ਹਰਜੋਤ ਬੈਂਸ, ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ ਦੇ ਨਾਲ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਣੇ; ਹਲਕੇ ਵਿੱਚ ਖੁਸ਼ੀ ਦੀ ਲਹਿਰ, ਵਧਾਈਆਂ ਦਾ ਦੌਰ ਜਾਰੀ
ਬਹਾਦਰਜੀਤ ਸਿੰਘ /ਸ੍ਰੀ ਅਨੰਦਪੁਰ ਸਾਹਿਬ ,23 ਸਤੰਬਰ,2024
ਹਰਜੋਤ ਸਿੰਘ ਬੈਂਸ ਨੂੰ ਪੰਜਾਬ ਸਰਕਾਰ ਵਿੱਚ ਸਕੂਲ ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਦੇ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਜਿੰਮੇਵਾਰੀ ਮਿਲ ਗਈ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਹੁਣ ਉਹ ਇਨ੍ਹਾਂ ਅਹਿਮ ਅਹੁਦਿਆਂ ਦੀ ਜਿੰਮੇਵਾਰੀ ਸੰਭਾਲਣਗੇ।
ਅੱਜ ਮੰਤਰੀ ਮੰਡਲ ਫੇਰਬਦਲ ਉਪਰੰਤ ਪੰਜਾਬ ਸਰਕਾਰ ਵਿੱਚ ਵਿਭਾਗਾ ਦੀ ਵੰਡ ਮੌਕੇ ਹਰਜੋਤ ਸਿੰਘ ਬੈਂਸ ਨੂੰ ਸੂਬੇ ਦੇ ਅਹਿਮ ਅਹੁਦਿਆਂ ਦੇ ਨਾਲ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਜਿੰਮੇਵਾਰੀ ਮਿਲਣ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੇ ਸਮਰਥਕਾਂ ਤੇ ਮੀਡੀਆ ਮੈਂਬਰਾਂ ਵੱਲੋਂ ਲਗਾਤਾਰ ਵਧਾਈਆਂ ਤੇ ਮੁਬਾਰਕਾਂ ਦੀਆਂ ਘੰਟੀਆ ਵੱਜਣੀਆਂ ਜਾਰੀ ਹਨ।
ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਉਨ੍ਹਾਂ ਦੀ ਇਸ ਪ੍ਰਗਤੀ ਦੀ ਚਰਚਾ ਹੈ। ਹਰਜੋਤ ਬੈਂਸ ਦੇ ਮੀਡੀਆ ਕੁਆਰਡੀਨੇਟਰ ਦੀਪਕ ਸੋਨੀ ਦੱਸਿਆ ਕਿ ਉਨ੍ਹਾਂ ਨੂੰ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੋ ਇਲਾਵਾ ਜਿਲ੍ਹਾ ਅਤੇ ਹੋਰ ਖੇਤਰਾਂ ਵਿੱਚੋਂ ਵਧਾਈਆਂ ਦੇ ਫੋਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੈਂਸ ਪਹਿਲਾ ਹੀ ਬਹੁਤ ਅਣਥੱਕ ਮਿਹਨਤੀ ਇਮਾਨਦਾਰ ਤੇ ਲਗਨ ਨਾਲ ਕੰਮ ਕਰ ਰਹੇ ਹਨ। ਇਹ ਮਹੱਤਵਪੂਰਨ ਅਹੁਦਾ ਉਨ੍ਹਾਂ ਦੀ ਮਿਹਨਤ ਦੇ ਕਾਰਨ ਮਿਲਿਆ ਹੈ।
ਅੱਜ ਇਲਾਕੇ ਦੇ ਆਗੂਆਂ ਡਾ.ਸੰਜੀਵ ਗੌਤਮ ਮੈਂਬਰ ਮੈਡੀਕਲ ਕੋਂਸਲ, ਹਰਮਿੰਦਰ ਸਿੰਘ ਢਾਹੇ ਚੇਅਰਮੈਨ ਜਿਲ੍ਹਾਂ ਯੋਜਨਾ ਕਮੇਟੀ, ਹਰਜੀਤ ਸਿੰਘ ਜੀਤਾ ਪ੍ਰਧਾਂਨ ਨਗਰ ਕੋਸਲ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਰੋਹਿਤ ਕਾਲੀਆ, ਤਰਲੋਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ ਸਮੇਤ ਵੱਡੀ ਗਿਣਤੀ ਆਗੂਆਂ ਨੇ ਸ.ਬੈਂਸ ਨੂੰ ਇਸ ਮਹੱਤਵਪੂਰਨ ਤਰੱਕੀ ਲਈ ਵਧਾਈ ਦਿੱਤੀ ਹੈ। ਇਲਾਕੇ ਦੀਆਂ ਵੱਖ ਵੱਖ ਪ੍ਰੈਸ ਅਤੇ ਮੀਡੀਆ ਨਾਲ ਜੁੜੀਆਂ ਜਥੇਬੰਦੀਆਂ ਨੇ ਸ.ਬੈਂਸ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟ ਕੀਤੀ ਹੈ ਕਿ ਉਨ੍ਹਾਂ ਦੇ ਮਸਲੇ ਹੁਣ ਜਲਦੀ ਹੱਲ ਹੋਣਗੇ। ਇਸ ਮੌਕੇ ਸਤੀਸ਼ ਚੋਪੜਾ, ਚੇਅਰਮੈਨ ਰਾਕੇਸ਼ ਮਹਿਲਵਾ, ਜਸਪਾਲ ਸਿੰਘ ਢਾਹੇ, ਪੱਮੂ ਢਿੱਲੋਂ, ਓਕਾਂਰ ਸਿੰਘ, ਸਰਬਜੀਤ ਸਿੰਘ ਭਟੋਲੀ, ਜਸਪ੍ਰੀਤ ਸਿੰਘ ਜੇ.ਪੀ, ਰਾਜਪਾਲ ਮੋਹੀਵਾਲ, ਕੈਪਟਨ ਗੁਰਨਾਮ ਸਿੰਘ, ਜੁਝਾਰ ਸਿੰਘ ਆਸਪੁਰ, ਸੋਹਣ ਸਿੰਘ ਨਿੱਕੂਵਾਲ, ਜਸਵੀਰ ਰਾਣਾ, ਊਸ਼ਾ ਰਾਣੀ, ਕਮਲੇਸ਼ ਨੱਡਾ, ਹਰਵਿੰਦਰ ਕੌਰ, ਸੁਨੀਤਾ, ਪਿੰਕੀ ਸ਼ਰਮਾ, ਜਸਵਿੰਦਰ ਭੰਗਲ, ਰੋਕੀ ਸੁਖਸਾਲ, ਰਾਕੇਸ਼ ਭੱਲੜੀ, ਵੇਦ ਪ੍ਰਕਾਸ਼, ਦੀਪਕ ਅਬਰੋਲ, ਬਲਵੰਤ ਮੰਡੇਰ ਆਦਿ ਨੇ ਵੀ ਕੈਬਨਿਟ ਮੰਤਰੀ ਨੂੰ ਅਹੁਦੇ ਸੰਭਾਲਣ ਤੇ ਵਧਾਈ ਦਿੱਤੀ ਹੈ।