ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ

110

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ

ਪਟਿਆਲਾ/ royalpatiala.in News/ 06-03-2026

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ, ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਪ੍ਰਿੰਸੀਪਲ ਡਾ. ਵਨੀਤਾ ਰਾਣੀ ਜੀ ਦੀ ਯੋਗ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ  ਸੁਨੀਤਾ ਰਾਣੀ, ਐਸ.ਐਸ.ਪੀ. ਪਦਮ ਸ੍ਰੀ ਅਵਾਰਡੀ, ਅਰਜੁਨਾ ਅਵਾਰਡੀ ਕਮਾਡੈਂਟ 1 ਕਮਾਂਡੋ ਬੀ.ਐਨ. ਬਹਾਦਰਗੜ੍ਹ, ਪਟਿਆਲਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।

ਉਨ੍ਹਾਂ ਦੇ ਨਾਲ ਡਾ. ਜੋਗਿੰਦਰ ਸਿੰਘ ਰਾਣਾ, ਸਾਬਕਾ ਪ੍ਰਿੰਸੀਪਲ, ਪੈਟਰਨ, ਐਲੂਮਨੀ ਐਸੋਸੀਏਸ਼ਨ, ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਮੁੱਖ ਮਹਿਮਾਨ ਦੇ ਤੌਰ ਤੇ ਸਮਾਪਤੀ ਸਮਾਰੋਹ ਵਿੱਚ ਸ਼ਾਮਿਲ ਹੋਏ। ਸਮਾਰੋਹ ਦਾ ਆਗਾਜ਼ ਉਲਪਿੰਕ ਮਸ਼ਾਲ ਜਗ੍ਹਾ ਕੇ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਸਾਹਿਬਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੇਡ ਮੁਕਾਬਲੇ ਜਿੱਤਣ ਹਾਰਨ ਲਈ ਨਹੀਂ ਹੁੰਦੇ ਸਗੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਵਿੱਚ ਭਾਈਚਾਰੇ ਦੀ ਭਾਵਨਾ ਪ੍ਰਫੁੱਲਤ ਹੁੰਦੀ ਹੈ।

ਇਸ ਦੋਰਾਨ ਵਿਦਿਆਰਥੀਆਂ ਦੁਆਰਾ 100 ਮੀਟਰ, 200 ਮੀਟਰ, 400 ਮੀਟਰ ਰੇਸਾਂ, ਸ਼ਾਰਟ—ਪੁੱਟ, ਡਿਸਕਸ ਥਰੋ, ਹਾਈ ਜੰਪ, ਲਾਂਗ ਜੰਪ ਆਦਿ ਖੇਡਾਂ ਵਿੱਚ ਭਾਗ ਲਿਆ ਗਿਆ।

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ

ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੇਡਾਂ ਨਾਲ ਜਿੱਥੇ ਸਰੀਰ ਅਰੋਗ ਰਹਿੰਦਾ ਹੈ ਉਸ ਦੇ ਨਾਲ—ਨਾਲ ਸਮਾਜ ਵਿੱਚ ਮਿਲਵਰਤਣ ਦੀ ਭਾਵਨਾ ਵੀ ਵਧਦੀ ਹੈ ਅਤੇ ਆਤਮ ਵਿਸ਼ਵਾਸ਼ ਪੈਦਾ ਹੁੰਦਾ ਹੈ। ਉਨ੍ਹਾਂ ਦੁਆਰਾ ਕਾਲਜ ਦੀਆਂ ਖੇਡਾਂ ਵਿੱਚ ਲੜਕੀਆਂ ਦੀ ਵੱਧ ਭਾਗੀਦਾਰੀ ਦੀ ਸ਼ਲਾਘਾ ਕੀਤੀ ਗਈ।

