ਭਾਜਪਾ ਦੀ ਸਰਕਾਰ ਪੰਜਾਬ ਵਿਚ ਆਉਣ ‘ਤੇ ਕਿਸਾਨਾਂ ਦੀ ਫ਼ਸਲ ਐਮਐਸਪੀ ‘ਤੇ ਚੁੱਕਵਾਉਣ ਦੀ ਗਰੰਟੀ ਮੇਰੀ-ਨਾਇਬ ਸਿੰਘ ਸੈਣੀ

81

ਭਾਜਪਾ ਦੀ ਸਰਕਾਰ ਪੰਜਾਬ ਵਿਚ ਆਉਣ ‘ਤੇ ਕਿਸਾਨਾਂ ਦੀ ਫ਼ਸਲ ਐਮਐਸਪੀ ‘ਤੇ ਚੁੱਕਵਾਉਣ ਦੀ ਗਰੰਟੀ ਮੇਰੀ-ਨਾਇਬ ਸਿੰਘ ਸੈਣੀ

ਬਹਾਦਰਜੀਤ ਸਿੰਘ /ਰੂਪਨਗਰ,18 ਜਨਵਰੀ,2025

ਰੂਪਨਗਰ ਵਿਖੇ ਅੱਜ ਸੈਣੀ ਸਮਾਜ ਵਲੋਂ ਕਰਵਾਏ ਗਏ ਸੈਣੀ ਮਹਾਂਸੰਮੇਲਨ ਵਿਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਲ ਅਤੇ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ਼ਿਰਕਤ ਕੀਤੀ।

ਇਸ ਸਮਾਗਮ ਦੀ ਮੁੱਖ ਮਹਿਮਾਨ ਹਰਿਆਣਾ ਦੇ ਮੁੱਖ ਮੰਤਰੀ ਅਤੇ ਸੈਣੀ ਸਮਾਜ ਦੀ ਅਜ਼ੀਮ ਸ਼ਖਸ਼ੀਅਤ  ਨਾਇਬ ਸਿੰਘ ਸੈਣੀ ਸਨ। ਸੰਮੇਲਨ ਵਿਚ ਸਿਰਕਤ ਕਰਨ ਲਈ ਰੂਪਨਗਰ ਪਹੁੰਚਣ ‘ਤੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸਮਾਜ ਦੇ ਆਗੂਆਂ ਨਾਲ ਸ੍ਰੀ ਨਾਇਬ ਸਿੰਘ ਸੈਣੀ ਦਾ ਸਵਾਗਤ ਕੀਤਾ।

ਇਸ ਮੌਕੇ ਉਨ੍ਹਾਂ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਇਸ ਮੌਕੇ ਸੰਬੋਧਨ ਕਰਦੇ ਹੋਏ ਭਾਜਪਾ ਸੰਸਦ ਬੋਰਡ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਸੈਣੀ ਸਮਾਜ ਨੂੰ ਅਜੋਕੇ ਸਮੇਂ ਵਿਚ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੈਣੀ ਸਮਾਜ ਦੀਆਂ ਸ਼ਖ਼ਸ਼ੀਅਤਾਂ ਨੇ ਦੇਸ਼ ਅਤੇ ਖਾਸ ਕਰਕੇ ਪੰਜਾਬ ਦੀ ਚੜ੍ਹਤ ਲਈ ਜੋ ਕਾਰਜ ਅਤੇ ਕੁਰਬਾਨੀਆਂ ਕੀਤੀਆਂ ਉਹ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸਮਾਜ ਦੇ ਨੌਜਵਾਨ ਨੂੰ ਵੱਧ ਤੋਂ ਵੱਧ ਆਈਏਐਸ, ਆਈਪੀਐਸ ਅਤੇ ਹੋਰ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਵਿੱਚ ਮੱਲ੍ਹਾਂ ਮਾਰਨੀਆਂ ਚਾਹੀਦੀਆਂ ਹਨ ਤਾਂ ਜੋ ਸਮਾਜ ਨੂੰ ਅੱਗੇ ਲਿਜਾਇਆ ਜਾ ਸਕੇ।

