ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ

116

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ

ਪਟਿਆਲਾ/ 24-2-2022

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਿਗਿਆਨ ਮੇਲੇ ਦੇ ਤੀਜੇ ਦਿਨ ਯੂਨੀਵਰਸਿਟੀ ਕਾਲਜ ਘਨੌਰ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਫੁਲਕਾਰੀਆਂ, ਪੱਖੀਆਂ ਅਤੇ ਪੀੜ੍ਹੀਆਂ ਨੂੰ ਇੱਥੇ ਵੇਖਣ ਆਉਣ ਵਾਲਿਆਂ ਨੇ ਸਿਰਫ਼ ਸਲਾਹਿਆ ਹੀ ਨਹੀਂ ਬਲਕਿ ਇਸ ਦੀ 27,600 ਰੁਪਏ ਦੀ ਵਿੱਕਰੀ ਵੀ ਹੋ ਗਈ। ਇਸ ਸਟਾਲ ਉੱਪਰ ਵਿਦਿਆਰਥੀਆਂ ਵੱਲੋਂ ਆਪਣੇ ਹੁਨਰ ਨਾਲ ਤਿਆਰ ਕੀਤੀਆਂ ਗਈਆਂ ਵਸਤੂਆਂ ਨੂੰ ਨੁਮਾਇਸ਼ ਉੱਪਰ ਰੱਖਿਆ ਗਿਆ ਸੀ। ਕਾਲਜ ਵੱਲੋਂ ਲਗਾਈ ਗਈ ਇਹ ਰਵਾਇਤੀ ਕਿਸਮ ਦੇ ਹੁਨਰਾਂ ਨੂੰ ਪ੍ਰਦਰਸਿ਼ਤ ਕਰਦੀ ਸਟਾਲ ਪੂਰਾ ਦਿਨ ਖਿੱਚ ਦਾ ਕੇਂਦਰ ਬਣੀ ਰਹੀ। ਸਟਾਲ ਉੱਪਰ ਘਨੌਰ ਕਾਲਜ ਵੱਲੋਂ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਵੀ ਵਰਤਾਇਆ ਗਿਆ। ਕਾਲਜ ਦੇ ਇਸ ਸਾਰੇ ਉੱਦਮ ਨੂੰ ਬਹੁਤ ਹੁੰਗਾਰਾ ਮਿਲਿਆ।

ਇਸ ਸਟਾਲ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰੋ. ਅਰਵਿੰਦ ਨੇ ਕਾਲਜ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦਾ ਆਪਣੇ ਰਵਾਇਤੀ ਹੁਨਰਾਂ ਵਿੱਚ ਵਿਸ਼ਵਾਸ਼ ਪੈਦਾ ਹੁੰਦਾ ਹੈ ਅਤੇ ਉਹ ਆਪਣੇ ਇਨ੍ਹਾਂ ਹੁਨਰਾਂ ਨੂੰ ਵਿਕਸਿਤ ਕਰ ਕੇ ਕਾਰੋਬਾਰ ਦੀ ਦਿਸ਼ਾ ਵੱਲ ਲਿਜਾ ਸਕਦੇ ਹਨ। ਉਨ੍ਹਾਂ ਐਲਾਨ ਕੀਤਾ ਕਿ ਭਵਿੱਖ ਵਿੱਚ ਜਦੋਂ ਵੀ ਯੂਨੀਵਰਸਿਟੀ ਨੂੰ ਆਪਣੇ ਕਿਸੇ ਮਹਿਮਾਨ ਸਵਾਗਤ ਜਾਂ ਹੋਰ ਰਸਮ ਲਈ ਫੁਲਕਾਰੀ ਦੀ ਜ਼ਰੂਰਤ ਹੋਵੇਗੀ ਤਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਫੁਲਕਾਰੀਆਂ ਦੀ ਖਰੀਦ ਕੀਤੀ ਜਾਵੇਗੀ।
ਕਾਲਜ ਦੇ ਪ੍ਰਿੰਸੀਪਲ ਡਾ. ਨੈਨਾ ਸ਼ਰਮਾ ਨੇ ਦਸਿਆ ਕਿ ਇਸ ਨਾਲ ਵਿਦਿਆਰਥੀਆਂ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਿਆ ਹੈ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਹੋਈ ਹੈ।

