ਐਸ.ਸੀ ਬੌਟਨੀ, ਸਿਮਰਨਜੀਤ ਕੌਰ  ਐਮ.ਐਸ.ਸੀ ਬੌਟਨੀ, ਹਰਪ੍ਰੀਤ ਕੌਰ, ਐਮ.ਏ ਇੰਗਲਿਸ਼, ਕੁਲਵਿੰਦਰ ਕੌਰ ਐਮ.ਕਾਮ, ਗਗਨਜੋਤ ਕੌਰ ਐਮ.ਏ ਪੋਲੀਟੀਕਲ ਸਾਇੰਸ, ਰੁਮੀਤ ਕੌਰ, ਐਮ. ਐਸ.ਸੀ ਮੈਥਮੈਟਿਕਸ, ਮਨਪ੍ਰੀਤ ਕੌਰ ਐਮ.ਏ. ਧਰਮ ਅਧਿਐਨ, ਦਿਲਜੀਤ ਕੌਰ ਗਤਕਾ ਕੋਰਸ ਦੀਆਂ ਵਿਦਿਆਰਥਣਾਂ ਨੇ ਚੰਗੇ ਨਤੀਜਿਆਂ ਨਾਲ ਆਪਣੇ ਕੋਰਸ ਪੂਰੇ ਕਰ ਲਏ ਹਨ।

ਅੰਮ੍ਰਿਤਧਾਰੀ ਵਿਦਿਆਰਥਣਾਂ ਲਈ ਮੁਫਤ ਸਿੱਖਿਆ ਸਕੀਮ ਤਹਿਤ ਵਰਲਡ ਯੂਨੀਵਰਸਿਟੀ ਵਿੱਚੋਂ ਪਾਸ ਹੋਇਆ ਵਿਦਿਆਰਥਣਾਂ ਦਾ ਪਹਿਲਾ ਬੈਚ

ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਲਵਪ੍ਰੀਤ ਕੌਰ ਨੇ ਐਮ.ਐਸ.ਸੀ ਬੌਟਨੀ ਵਿੱਚੋਂ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਦਿਲਜੀਤ ਕੌਰ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਗਤਕਾ ਮੁਕਾਬਲੇ ਵਿੱਚੋਂ ਗੋਲਡ ਮੈਡਲ ਹਾਸਲ ਕਰਕੇ ਯੂਨੀਵਰਸਟੀ ਅਤੇ ਪੰਜਾਬ ਦਾ ਮਾਣ ਵਧਾਇਆ ਹੈ।

ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ, ਡਾ ਹਰਦੇਵ ਸਿੰਘ, ਹੋਸਟਲ ਵਾਰਡਨ, ਨਰਿੰਦਰ ਕੌਰ ਅਤੇ ਡਾ ਪਲਵਿੰਦਰ ਕੌਰ ਹਾਜ਼ਰ ਸਨ।