ਇਸ ਮੌਕੇ ਸੰਬੋਧਨ ਕਰਦੇ ਹੋਏ ਹਰਿਆਣਾ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵਿਚ ਸਮਾਜ ਦੀ ਏਕਤਾ ਲਈ ਕੀਤੇ ਗਏ ਇਸ ਉਪਰਾਲੇ ਦੀ ਬਹੁਤ ਖੁਸ਼ੀ ਹੈ, ਅਤੇ ਉਹ ਇਸ ਲਈ ਸਮਾਜ ਨਾਲ ਜੁੜੇ ਆਗੂਆਂ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹਰਿਆਣਾ ਵਿਚ ਇਕਜੁੱਟ ਕੇ ਸਮਾਜ ਦੇ ਲੋਕਾਂ ਨੇ ਭਾਜਪਾ ਸਰਕਾਰ ਦੇ ਹੱਕ ਵਿਚ ਫਤਵਾ ਦਿੱਤਾ ਉਸੇ ਤਰ੍ਹਾਂ ਪੰਜਾਬ ਵਿਚ ਵੀ ਸਮਾਜ ਇਕਜੁੱਟ ਹੋਵੇ।  ਸੈਣੀ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਜੋ ਕਹਿੰਦੀ ਹੈ, ਉਹ ਕਰਦੀ ਹੈ ਅਤੇ ਤੀਸਰੀ ਵਾਰ ਕੇਂਦਰ ਅਤੇ ਹਰਿਆਣਾ ਦੀ ਸਰਕਾਰ ਬਣਨਾ ਇਸ ਗੱਲ ਦਾ ਸਬੂਤ ਹੈ ਕਿ ਹਰਿਆਣੇ ਦੇ ਲੋਕ ਖਾਸ ਕਰਕੇ ਕਿਸਾਨ ਭਾਜਪਾ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਮੈਂ ਸਾਡੇ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਵਾਂਗੂੰ ਜੋ ਕਹਿੰਦਾ ਹਾਂ, ਉਹ ਕਰਦਾ ਹਾਂ ਅਤੇ ਮੈਂ ਇਹ ਗੱਲ ਪਿਛਲੀ ਸਰਕਾਰ ਵਿਚ ਬਤੌਰ ਮੁੱਖ ਮੰਤਰੀ ਆਖੀ ਸੀ ਕਿ ਤੀਸਰੀ ਵਾਰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਆਉਣ ‘ਤੇ ਐਮਐਸਪੀ ਦੀ 100 ਫ਼ੀਸਦੀ ਗਰੰਟੀ ਪੂਰੀ ਕਰਾਂਗੇ ਤੇ ਸਰਕਾਰ ਬਣਦੇ ਹੀ ਕੀਤਾ।

ਉਨ੍ਹਾਂ ਕਿਹਾ ਕਿ ਜੇ ਨੀਅਤ ਸਾਫ ਹੋਵੇ ਤਾਂ ਸੂਬਾ ਸਰਕਾਰ ਵਲੋਂ ਐਮਐਸਪੀ ਦੀ ਗਰੰਟੀ ਨੂੰ ਪੂਰਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਤੇ ਉਹ ਹੈਰਾਨ ਹਨ ਕਿ ਪੰਜਾਬ ਸਰਕਾਰ ਸਾਡੇ ਹਰਿਆਣਾ ਵਾਂਗ ਇਹ ਕਦਮ ਕਿਉਂ ਨਹੀਂ ਚੁੱਕਦੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸੈਣੀ ਸਮਾਜ ਦੇ ਲੋਕਾਂ ਨੇ ਆਪਣੇ ਪੁੱਤ ‘ਤੇ ਭਰੋਸਾ ਜਤਾਇਆ ਅਤੇ ਉਨ੍ਹਾਂ ਦੇ ਹੱਕ ਸੂਬੇ ਦੀ ਸੇਵਾ ਸੌਂਪੀ, ਤੇ ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਆਪਣੇ ਸਮਾਜ ਦੇ ਲੋਕਾਂ ਦੀ ਬਾਂਹ ਫੜਨ ਦੇ ਨਾਲ–ਨਾਲ ਹਰਿਆਣੇ ਦਾ ਸਰਵਪੱਖੀ ਵਿਕਾਸ ਕਰਨ। ਉਨ੍ਹਾਂ ਸੈਣੀ ਸਮਾਜ ਦੇ ਸ਼ਹੀਦਾਂ ਅਤੇ ਇਤਿਹਾਸਕ ਸ਼ਖਸ਼ੀਅਤਾਂ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਸੈਣੀ ਸਮਾਜ ਦੀ ਬਿਹਤਰੀ ਅਤੇ ਸਮਾਜ ਹਿੱਤ ਵਿਚ ਪਾਏ ਯੋਗਦਾਨ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਮਾਜ ਦੇ ਆਗੂਆਂ ਦਾ ਹੋਇਆ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਸਮਾਜ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਪੂਰੀ ਤਰ੍ਹਾਂ ਇੱਕ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਤਿਆਰ ਬਰ ਤਿਆਰ ਹੈ।

ਭਾਜਪਾ ਦੀ ਸਰਕਾਰ ਪੰਜਾਬ ਵਿਚ ਆਉਣ 'ਤੇ ਕਿਸਾਨਾਂ ਦੀ ਫ਼ਸਲ ਐਮਐਸਪੀ 'ਤੇ ਚੁੱਕਵਾਉਣ ਦੀ ਗਰੰਟੀ ਮੇਰੀ-ਨਾਇਬ ਸਿੰਘ ਸੈਣੀ