ਸਮਾਰੋਹ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਡਾ. ਜੋਗਿੰਦਰ ਸਿੰਘ ਰਾਣਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਖੇਡਾਂ ਵਿੱਚ ਭਾਗ ਲੈਣ ਨਾਲ ਲੜਨ ਦੀ ਪ੍ਰਵਿਰਤੀ ਖ਼ਤਮ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਹਾਰ ਗਏ ਤਾਂ ਕੋਈ ਗਿਲਾ ਨਹੀਂ, ਜਿੱਤ ਗਏ ਤਾਂ ਕੋਈ ਗੁਮਾਨ ਨਹੀਂ। ਖੇਡਾਂ ਜਿੱਤਣ ਲਈ ਨਹੀਂ ਬਲਕਿ ਸਰੀਰਕ ਤੇ ਮਾਨਸਿਕ ਪੱਖੋਂ ਤੰਦਰੁਸਤ ਰਹਿਣ, ਬੇਹਤਰ ਰਿਸ਼ਤੇ ਬਣਾਉਣ, ਮਿਲਵਰਤਣ ਦੀ ਭਾਵਨਾ ਅਤੇ ਅਨੁਸ਼ਾਸ਼ਨ ਸਿਖਾਉਂਦੀਆਂ ਹਨ।

ਲੜਕਿਆਂ ਵਿਚੋਂ ਦੇ ਰਾਹੁਲ ਰਾਮ (ਬੀ.ਐਡ.ਭਾਗ—1) ਅਤੇ ਲੜਕੀਆਂ ਵਿਚੋਂ ਅਮਨਦੀਪ ਕੌਰ (ਬੀ.ਐਡ.ਭਾਗ—1)  ਬੈਸਟ ਐਥਲੀਟ ਰਹੇ। ਇਸ ਸਮਾਰੋਹ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਡਾ. ਪਰਮਿੰਦਰ ਸਿੰਘ (ਰਿਟਾ.), ਪ੍ਰਿੰਸੀਪਲ, ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ,  ਹਰਤੇਜ ਕੌਰ (ਰਿਟਾ.), ਪ੍ਰਿੰ਼ਸੀਪਲ ਸਰਕਾਰੀ ਰਿਪੁਦਮਨ ਕਾਲਜ ਨਾਭਾ, ਪ੍ਰਿੰਸੀਪਲ ਸਕਿੰਦਰ ਕੌਰ, ਗੌਰਮਿੰਟ ਕਾਲਜ, ਕਪੂਰਥਲਾ, ਡਾ. ਧੀਮਾਨ ਪ੍ਰੈਜੀਡੈਂਟ ਪੰਜਾਬ ਸਟੇਟ ਲਾਇਬ੍ਰੇਰੀ ਐਸੋਸੀਏਸ਼ਨ, ਸਾਬਕਾ ਐਸੋ. ਪ੍ਰੋਫੈਸਰ ਵੀਰਦੇਵ ਸਿੰਘ, ਪੂਰਨ ਸਿੰਘ (ਰਿਟਾ. ਕਰਾਫਟ ਟੀਚਰ),  ਉਮਰਾਓ ਸਿੰਘ (ਰਿਟਾ. ਸੁਪਰਡੈਂਟ), ਪੀ.ਟੀ.ਏ.ਮੈਂਬਰ ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ, ਸਮੂਹ ਸਟਾਫ ਬਿਕਰਮ ਕਾਲਜ ਆਫ ਕਾਮਰਸ ਪਟਿਆਲਾ, ਸਮੂਹ ਸਟਾਫ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਪਟਿਆਲਾ, ਸ਼ਾਮਿਲ ਹੋਏ।

ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ 62ਵਾਂ ਸਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ

ਇਹ ਖੇਡ ਸਮਾਰੋਹ ਡਾ. ਹਰਦੀਪ ਕੌਰ ਸੈਣੀ (ਇੰਚਾਰਜ ਸਪੋਰਟਸ ਵਿਭਾਗ) ਅਤੇ ਸਪੋਰਟਸ ਕਮੇਟੀ ਦੀ ਮਿਹਨਤ ਨਾਲ ਸੰਪੰਨ ਹੋਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਵਨੀਤ ਕੌਰ ਜੇਜੀ ਅਤੇ ਡਾ. ਕੁਲਜੀਤ ਕੌਰ ਦੁਆਰਾ ਨਿਭਾਈ ਗਈ। ਇਸ ਅਵਸਰ ਤੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਹੋਏ।