ਜਨਰਲ ਫੈਡਰੇਸ਼ਨ ਵਲੋਂ ਡਾਇਰੈਕਟਰ/ਜਨਰੇਸ਼ਨ ਇੰਜ: ਹਰਜੀਤ ਸਿੰਘ ਦਾ ਬੁਕੇ ਦੇ ਸਨਮਾਨ ਕੀਤਾ

245

ਜਨਰਲ ਫੈਡਰੇਸ਼ਨ ਵਲੋਂ ਡਾਇਰੈਕਟਰ/ਜਨਰੇਸ਼ਨ ਇੰਜ: ਹਰਜੀਤ ਸਿੰਘ ਦਾ ਬੁਕੇ ਦੇ ਸਨਮਾਨ ਕੀਤਾ

ਪਟਿਆਲਾ: 20 ਅਕਤੂਬਰ,2024:

ਜਨਰਲ ਕੈਟਾਗਰੀ  ਵੈਲਫੇਅਰ ਫੈਡਰੇਸ਼ਨ ਪੀਐਸਈਬੀ (ਪੀਐਸਪੀਸੀਐਲ/ਪੀਐਸਟੀਸੀਐਲ) ਪੰਜਾਬ ਦੇ ਪ੍ਰਧਾਨ ਕੁਲਜੀਤ ਸਿੰਘ ਰਟੋਲ, ਸਕੱਤਰ ਜਨਰਲ ਸੁਖਪ੍ਰੀਤ ਸਿੰਘ, ਵਿੱਤ ਸਕੱਤਰ ਹਰਗੁਰਮੀਤ ਸਿੰਘ, ਜਤਿੰਦਰ ਕੁਮਾਰ, ਨਰਿੰਦਰ ਸ਼ਰਮਾਂ, ਪ੍ਰਮੋਦ ਕੁਮਾਰ, ਗੁਰਪ੍ਰੀਤ ਸਿੰਘ ਢਿੱਲੋਂ, ਦਿਨੇਸ਼ ਕੁਮਾਰ, ਮਨਿੰਦਰ ਸਿੰਘ ਅਤੇ ਹੋਰਨਾਂ ਵਲੋਂ ਇੰਜ: ਹਰਜੀਤ ਸਿੰਘ ਨੂੰ ਡਾਇਰੈਕਟਰ ਜਨਰੇਸ਼ਨ ਜੁਆਇਨ ਕਰਨ ਤੇ ਬੁਕੇ ਦੇ ਕੇ ਸਨਮਾਨ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ।

ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਫੈਡਰੇਸ਼ਨ ਦੇ ਚੇਅਰਮੈਨ ਜਸਵੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਜ: ਹਰਜੀਤ ਸਿੰਘ ਆਪਣੀ ਸੇਵਾ ਦੌਰਾਨ ਅਰਸਟਵਾਹੀਲ ਪੀਐਸਈਬੀ ਹੁਣ ਪੀਐਸਪੀਸੀਐਲ ਵਿੱਚ ਵੱਖ ਵੱਖ ਅਹੁਦਿਆਂ ਤੇ ਤੈਨਾਤ ਰਹੇ ਹਨ ਅਤੇ ਆਪਣੀ ਸੇਵਾ ਦੇ ਆਖਰੀ ਪੜਾਅ ਸਮੇਂ ਬਤੌਰ ਮੁੱਖ ਇੰਜ: (ਓਐਸਡੀ ਟੂ ਸੀਐਸਡੀ) ਨਾਲ ਤੈਨਾਤ ਰਹੇ ਹਨ।ਇਹਨਾਂ ਨੂੰ ਪੀਐਸਪੀਸੀਐਲ ਦੇ ਕੰਮਾਂ ਬਾਰੇ ਲੰਮਾਂ ਤਜ਼ਰਬਾ ਅਤੇ ਮੁਹਾਰਤ ਹੈ।

ਜਨਰਲ ਫੈਡਰੇਸ਼ਨ ਵਲੋਂ ਡਾਇਰੈਕਟਰ/ਜਨਰੇਸ਼ਨ ਇੰਜ: ਹਰਜੀਤ ਸਿੰਘ ਦਾ ਬੁਕੇ ਦੇ ਸਨਮਾਨ ਕੀਤਾ

 

ਫੈਡਰੇਸ਼ਨ ਇਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦੀ ਹੈ ਅਤੇ ਆਸ ਕਰਦੀ ਹੈ ਕਿ ਇੰਜ: ਹਰਜੀਤ ਪੀਐਸਪੀਸੀਐਲ ਦੀ ਬਿਹਤਰੀ ਦੇ ਨਾਲ ਨਾਲ ਮੁਲਾਜ਼ਮ ਮਸਲਿਆਂ ਪ੍ਰਤੀ ਹਾਂ ਪੱਖੀ ਰਵੱਈਆ ਰੱਖਣਗੇ। ਫੈਡਰੇਸ਼ਨ ਇਹਨਾਂ ਦੀ ਨਿਯੁਕਤੀ ਸਬੰਧੀ ਪੰਜਾਬ ਸਰਕਾਰ ਦੇ ਫੈਸਲੇ ਦਾ ਵੀ ਸਵਾਗਤ ਕਰਦੀ ਹੈ।