ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੇ ਐਨ.ਐੱਸ.ਐੱਸ. ਕੈਂਪ ਦਾ ਤੀਜਾ ਦਿਨ ਸਫ਼ਾਈ, ਯੋਗਾ ਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਨੂੰ ਸਮਰਪਿਤ

105

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੇ ਐਨ.ਐੱਸ.ਐੱਸ. ਕੈਂਪ ਦਾ ਤੀਜਾ ਦਿਨ ਸਫ਼ਾਈ, ਯੋਗਾ ਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਨੂੰ ਸਮਰਪਿਤ

ਪਟਿਆਲਾ, royalpatiala.in News/ 23 ਫ਼ਰਵਰੀ, 2026:

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੀ ਪ੍ਰਿੰਸੀਪਲ ਪ੍ਰੋਫ਼ੈਸਰ ਡਾ. ਵਨੀਤਾ ਰਾਣੀ ਦੀ ਰਹਿਨੁਮਾਈ ਹੇਠ ਲਗੇ ਸੱਤ ਦਿਨਾਂ ਐਨ.ਐੱਸ.ਐੱਸ. ਕੈਂਪ ਦੇ ਤੀਜੇ ਦਿਨ ਦੀ ਸ਼ੁਰੂਆਤ ਸਵੇਰੇ ਪ੍ਰਾਰਥਨਾ ਸਭਾ ਨਾਲ ਹੋਈ।

ਐਨ.ਐੱਸ.ਐੱਸ. ਕੋਆਰਡੀਨੇਟਰ ਸਹਾਇਕ ਪ੍ਰੋਫੈਸਰ ਜਗਦੇਵ ਸਿੰਘ ਅਤੇ ਸਹਾਇਕ ਪ੍ਰੋਫੈਸਰ ਮੂਰਤੀ ਕੌਰ ਦੀ ਦੇਖ-ਰੇਖ ਹੇਠ ਅੱਜ ਦੀ ਸਭਾ ਦਾ ਵਿਸ਼ਾ “Peace Begins With Me” ਰਿਹਾ। ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਪ੍ਰੇਰਣਾਦਾਇਕ ਵਿਚਾਰ ਅਤੇ ਭਾਸ਼ਣ ਪੇਸ਼ ਕੀਤੇ ਗਏ ਅਤੇ ਤਾਜ਼ਾ ਖ਼ਬਰਾਂ ਪੜ੍ਹੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਅਸਲੀ ਸ਼ਾਂਤੀ ਦੀ ਸ਼ੁਰੂਆਤ ਆਪਣੇ ਆਪ ਤੋਂ ਹੁੰਦੀ ਹੈ।

ਇਸ ਤੋਂ ਬਾਅਦ ਯੋਗਾ ਅਤੇ ਧਿਆਨ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਡਾ. ਯੋਗਿਤਾ ਸਰਵਾਲ ਨੇ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗਾ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਲਈ ਬਹੁਤ ਜ਼ਰੂਰੀ ਹੈ।

ਇਸ ਉਪਰੰਤ ਐਨ.ਐੱਸ.ਐੱਸ. ਵਲੰਟੀਅਰਾਂ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ। ਵਿਦਿਆਰਥੀਆਂ ਨੇ ਕਾਲਜ ਅਤੇ ਆਸ-ਪਾਸ ਦੇ ਇਲਾਕੇ ਦੀ ਸਫ਼ਾਈ ਕਰਕੇ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।

ਗੌਰਮਿੰਟ (ਸਟੇਟ) ਕਾਲਜ ਆਫ ਐਜੂਕੇਸ਼ਨ, ਪਟਿਆਲਾ ਦੇ ਐਨ.ਐੱਸ.ਐੱਸ. ਕੈਂਪ ਦਾ ਤੀਜਾ ਦਿਨ ਸਫ਼ਾਈ, ਯੋਗਾ ਤੇ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਨੂੰ ਸਮਰਪਿਤ    

ਇਸ ਮੌਕੇ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵਲੰਟੀਅਰਾਂ ਨੇ ਸਮਾਜ ਵਿੱਚ ਕੁੜੀਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਸੰਬੰਧੀ ਨਾਅਰੇ ਲਗਾਏ ਅਤੇ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਦੀ ਅਪੀਲ ਕੀਤੀ।

ਕੈਂਪ ਦੇ ਤੀਜੇ ਦਿਨ ਦੀਆਂ ਗਤੀਵਿਧੀਆਂ ਨੇ ਵਿਦਿਆਰਥੀਆਂ ਵਿੱਚ ਸੇਵਾ ਭਾਵਨਾ, ਸਮਾਜਿਕ ਜ਼ਿੰਮੇਵਾਰੀ ਅਤੇ ਨੈਤਿਕ ਮੁੱਲਾਂ ਨੂੰ ਹੋਰ ਮਜ਼ਬੂਤ ਕੀਤਾ।