ਡੀਨ ਕਾਂਸਟੀਚੁਐਂਟ ਕਾਲਜ ਡਾ. ਤ੍ਰਿਸ਼ਨਜੀਤ ਕੌਰ ਨੇ ਕਿਹਾ ਕਿ  ਮਾਂ ਬੋਲੀ ਅਤੇ ਵਿਗਿਆਨ ਹਫ਼ਤੇ ਨਾਲ ਸੰਬੰਧਤ ਪੰਜਾਬੀ ਯੂਨੀਵਰਸਿਟੀ ਦੇ ਵੱਖ-ਵੱਖ ਕਾਂਸਟੀਚੁਐਂਟ ਕਾਲਜਾਂ ਲਈ ਦੇਸ ਦੇ 75ਵੇਂ ਅਜ਼ਾਦੀ ਦਿਵਸ ਦੇ ਸੰਬੰਧ ਵਿੱਚ ਉਲੀਕੇ ਗਏ 75 ਪ੍ਰੋਗਰਾਮਾਂ ਵਿੱਚ ਇਹ ਕਾਲਜ ਦੋਹਰੀ ਭੂਮਿਕਾ ਅਦਾ ਕਰ ਹਨ। ਇਨ੍ਹਾਂ ਕਾਲਜਾਂ ਵੱਲੋਂ ਜਿੱਥੇ ਕਾਲਜ ਪੱਧਰ ਉੱਤੇ ਇਹ ਪ੍ਰੋਗਰਾਮ ਆਯੋਜਿਤ ਕਰਵਾਏ ਜਾ ਰਹੇ ਹਨ ਉੱਥੇ ਹੀ ਇਨ੍ਹਾਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿਖੇ ਹੋ ਰਹੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿ਼ਰਕਤ ਕਰਨ ਹਿਤ ਵੀ ਪਹੁੰਚ ਰਹੇ ਹਨ।  ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਕੈਂਪਸ ਅਤੇ ਕਾਲਜਾਂ ਦਾ ਰਲ਼ਵਾਂ ਮਿਲਵਾਂ ਉੱਦਮ ਹੈ। ਇਸ ਉੱਦਮ ਦੀ ਅਹਿਮੀਅਤ ਨੂੰ ਇੰਝ ਵੀ ਸਮਝਿਆ ਜਾ ਸਕਦਾ ਹੈ ਕਿ ਇਸ ਨਾਲ ਕਾਂਸਟੀਚੁਐਂਟ ਕਾਲਜ ਅਤੇ ਯੂਨੀਵਰਸਿਟੀ ਕੈਂਪਸ ਦੇ ਤਮਾਮ ਵਿਦਿਆਰਥੀ ਇਕ ਸਾਂਝੇ ਮੰਚ ਉੱਤੇ ਆ ਕੇ ਆਪਣੀ ਲਿਆਕਤ ਦਾ ਮੁਜ਼ਾਹਰਾ ਕਰ ਸਕਦੇ ਹਨ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ

ਜਿ਼ਕਰਯੋਗ ਹੈ ਕਿ ਰਵਾਇਤੀ ਕਿਸਮ ਦੇ ਅਜਿਹੇ ਹੁਨਰਾਂ ਦੀ ਨਿਸ਼ਾਨਦੇਹੀ ਕਰਦਿਆਂ ਉਨ੍ਹਾਂ ਦਾ ਵਿਕਾਸ ਕਰਨ ਅਤੇ ਇਸ ਵਿੱਚ ਕਾਰੋਬਾਰੀ ਸੰਭਾਵਨਾਵਾਂ ਪੈਦਾ ਕਰਨ ਦੇ ਇਸ ਮਕਸਦ ਲਈ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ‘ਪੇਂਡੂ ਕਾਰੋਬਾਰੀ ਅਤੇ ਹੁਨਰ ਵਿਕਾਸ ਕੇਂਦਰ’ ਵੀ ਸਥਾਪਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਨਿਵੇਕਲੀ ਕਿਸਮ ਦਾ ਕੇਂਦਰ ‘ਪੰਜਾਬ ਦਾ ਵਣ-ਤ੍ਰਿਣ-ਜੀਵ-ਜੰਤ ਮੁੜ ਬਹਾਲੀ ਕੇਂਦਰ’ ਵੀ ਸਥਾਪਿਤ ਹੋਇਆ ਸੀ। ਇਨ੍ਹਾਂ ਦੋਹਾਂ ਕੇਂਦਰਾਂ ਵੱਲੋਂ ਆਯੋਜਿਤ ਕੀਤੀਆਂ ਗਈਆਂ ਨੁਮਾਇਸ਼ਾਂ ਵੀ ਤੀਜੇ ਦਿਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।

