ਸ਼ਿਲਪਕਲਾ ਦੇ ਬਾਨੀ ਭਗਵਾਨ ਵਿਸ਼ਵਕਰਮਾ ਨੇ ਕਿਰਤੀਆਂ ਨੂੰ ਨਵੀ ਸੇਧ ਦਿੱਤੀ- ਹਰਜੋਤ ਬੈਂਸ

302

ਸ਼ਿਲਪਕਲਾ ਦੇ ਬਾਨੀ ਭਗਵਾਨ ਵਿਸ਼ਵਕਰਮਾ ਨੇ ਕਿਰਤੀਆਂ ਨੂੰ ਨਵੀ ਸੇਧ ਦਿੱਤੀ- ਹਰਜੋਤ ਬੈਂਸ

ਬਹਾਦਰਜੀਤ ਸਿੰਘ/ ਸ੍ਰੀ ਅਨੰਦਪੁਰ ਸਾਹਿਬ 25 ਅਕਤੂਬਰ, 2022

ਸ਼ਿਲਪਕਲਾ ਦੇ ਬਾਨੀ ਭਗਵਾਨ ਵਿਸ਼ਵਕਰਮਾ ਜੀ ਨੇ ਕਿਰਤੀਆਂ ਨੂੰ ਨਵੀ ਸੇਧ ਦਿੱਤੀ, ਉਨ੍ਹਾਂ ਨੂੰ ਨਿਰਮਾਣ ਅਤੇ ਸਿਰਜਣ ਦਾ ਦੇਵਤਾ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦੀ ਰਚਨਾ ਵਿਚ ਭਗਵਾਨ ਵਿਸ਼ਵਕਰਮਾ ਦੀ ਬਹੁਤ ਵੱਡੀ ਭੂਮਿਕਾ ਹੈ।

ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਸ੍ਰੀ ਗੁਰੂ ਤੇਗ ਬਹਾਦੁਰ ਟੈਕਸੀ ਸਟੈਂਡ ਵੱਲੋਂ ਭਗਵਾਨ ਵਿਸ਼ਵਕਰਮਾ ਦਿਹਾੜੇ ਮੌਕੇ ਆਯੋਜਿਤ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਆਦਿ ਗ੍ਰੰਥਾਂ ਵਿਚ ਭਗਵਾਨ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਬਹੁਤ ਵਿਸਥਾਰ ਨਾਲ ਵਰਨਣ ਕੀਤਾ ਗਿਆ ਹੈ। ਕਿਰਤੀਆਂ ਨੂੰ ਤਕਨਾਲੋਜੀ ਅਪਨਾ ਕੇ ਨਿਰਮਾਣ ਵਿਚ ਨਵੀ ਰੋਸ਼ਨੀ ਦਿਖਾਉਣ ਵਾਲੇ ਭਗਵਾਨ ਵਿਸ਼ਵਕਰਮਾ ਦੀ ਕੁੱਲ ਸੰਸਾਰ ਨੂੰ ਬਹੁਤ ਵੱਡੀ ਦੇਣ ਹੈ। ਉਨ੍ਹਾਂ ਦੇ ਨਾਮ ਵੱਡੇ ਵੱਡੇ ਕਾਰਜਾਂ ਦਾ ਵਰਨਣ ਇਤਿਹਾਸ ਵਿਚ ਮਿਲਦਾ ਹੈ, ਉਨ੍ਹਾਂ ਨੂੰ ਕਿਰਤੀਆਂ ਵੱਲੋਂ ਵਿਸ਼ੇਸ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ।

ਸ਼ਿਲਪਕਲਾ ਦੇ ਬਾਨੀ ਭਗਵਾਨ ਵਿਸ਼ਵਕਰਮਾ ਨੇ ਕਿਰਤੀਆਂ ਨੂੰ ਨਵੀ ਸੇਧ ਦਿੱਤੀ- ਹਰਜੋਤ ਬੈਂਸ

ਕੈਬਨਿਟ ਮੰਤਰੀ ਨੇ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ, ਇਸ ਨਗਰ ਦੇ ਰੱਖ ਰਖਾਓ ਤੇ ਸਾਫ ਸਫਾਈ ਦੇ ਵਿਸੇ਼ਸ ਪ੍ਰਬੰਧ ਕੀਤੇ ਜਾਣਗੇ। ਅੱਜ ਇਸ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਕੈਬਨਿਟ ਮੰਤਰੀ ਵੱਲੋਂ ਸਥਾਨਕ ਕਲਗੀਧਰ ਮਾਰਕੀਟ ਦੇ ਦੁਕਾਨਦਾਰਾ ਨਾਲ ਮਿਲ ਕੇ ਸ਼ਹਿਰ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੀਆਂ ਮੁਸ਼ਕਿਲਾਂ ਜਲਦੀ ਹੱਲ ਹੋਣਗੀਆਂ। ਕੈਬਨਿਟ ਮੰਤਰੀ ਨੇ ਭਗਵਾਨ ਵਿਸ਼ਵਕਰਮਾ ਦੇ ਸਮਾਗਮ ਦੌਰਾਨ ਸੰਗਤਾਂ ਨੂੰ ਲੰਗਰ ਵਰਤਾਇਆ ਅਤੇ ਸਮਾਗਮ ਦੇ ਆਯੋਜਕਾ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਜਸਬੀਰ ਸਿੰਘ ਅਰੋੜਾ, ਬਲਾਕ ਪ੍ਰਧਾਨ ਦਵਿੰਦਰ ਸਿੰਘ ਛਿੰਦੂ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਆਂਗਰਾ, ਰੋਹਿਤ ਕਾਲੀਆ, ਦਵਿੰਦਰ ਸਿੰਘ ਸ਼ੰਮੀ, ਬਚਿੱਤਰ ਸਿੰਘ, ਟੈਕਸੀ ਯੂਨੀਅਨ ਦੇ ਪ੍ਰਧਾਨ ਇੰਦਰਜੀਤ ਸਿੰਘ ਬੇਦੀ, ਬਲਵਿੰਦਰ ਕੁਮਾਰ, ਇੰਦਰਜੀਤ ਧੀਮਾਨ, ਸੁਨੀਲ ਕੁਮਾਰ, ਰਾਣਾ ਧਨਵੰਤ ਸਿੰਘ, ਰਾਜਪਾਲ, ਰਾਕੇਸ਼ ਕੁਮਾਰ, ਦਵਿੰਦਰ ਕੁਮਾਰ, ਬਿੱਟੂ ਕਪਿਲਾ, ਅਮਰਜੀਤ ਸਿੰਘ ਬਿੱਟੂ, ਡਾ ਅਸ਼ਵਨੀ ਸ਼ਰਮਾ, ਸੰਨੀ ਆਦਿ ਹਾਜ਼ਰ ਸਨ।