ਇਸ ਮੌਕੇ ਉਨ੍ਹਾਂ ਸੈਣੀ ਸਮਾਜ ਦੀ ਨੌਜਵਾਨ ਸ਼ਖਸ਼ੀਅਤ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਤਾਰੀਫ਼ ਕੀਤੀ ਕਿ ਅਜੈਵੀਰ ਸਿੰਘ ਲਾਲਪੁਰਾ ਵਲੋਂ ਅੱਜ ਸਵਾ ਕਰੋੜ ਦੀ ਲਾਗਤ ਨਾਲ ਤਿਆਰ ਕਰਵਾਈ ਬੱਸ ਸੇਵਾ ਲਾਮਿਸਾਲ ਹੈ।

ਇਸ ਮੌਕੇ ਸਟੇਜ਼ ਦੀ ਕਾਰਵਾਈ ਸੈਣੀ ਮਹਾਂਸਭਾ (ਪੰਜਾਬ) ਦੇ ਜਨਰਲ ਸਕੱਤਰ ਸੁਖਬੀਰ ਸਿੰਘ ਤੰਬੜ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਹਰਜੀਤ ਸਿੰਘ ਲੌਂਗੀਆ, ਦਰਸ਼ਨ ਸਿੰਘ ਸੈਣੀ, ਐਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਤਰਸੇਮ ਸੈਣੀ, ਨਿਰਭੈਆ ਕੇਸ ਦੀ ਪੈਰਵਾਈ ਕਰਨ ਵਾਲੇ ਸੁਪਰੀਮ ਕੋਰਟ ਦੇ ਨਾਮਵਰ ਐਡਵੋਕੇਟ ਸਮਰਿਧੀ, ਕੇਸਰ ਸਿੰਘ ਮੂਸਾਪੁਰ, ਰਾਮ ਸਿੰਘ ਸੈਣੀ, ਅਮਰਜੀਤ ਸਿੰਘ ਸੈਣੀ, ਗੁਰਿੰਦਰ ਸਿੰਘ ਮੁਹਾਲੀ, ਲਵਲੀਨ ਸੈਣੀ, ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਜਗਦੀਸ਼ ਸਿੰਘ ਕਟਲੀ, ਹਿੰਮਤ ਸਿੰਘ ਗਿਰਨ, ਅਵਨੀਤ ਸਿੰਘ ਚੌਧਰੀ, ਹਰਦੀਪ ਕੌਰ ਲਾਲਪੁਰਾ, ਹਰਿੰਦਰ ਕੌਰ ਚੌਧਰੀ, ਹਰਨੇਕ ਸਿੰਘ, ਦੇਸਰਾਜ ਸੈਣੀ, ਬਣਵੈਤ ਫਿਲਮ ਮੋਹਿਤ ਬਣਵੈਤ, ਜੇਐਸ ਨਿੱਕੂਵਾਲ, ਬਹਾਦਰਜੀਤ ਸਿੰਘ ਸੈਣੀ, ਪ੍ਰਤਾਪ ਸੈਣੀ,ਅਰਜਿਤ ਸੈਣੀ, ਡਾਕਟਰ ਜਤਿੰਦਰਪਾਲ ਸਿੰਘ ਨਨੂਆ, ਮਦਨ ਗੋਪਾਲ ਸੈਣੀ, ਗੁਰਮੇਲ ਸਿੰਘ ਸੈਣੀ, ਇੰਦਰਪਾਲ ਸਿੰਘ ਫਿੱਡਿਆ, ਮਲਕੀਤ ਸਿੰਘ ਛੱਜਾ, ਸੁਰਿੰਦਰ ਸਿੰਘ ਸੈਣੀ,  ਬਲਵੰਤ ਸਿੰਘ ਸੈਣੀ, ਡਾਕਟਰ ਸਮਰ ਸੈਣੀ, ਹਰਭਜਨ ਸਿੰਘ ਸੈਣੀ ਅਕਬਰਪੁਰ, ਪਰਮਜੀਤ ਸਿੰਘ ਪੰਮੀ ਸਰਪੰਚ ਮਲਿਕਪੁਰ, ਅਮਰਜੀਤ ਸਿੰਘ ਚੰਦਪੁਰ, ਗੁਰਦੇਵ ਸਿੰਘ ਡਕਾਲਾ, ਗੁਰਨਾਮ ਸਿੰਘ ਲਾਡਲ, ਸੰਤੋਸ਼ ਸੈਣੀ, ਜਗਮਨ ਸਿੰਘ ਪੜ੍ਹੀ, ਮਨਜੋਤ ਸਿੰਘ ਲਾਡਲ, ਸੁਖਵਿੰਦਰ ਸਿੰਘ ਪਾਬਲਾ, ਜਗਤਾਰ ਸਿੰਘ ਪਾਬਲਾ, ਮਨਿੰਦਰ ਸਿੰਘ ਭੂਪਨਗਰ, ਐਡਵੋਕੇਟ ਗੁਰਵਿੰਦਰ ਸਿੰਘ, ਜ਼ੈਲਦਾਰ ਜਸਵਿੰਦਰ ਸਿੰਘ, ਅਵਤਾਰ ਸਿੰਘ ਸੈਣੀ ਆਦਿ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਆਗੂ ਹਾਜ਼ਰ ਸਨ।