‘ਪੇਂਡੂ ਕਾਰੋਬਾਰੀ ਅਤੇ ਹੁਨਰ ਵਿਕਾਸ ਕੇਂਦਰ’ ਦੇ ਚੇਅਰਮੈਨ ਡਾ. ਬਲਰਾਜ ਸੈਣੀ ਨੇ ਦੱਸਿਆ ਕਿ ਇਸ ਕੇਂਦਰ ਦਾ ਮਕਸਦ ਵਿਦਿਆਰਥੀਆਂ ਨੂੰ ਰਵਾਇਤੀ ਤੋਂ ਲੈ ਕੇ ਆਧੁਨਿਕ ਕਿਸਮ ਦੇ ਵੱਖ-ਵੱਖ ਹੁਨਰਾਂ ਵਿੱਚ ਸਿਖਲਾਈ ਪ੍ਰਦਾਨ ਕਰਨਾ ਅਤੇ ਇਸ ਨਾਲ ਸੰਬੰਧਤ ਪਹਿਲਕਦਮੀਆਂ ਨੂੰ ਸਾਹਮਣੇ ਲੈ ਕੇ ਆਉਣਾ ਹੈ । ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਅਸੀਂ ਆਪਣੇ ਅਜਿਹੇ ਨਿਵੇਕਲੇ ਪ੍ਰਾਜੈਕਟਾਂ ਬਾਰੇ ਤਿਆਰ ਕੀਤੇ ਗਏ ਮਾਡਲਾਂ ਰਾਹੀਂ ਆਪਣੇ ਕੰਮ ਕਾਜ ਦੇ ਤਰੀਕੇ ਨੂੰ ਪ੍ਰਦਰਸਿ਼ਤ ਕਰ ਰਹੇ ਹਾਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡੀ ਗੱਲ ਜਾ ਸਕੇ ਅਤੇ ਨੌਜਵਾਨ ਪ੍ਰੇਰਿਤ ਹੋ ਕੇ ਇਸ ਦਿਸ਼ਾ ਵਿੱਚ ਕੰਮ ਕਰ ਸਕਣ। ਉਨ੍ਹਾਂ ਦੱਸਿਆ ਕਿ ਤਕਨਾਲੌਜੀ ਦੇ ਪੱਖ ਤੋਂ ਅਸੀਂ ਥ੍ਰੀ-ਡੀ. ਪ੍ਰਿੰਟਰ ਦੇ ਸੰਕਲਪ ਉੱਤੇ ਵਿਦਿਆਰਥੀਆਂ ਨੂੰ ਸਿਖਲਾਈ ਦੇ ਰਹੇ ਹਾਂ ਜਿਸ ਨਾਲ ਖਿਡੌਣਿਆਂ ਆਦਿ ਦੇ ਨਿਰਮਾਣ ਵਿੱਚ ਸਿਰਫ਼ ਇੱਕ ਕਲਿੱਕ ਨਾਲ ਹੀ ਸੰਬੰਧਤ ਚੀਜ਼ ਦਾ ਥ੍ਰੀ. ਡੀ. ਪ੍ਰਿੰਟ ਆ ਸਕਦਾ ਹੋਵੇਗਾ। ਇਸ ਦੀ ਵਰਤੋਂ ਕਰਦਿਆਂ ਘੱਟ ਲਾਗਤ ਨਾਲ ਚੀਜ਼ਾਂ ਤਿਆਰ ਕਰ ਕੇ ਆਪਣੇ ਕਾਰੋਬਾਰੀ ਮਕਸਦ ਲਈ ਵਰਤੀਆਂ ਜਾ ਸਕਦੀਆਂ ਹਨ।

ਵਿਗਿਆਨ ਹਫ਼ਤੇ ਨਾਲ ਜੁੜੇ ਪ੍ਰੋਗਰਾਮਾਂ ਦੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਇਸ ਤੀਜੇ ਦਿਨ ਆਈ.ਆਈ.ਟੀ. ਰੋਪੜ ਤੋਂ ਪਹੁੰਚੇ ਡਾ. ਹਰਪ੍ਰੀਤ ਸਿੰਘ ਅਤੇ ਆਈ.ਆਈ.ਐੱਸ.ਈ.ਆਰ. ਮੋਹਾਲੀ ਤੋਂ ਪਹੁੰਚੇ ਪ੍ਰੋ. ਜੋਤ ਸਰੂਪ ਵੱਲੋਂ ਮਾਹਿਰ ਵਜੋਂ ਆਪਣਾ ਭਾਸ਼ਣ ਦਿੱਤਾ ਗਿਆ। ਡਾ. ਹਰਪ੍ਰੀਤ ਸਿੰਘ ਵੱਲੋਂ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿਚਲੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਗਿਆਨ ਮੇਲੇ ਦਾ ਤੀਜਾ ਦਿਨ ਰਿਹਾ ਰਵਾਇਤੀ ਚੀਜ਼ਾਂ ਦੀ ਨੁਮਾਇਸ਼ ਦੇ ਨਾਂਅ  I ਇਸ ਦਿਨ ਵਿਗਿਆਨ ਦੇ ਹਵਾਲੇ ਨਾਲ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਸਲੋਗਨ ਰਾਈਟਿੰਗ ਦੇ ਮੁਕਾਬਲਿਆਂ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਦਾ ਮਾਣ ਯੂਨੀਵਰਸਿਟੀ ਕਾਲਜ ਘਨੌਰ ਨੂੰ ਹੀ ਪ੍ਰਾਪਤ ਹੋਇਆ।