ਸਾਬਕਾ ਚੇਅਰਮੈਨ ਜਥੇਦਾਰ ਬਜਾਜ ਦੀ ਮਾਤਾ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਦਿੱਤੀ ਪਟਿਆਲਵੀਆਂ ਨੇ ਵਿਦਾਇਗੀ; ਵੱਖ-ਵੱਖ ਨੇਤਾਵਾਂ ਨੇ ਭਰੀਆਂ ਸੰਸਕਾਰ ਮੌਕੇ ਹਾਜਰੀਆਂ

326

ਸਾਬਕਾ ਚੇਅਰਮੈਨ ਜਥੇਦਾਰ ਬਜਾਜ ਦੀ ਮਾਤਾ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਦਿੱਤੀ ਪਟਿਆਲਵੀਆਂ ਨੇ ਵਿਦਾਇਗੀ; ਵੱਖ-ਵੱਖ ਨੇਤਾਵਾਂ ਨੇ ਭਰੀਆਂ ਸੰਸਕਾਰ ਮੌਕੇ ਹਾਜਰੀਆਂ

ਪਟਿਆਲਾ, 1 ਸਤੰਬਰ,2024  : 

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸੁਰਿੰਦਰ ਮੋਹਨ ਸਿੰਘ ਬਜਾਜ ਦੇ ਮਾਤਾ ਅਤੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਅਤੇ ਨਵਜੋਤ ਸਿੰਘ ਬਜਾਜ ਦੇ ਦਾਦੀ ਜੀ ਮਾਤਾ ਸਰਦਾਰਨੀ ਤ੍ਰਿਪਤ ਕੌਰ ਬਜਾਜ ਨੂੰ ਅੱਜ ਹਜਾਰਾਂ ਸੇਜਲ ਅੱਖਾਂ ਨਾਲ ਪਟਿਆਲਵੀਆਂ ਨੇ ਵਿਦਾਇਗੀ ਦਿੱਤੀ। ਸਰਦਾਰਨੀ ਤ੍ਰਿਪਤ ਕੌਰ ਬਜਾਜ ਅੱਜ ਸਵੇਰੇ ਸਵਰਗ ਸਿਧਾਰ ਗਏ ਸਨ।

ਸਰਦਾਰਨੀ ਤ੍ਰਿਪਤ ਕੌਰ ਬਜਾਜ ਨੇ ਆਪਣੀ ਸਾਰੀ ਜਿੰਦਗੀ ਸਰਬਤ ਦੇ ਭਲੇ ਲਈ ਲਗਾਈ। ਉਨ੍ਹਾਂ ਦੇ ਸਪੁਤਰ ਜਥੇਦਾਰ ਇੰਦਰ ਮੋਹਨ ਸਿੰਘ ਬਜਾਜ ਪਟਿਆਲਵੀਆਂ ਦੇ ਚਹੇਤੇ ਨੇਤਾ ਵਜੋ ਜਾਣੇ ਜਾਂਦੇ ਹਨ। ਉਨ੍ਹਾਂ ਦੇ ਪੋਤਰੇ ਅਮਰਿੰਦਰ ਸਿੰਘ ਬਜਾਜ ਪੰਜ ਸਾਲ ਪਟਿਆਲਾ ਦੇ ਮੇਅਰ ਰਹੇ ਤੇ ਅੱਜ ਵੀ ਇਹ ਪਰਿਵਾਰ ਆਪਣੀ ਮਾਂ ਪਾਰਟੀ ਨਾਲ ਪੂਰੀ ਤਰ੍ਹਾਂ ਜੁੜਕੇ ਪਟਿਆਲਵੀਆਂ ਦੀ ਸੇਵਾ ਕਰ ਰਿਹਾ ਹੈ। ਬਜਾਜ ਪਰਿਵਾਰ ਨੂੰ ਪਾਰਟੀਬਾਜੀ ਤੋਂ ਉਪਰ ਉਠਕੇ ਪਟਿਆਲਾ ਦੇ ਲੋਕ ਪਿਆਰ ਕਰਦੇ ਹਨ ਤੇ ਇਹੀ ਕਾਰਨ ਰਿਹਾ ਹੈ ਕਿ ਅੱਜ ਹਜਾਰਾਂ ਸੰਗਤਾਂ ਨੇ ਵੀਰ ਜੀ ਦੀ ਸਮਸ਼ਾਨਘਾਟ ਵਿਖੇ ਸਰਦਾਰਨੀ ਤ੍ਰਿਪਤ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ।

ਸਾਬਕਾ ਚੇਅਰਮੈਨ ਜਥੇਦਾਰ ਬਜਾਜ ਦੀ ਮਾਤਾ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਦਿੱਤੀ ਪਟਿਆਲਵੀਆਂ ਨੇ ਵਿਦਾਇਗੀ; ਵੱਖ-ਵੱਖ ਨੇਤਾਵਾਂ ਨੇ ਭਰੀਆਂ ਸੰਸਕਾਰ ਮੌਕੇ ਹਾਜਰੀਆਂ

