ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ 2 ਫਰਵਰੀ ਨੂੰ ਵਾਲਮੀਕਿ ਭਾਈਚਾਰੇ ਦੀ ਭਲਾਈ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ: : ਰਾਮ ਕਿਸ਼ਨ, ਅਮਰਜੀਤ ਕੁਮਾਰ

44

ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ 2 ਫਰਵਰੀ ਨੂੰ ਵਾਲਮੀਕਿ ਭਾਈਚਾਰੇ ਦੀ ਭਲਾਈ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ: : ਰਾਮ ਕਿਸ਼ਨ, ਅਮਰਜੀਤ ਕੁਮਾਰ

ਪਟਿਆਲਾ, 20 ਜਨਵਰੀ,2025:

ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਅ ਦੇ ਪ੍ਰਧਾਨ ਦੀ ਚੋਣ 2 ਫਰਵਰੀ ਨੂੰ ਹੋਵੇਗੀ। ਇਹ ਪ੍ਰਗਟਾਵਾ ਸੁਸਾਇਟੀ ਦੀ ਚੋਣ ਕਮੇਟੀ ਦੇ ਚੇਅਰਮੈਨ ਰਾਮ ਕਿਸ਼ਨ ਅਤੇ ਅਮਰਜੀਤ ਕੁਮਾਰ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਮ ਕਿਸ਼ਨ, ਅਮਰਜੀਤ ਕੁਮਾਰ ਤੇ ਸਾਥੀਆਂ ਨੇ ਦੱਸਿਆ ਕਿ ਇਸ ਚੋਣ ਵਿਚ ਤਕਰੀਬਨ 4 ਹਜ਼ਾਰ ਵੋਟਰ ਭਾਗ ਲੈਣਗੇ ਜੋ ਪਟਿਆਲਾ ਦਿਹਾਤੀ ਦੇ ਤ੍ਰਿਪੜੀ ਨਿਊ ਵਾਲਮੀਕਿ ਕਲੋਨੀ, ਰਤਨ ਨਗਰ ਐਫ, ਸ਼ਹੀਦ ਊਧਮ ਸਿੰਘ ਨਗਰ, ਤ੍ਰਿਪੜੀ ਸੈਣਾਂ, ਕੱਲਰ ਕਲੋਨੀ, ਬਾਬੂ ਸਿੰਘ ਕਲੋਨੀ, ਭਾਰਤ ਨਗਰ, ਦੀਪ ਨਗਰ, ਵਿਕਾਸ ਨਗਰ ਅਤੇ ਰਤਨ ਨਗਰ ਐਕਸਟੈਨਸ਼ਨ ਇਲਾਕੇ ਨਾਲ ਸਬੰਧਤ ਹਨ।

ਉਹਨਾਂ ਦੱਸਿਆ ਕਿ ਨਾਮਜ਼ਦਗੀ ਪੱਤਰ 20 ਤੋਂ 22 ਜਨਵਰੀ ਸ਼ਾਮ 5.00 ਵਜੇ ਤੱਕ 5 ਹਜ਼ਾਰ ਰੁਪਏ ਸਕਿਓਰਿਟੀ ਨਾਲ ਭਰੇ ਜਾ ਸਕਦੇ ਹਨ। ਨਾਮਜ਼ਦਗੀ ਪੱਤਰ 23 ਜਨਵਰੀ ਨੂੰ ਸ਼ਾਮ 4.00 ਵਜੇ ਤੱਕ ਵਾਪਸ ਲਏ ਜਾ ਸਕਦੇ ਹਨ ਅਤੇ ਵੋਟਾਂ 2 ਫਰਵਰੀ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ ਤੇ ਇਸੇ ਦਿਨ ਵੋਟਾਂ ਦੀ ਗਿਣਤੀ ਕਰ ਕੇ ਨਤੀਜੇ ਐਲਾਨੇ ਜਾਣਗੇ।

