ਪਿੰਡ ਪੰਜਕੋਸੀ ਦੇ ਹਰਸ਼ਦੀਪ ਨੇ ਨੀਟ ਪ੍ਰੀਖਿਆ 2024 ਵਿਚੋਂ 720 ਚੋਂ 700 ਨੰਬਰ ਹਾਸਲ ਕਰਕੇ ਜ਼ਿਲੇ੍ਹ ਦਾ ਨਾਮ ਕੀਤਾ ਰੋਸ਼ਨ
ਫਾਜਿਲਕਾ 5 ਜੂਨ,2024
ਪਿੰਡ ਪੰਜਕੋਸੀ ਦੇ ਹਰਸ਼ਦੀਪ ਪੁੱਤਰ ਸੁਧੀਰ ਕੁਮਾਰ ਨੇ ਨੈਸ਼ਨਲ ਯੋਗਤਾ—ਕਮ—ਐਂਅਰੈਸ ਟੈਸਟ (ਨੀਟ) ਪ੍ਰੀਖਿਆ 2024 ਵਿਚੋ 720 ਚੋਂ 700 ਨੰਬਰ ਹਾਸਲ ਕਰਕੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ।
ਇਸਦਾ ਆਲ ਇੰਡੀਆ ਵਿਚੋਂ 1718 ਰੈਂਕ ਆਇਆ ਹੈ ਜ਼ੋ ਕਿ ਬਹੁਤ ਹੀ ਸਨਮਾਨਜਨਕ ਹੈ। ਹਰਸ਼ਦੀਪ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਵਿਚ ਬਹੁਤ ਹੀ ਖੁਸ਼ੀ ਪਾਈ ਜਾ ਰਹੀ ਹੈ ਕਿ ਹਰਸ਼ਦੀਪ ਨੇ ਪਰਿਵਾਰ, ਪਿੰਡ ਅਤੇ ਜ਼ਿਲੇ੍ਹ ਦਾ ਮਾਨ ਵਧਾਇਆ ਹੈ।
ਹਰਸ਼ਦੀਪ ਦਾ ਕਹਿਣਾ ਹੈ ਕਿ ਉਸਦਾ ਸ਼ੁਰੂ ਤੋਂ ਹੀ ਟੀਚਾ ਸੀ ਕਿ ਉਹ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ, ਪ੍ਰਮਾਤਮ ਨੇ ਉਸਦੇ ਸੁਪਨੇ ਨੂੰ ਸਚ ਕਰ ਵਿਖਾਇਆ ਹੈ ਤੇ ਸੁਪਨੇ ਨੂੰ ਸਚ ਕਰਨ ਜਾ ਰਿਹਾ ਹੈ। ਆਪਣੇ ਟੀਚੇ *ਤੇ ਪਹੁੰਚਣ ਦੇ ਕੁਝ ਕਦਮਾਂ ਤੋਂ ਦੂਰ ਹੈ।ਉਹ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਣਾਯਰੋਤ ਬਣਿਆ ਹੈ ਜ਼ੋ ਕਿ ਵਡੇ—ਵਡੇ ਮੁਕਾਮਾਂ *ਤੇ ਪਹੁੰਚਣਾ ਚਾਹੁੰਦੇ ਹਨ। ਉਸਦੀ ਹੋਰਨਾਂ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਦਿਨ—ਰਾਤ ਮਿਹਨਤ ਕਰਨ, ਮਿਹਨਤ ਤੇ ਲਗਨ ਨਾਲ ਜਿੰਦਗੀ ਵਿਚ ਕਿਸੇ ਵੀ ਮੁਕਾਬਲੇ ਨੂੰ ਜਿਤਿਆ ਜਾ ਸਕਦਾ ਹੈ।
ਪਿਤਾ ਸੁਧੀਰ ਕੁਮਾਰ ਦਾ ਕਹਿਣਾ ਹੈ ਕਿ ਹਰਸ਼ਦੀਪ ਸ਼ੁਰੂ ਤੋਂ ਹੀ ਮਿਹਨਤੀ ਸੀ ਤੇ ਸਾਰੇ ਪਰਿਵਾਰ ਤੇ ਸਕੇ ਸਬੰਧੀਆਂ ਨੂੰ ਵਿਸ਼ਵਾਸ ਸੀ ਕਿ ਉਹ ਵੱਡਾ ਹੋ ਕੇ ਉਪਲਬਧੀ ਹਾਸਲ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮਾਧਿਅਮ ਵਰਗ ਨਾਲ ਸਬੰਧਤ ਰਖਦੇ ਹੋਏ ਮਿਹਨਤ ਸਦਕਾ ਉਸਨੇ ਆਪਣੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕੀਤੀ ਹੈ ਜਿਸ ਤੋਂ ਬਾਅਦ ਹੁਣ ਉਹ ਸਿਹਤ ਦੇ ਸਬੰਧਤ ਕੋਰਸ ਦੀ ਪੜਾਈ ਕਰਕੇ ਲੋਕਾਂ ਦੀ ਸਿਹਤ ਦੀ ਸੰਭਾਲ ਕਰੇਗਾ ਅਤੇ ਆਪਣੇ ਭਵਿੱਖ ਨੂੰ ਲੋਕਾਂ ਦੀ ਸੇਵਾ ਵਿਚ ਲਗਾਏਗਾ।