ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪੰਜਾਬੀ ਬੋਲੀ ਅਤੇ ਉਸਦੀ ਮਹੱਤਤਾ ਵਿਸ਼ੇ ਤੇ ਲੈਕਚਰ

239

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪੰਜਾਬੀ ਬੋਲੀ ਅਤੇ ਉਸਦੀ ਮਹੱਤਤਾ ਵਿਸ਼ੇ ਤੇ ਲੈਕਚਰ

ਪਟਿਆਲਾ / 13-06-2022 

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ ਵਿਖੇ ਅੱਜ ਮਿਤੀ 13—06—2022 ਨੂੰ ਪ੍ਰਿੰਸੀਪਲ ਪ੍ਰੋ. (ਡਾ.) ਕੁਸੁਮ ਲਤਾ ਜੀ ਦੀ ਅਗਵਾਈ ਹੇਠ ਕਾਲਜ ਦੇ ਭਾਸ਼ਾ ਮੰਚ, ਸਾਹਿਤ ਸਭਾ ਦੇ ਅਧੀਨ ‘ਪੰਜਾਬੀ ਬੋਲੀ ਅਤੇ ਉਸਦੀ ਮਹੱਤਤਾ’ ਵਿਸ਼ੇ ਉੱਪਰ ਡਾ. ਇੰਦਰਜੀਤ ਸਿੰਘ ਚੀਮਾ, ਪ੍ਰੋਫੈਸਰ, ਸਰਕਾਰੀ ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੁਆਰਾ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ।

ਡਾ. ਚੀਮਾ ਨੇ ਕਈ ਕਿਤਾਬਾਂ ਲਿਖੀਆਂ ਹਨ ਅਤੇ ਹੁਣ ਵੀ ਮਾਂ ਬੋਲੀ ਨੂੰ ਪ੍ਰਫੁਲਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਡਾ. ਚੀਮਾ ਵੱਲੋਂ ਬੜੇ ਸਰਲ ਤਰੀਕੇ ਨਾਲ ਇੱਕ ਔਖੇ ਵਿਸ਼ੇ ਜਿਵੇਂ ਭਾਸ਼ਾ, ਬੋਲੀ, ਉੱਪ—ਬੋਲੀ ਆਦਿ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਉਨ੍ਹਾਂ ਤਜਰਬਿਆਂ ਬਾਰੇ ਵੀ ਦੱਸਿਆ ਜਿਨ੍ਹਾਂ ਤੋਂ ਪ੍ਰੇਰਿਤ ਹੋਕੇ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ।

ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ ਵਿਖੇ ਪੰਜਾਬੀ ਬੋਲੀ ਅਤੇ ਉਸਦੀ ਮਹੱਤਤਾ ਵਿਸ਼ੇ ਤੇ ਲੈਕਚਰ

ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਨਕਾਰਾਤਮਕ ਸੋਚ ਤੋਂ ਦੂਰ ਰਹਿਣ ਲਈ ਸੁਝਾਅ ਦਿੱਤਾ। ਇਸ ਲੈਕਚਰ ਤੋਂ ਵਿਦਿਆਰਥੀਆਂ ਨੂੰ ਬਹੁਮੁੱਲੀ ਪ੍ਰੇਰਨਾ ਮਿਲੀ। ਇਸ ਮੌਕੇ ਡਾ. ਅਮਰਿੰਦਰ ਕੌਰ, ਡਾ. ਪਰਮਜੀਤ ਕੌਰ,  ਸਤਿੰਦਰ ਕੌਰ, ਡਾ. ਰਵਿੰਦਰ ਸ਼ਰਮਾ,  ਜੈਸਮੀਨ ਕੌਰ ਅਤੇ ਹੋਰ ਸਟਾਫ਼ ਵੀ ਮੌਜੂਦ ਰਿਹਾ।