ਇਸ ਮੌਕੇ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਵਰਿੰਦਰਜੀਤ ਸਿੰਘ ਬਿੱਟੂ ਬਲਿੰਗ, ਅਮਿਤ ਸਿੰਘ ਰਾਠੀ ਪ੍ਰਧਾਨ ਸ਼ਹਿਰੀ, ਮਾਲਵਿੰਦਰ ਸਿੰਘ ਝਿਲ ਮੀਤ ਪ੍ਰਧਾਨ, ਡਾ. ਹਰਵਿੰਦਰ ਸਿੰਘ ਬੱਬੂ, ਸੰਜੀਵ ਸ਼ਰਮਾ ਬਿੱਟੂ ਸਾਬਕਾ ਮੇਅਰ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਨਿਰਮਲ ਸਿੰਘ ਭੱਟੀਆਂ ਸਾਬਕਾ ਚੇਅਰਮੈਨ, ਅਵਤਾਰ ਸਿੰਘ ਐਮਡੀ ਨਰਾਇਣ ਹੋਟਲ, ਗੁਰਜੀਤ ਸਿੰਘ ਸਾਹਨੀ ਐਮਡੀ, ਜਸਪਾਲ ਸਿੰਘ ਐਮਡੀ ਰਮਾਡਾ ਹੋਟਲ, ਪ੍ਰਭਜੋਤ ਸਿੰਘ ਜੋਤੀ, ਦਵਿੰਦਰ ਪਾਲ ਸਿੰਘ ਮਿਕੀ, ਵਿਜੈ ਕਪੂਰ ਪ੍ਰਧਾਨ ਸ਼ਿਵ ਸੈਨਾ, ਕੰਵਲਜੀਤ ਸਿੰਘ ਗੋਨਾ, ਲਖਵੀਰ ਸਿੰਘ ਲੋਟ ਸਾਬਕਾ ਚੇਅਰਮੈਨ, ਦਰਵੇਸ਼ ਗੋਇਲ ਕੌਂਸਲਰ, ਕਮਲਪ੍ਰੀਤ ਸਿੰਘ ਸੇਠੀ ਐਮਡੀ ਇਕਬਾਲ ਹੋਟਲ, ਅਨਿਲ ਬਜਾਜ ਸਾਬਕਾ ਸੀਨੀਅਰ ਡਿਪਟੀ ਮੇਅਰ, ਸੰਦੀਪ ਬੰਧੂ, ਪਰਮਜੀਤ ਸਿੰਘ ਪੰਮਾ, ਸੁਖਵਿੰਦਰ ਪਾਲ ਸਿੰਘ ਮਿੰਟਾ, ਅਮਰਜੀਤ ਸਿੰਘ ਬਠਲਾ, ਕੁਲਵੰਤ ਸਿੰਘ ਬਾਜਵਾ, ਜਸਪ੍ਰੀਤ ਸਿੰਘ ਭਾਟੀਆ ਜਨਰਲ ਸਕੱਤਰ, ਰਵਿੰਦਰ ਸਿੰਘ ਵਿੰਦਾ, ਗੁਰਵਿੰਦਰ ਸਿੰਘ ਸਕਤੀਮਾਨ, ਸ਼ੱਕੂ ਗਰੋਵਰ ਜਿਲਾ ਕੁਆਰਡੀਨੇਟਰ, ਇੰਦਰਜੀਤ ਸਿੰਘ ਖਰੌੜ, ਗੁਰਭੈ ਸਿੰਘ ਮਾਨ, ਸੋਨੂੰ ਮਾਜਰੀ, ਸਮੀਰ ਕੁਰੈਸ਼ੀ, ਦਰਸ਼ਨਪ੍ਰੀਤ ਸਿੰਘ ਪ੍ਰਿੰਸ, ਗੁਰਵਿੰਦਰ ਸਿੰਘ ਗੁਰ, ਗਗਨਦੀਪ ਸਿੰਘ ਮਨੀ, ਇੰਦਰਪਾਲ ਸਿੰਘ ਸੇਠੀ, ਪ੍ਰਿੰਸੀਪਲ ਭੁਪਿੰਦਰ ਸਿੰਘ ਚਾਵਲਾ, ਗੁਰਵਿੰਦਰ ਸਿੰਘ ਧੀਮਾਨ, ਆਈ.ਐਸ ਬਿੰਦਰਾ, ਪਵਨ ਨਾਗਰਥ ਸਾਬਕਾ ਕੌਂਸਲਰ, ਡਾ. ਮਨਪ੍ਰੀਤ ਚੱਢਾ, ਹਰਬੰਸ ਸਿੰਘ ਭੂਰਾ ਗਿਲ ਸਾਬਕਾ ਸਰਪੰਚ, ਜਸਵਿੰਦਰ ਪਾਲ ਸਿੰਘ ਚੱਢਾ ਅਕਾਲੀ ਦਲ ਸਮੇਤ ਹੋਰ ਹਜਾਰਾਂ ਲੋਕਾਂ ਨੇ ਆਪਣੀਆਂ ਹਾਜਰੀਆਂ ਭਰੀਆਂ।

ਮਾਤਾ ਤ੍ਰਿਪਤ ਕੌਰ ਬਜਾਜ ਨਮਿਤ ਅੰਤਿਮ ਅਰਦਾਸ 7 ਸਤੰਬਰ ਨੂੰ

ਸਰਦਾਰਨੀ ਮਾਤਾ ਤ੍ਰਿਪਤ ਕੌਰ ਬਜਾਜ ਦੀ ਅੰਤਿਮ ਅਰਦਾਸ 7 ਸਤੰਬਰ ਦਿਨ ਸ਼ਨੀਵਾਰ ਨੂੰ ਦੁਪਿਹਰ 12 ਤੋਂ 1:30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਫੁਹਾਰਾ ਚੌਂਕ ਵਿਖੇ ਹੋਵੇਗੀ। ਇਸ ਮੌਕੇ ਉਨ੍ਹਾਂ ਨੂੰ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਸ਼ਰਧਾਂਜਲੀ ਅਰਪਣ ਕਰਨਗੀਆਂ। ਮਾਤਾ ਤ੍ਰਿਪਤ ਕੌਰ ਬਜਾਜ ਦੇ ਅੰਗੀਠਾ ਸੰਭਾਲਣ ਦੀ ਰਸਮ 2 ਸਤੰਬਰ ਨੂੰ ਸਵੇਰੇ 9 ਵਜੇ ਹੋਵੇਗੀ।