ਉਹਨਾਂ ਦੱਸਿਆ ਕਿ ਚੋਣਾਂ ਵਿਚ ਸਿਰਫ ਵਾਲਮੀਕਿ ਭਾਈਚਾਰੇ ਦੇ ਲੋਕ ਹੀ ਹਿੱਸਾ ਲੈਣਗੇ ਅਤੇ ਜੇਕਰ ਕਿਸੇ ਦਾ ਨਾਂ ਵੋਟਰ ਸੂਚੀ ਵਿਚ ਨਹੀਂ ਹੈ ਤਾਂ ਉਹ ਅੰਤਿਮ ਸਮੇਂ ਤੱਕ ਆਪਣਾ ਨਾਂ ਦਰਜ ਕਰਵਾ ਸਕਦਾ ਹੈ। ਉਹਨਾਂ ਦੱਸਿਆ‌ ਕਿ ਆਧਾਰ ਕਾਰਡ, ਪੈਨ ਕਾਰਡ, ਡ੍ਰਾਇਵਿੰਗ ਲਾਇਸੰਸ ਆਦਿ ਨਾਲ ਸ਼ਨਾਖ਼ਤ ਕਰਵਾਈ ਜਾ ਸਕਦੀ ਹੈ।

ਉਹਨਾਂ ਦੱਸਿਆ ਕਿ ਅਸੀਂ ਪੂਰਨ ਅਮਨ ਅਮਾਨ ਨਾਲ ਇਹ ਚੋਣ ਕਰਵਾਵਾਂਗੇ। ਉਹਨਾਂ ਦੱਸਿਆ ਕਿ ਚੋਣ ਵਾਸਤੇ 31 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸਦੇ ਚੇਅਰਮੈਨ ਰਾਮ ਕਿਸ਼ਨ ਹਨ, ਸਕੱਤਰ ਭੁਪਿੰਦਰ ਕੁਮਾਰ, ਪ੍ਰੈਸ ਸਕੱਤਰ ਸ਼ਿਵਿੰਦਰ ਕੁਮਾਰ ਅਤੇ ਕੈਸ਼ੀਅਰ ਪੰਕਜ ਬੰਟੀ ਹਨ। ਕਮੇਟੀ ਦੇ ਹੋਰ ਮੈਂਬਰਾਂ ਵਿਚ ਅਮਿਤ ਕੁਮਾਰ, ਸੰਦੀਪ ਕੁਮਾਰ, ਸੁੰਦਰ, ਮਹਿੰਦਰ, ਲੱਕੀ ਕੁਮਾਰ, ਚਰਨਜੀਤ ਲਾਲ, ਸ਼ਿਵ ਚਰਨ, ਅਜੈ ਕੁਮਾਰ, ਲੱਕੀ, ਰਾਜਿੰਦਰ ਫੌਜੀ, ਗੋਵਿੰਦ ਕੁਮਾਰ, ਮੁਕੇਸ਼ ਕੁਮਾਰ, ਵਿਕਾਸ ਕੁਮਾਰ, ਰਾਮ ਪ੍ਰਸਾਦ, ਆਕਾਸ਼ ਕੁਮਾਰ, ਦੀਪਕ ਵੈਦ, ਵਿਸ਼ਾਲ ਬਾਲੀ, ਸੁਮੇਰ, ਅਨਿਲ ਵੈਦ, ਰਵੀ ਕੁਮਾਰ, ਅਸ਼ੋਕ ਕੁਮਾਰ, ਹੈਪੀ ਵਾਲੀਆ, ਸੁਸ਼ੀਲ ਧਾਲੀਵਾਲ, ਮੋਨੂੰ ਕੁਮਾਰ, ਅਨਿਲ ਕੁਮਾਰ ਅਤੇ ਸੰਜੀਵ ਕੁਮਾਰ ਸ਼ਾਮਲ ਹਨ।

ਡਾ. ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੀ ਚੋਣ 2 ਫਰਵਰੀ ਨੂੰ
ਵਾਲਮੀਕਿ ਭਾਈਚਾਰੇ ਦੀ ਭਲਾਈ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ: : ਰਾਮ ਕਿਸ਼ਨ, ਅਮਰਜੀਤ ਕੁਮਾਰ

ਉਹਨਾਂ ਦੱਸਿਆ ਕਿ ਪ੍ਰਧਾਨ ਦੀ ਚੋਣ ਮਗਰੋਂ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਅਸੀਂ ਸਾਰੇ ਕਲੋਨੀਆਂ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਕੋਈਵੀ  ਵਿਅਕਤੀ ਚੋਣ ਪ੍ਰਕਿਰਿਆ ਭੰਗ ਕਰਗੇਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।