ਯੂਨੀਵਰਸਿਟੀ ਕਾਲਜ ਬੇਨੜਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ

163

ਯੂਨੀਵਰਸਿਟੀ ਕਾਲਜ ਬੇਨੜਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ

ਧੂਰੀ 20 ਫ਼ਰਵਰੀ,2024:

ਯੂਨੀਵਰਸਿਟੀ ਕਾਲਜ ਬੇਨੜਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਸਰਪ੍ਰਸਤੀ ਅਤੇ ਵਿਭਾਗ ਦੇ ਕੋਆਰਡੀਨੇਟਰ ਡਾ. ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਕੇ.ਆਰ.ਬੀ.ਐੱਲ. ਲਿਮਟਿਡ. ਭਸੌੜ ਦਾ ਦੌਰਾ ਕੀਤਾ। ਇਸ ਵਿੱਚ ਕਰੀਬ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਕੇ.ਆਰ.ਬੀ.ਐੱਲ. ਰਾਈਸ ਮਿਲ ਦੇ ਹਿਊਮਨ ਰਿਸੋਰਸ ਮੈਨੇਜਰ ਸਾਗਰ ਸਿੱਧੂ ਅਤੇ ਗਿਆਨ ਇੰਦਰ ਵੱਲੋਂ ਰਾਈਸ ਮਿੱਲ ਵਿੱਚ ਚਾਵਲਾਂ ਦੀ ਸਫਾਈ, ਪੋਲੀਸ਼ਿੰਗ, ਗ੍ਰੇਡਿੰਗ ਅਤੇ ਪੈਕਿੰਗ ਆਦਿ ਕੰਮਾਂ ਬਾਰੇ ਜਾਣੂ ਕਰਵਾਇਆ ਗਿਆ। ਉਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਰਾਈਸ ਮਿੱਲ ਇੰਡੀਆ ਗੇਟ ਬਾਸਮਤੀ ਚਾਵਲ ਨੂੰ ਤਿਆਰ ਕਰਦੀ ਹੈ ਜੋ ਵਿਸ਼ਵ ਪ੍ਰਸਿੱਧ ਬ੍ਰਾਂਡ ਹੈ ਅਤੇ ਇਹ ਵਿਸ਼ਵ ਦੀ ਸਭ ਤੋ ਵੱਡੀ ਰਾਈਸ ਮਿੱਲ ਹੈ ਜਿੱਥੋਂ ਪ੍ਰੋਸੈਸਿੰਗ ਤੋਂ ਬਾਅਦ ਲਗਭਗ 84 ਦੇਸ਼ਾਂ ਵਿੱਚ ਚਾਵਲਾਂ ਦਾ ਨਿਰਯਾਤ ਕੀਤਾ ਜਾਂਦਾ ਹੈ।

ਯੂਨੀਵਰਸਿਟੀ ਕਾਲਜ ਬੇਨੜਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਉਦਯੋਗਿਕ ਦੌਰਾ ਕੀਤਾ

ਇਸ ਦੌਰੇ ਸਬੰਧੀ ਕਾਮਰਸ ਵਿਭਾਗ ਦੇ ਕੋਆਰਡੀਨੇਟਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਇਹ ਦੌਰਾ ਬਹੁਤ ਹੀ ਲਾਹੇਵੰਦ ਹੋਵੇਗਾ ਅਤੇ ਉਨ੍ਹਾਂ ਨੇ ਉਦਯੋਗਿਕ ਦੌਰੇ ਦੇ ਪੁਖਤਾ ਪ੍ਰਬੰਧਾਂ ਲਈ ਸ੍ਰੀ ਬਿੱਟੂ ਤਲਵਾੜ ਦਾ ਵਿਸ਼ੇਸ ਧੰਨਵਾਦ ਵੀ ਕੀਤਾ। ਇਸ ਮੌਕੇ ਡਾ. ਅਮਿਤਾ ਜੈਨ, ਪ੍ਰੋ: ਪ੍ਰਭਜੋਤ ਕੌਰ, ਪ੍ਰੋ: ਅਮਨੀਤ ਸਿੰਘ ਅਤੇ ਪ੍ਰੋ: ਰੁਪਾਲੀ ਗਰਗ ਹਾਜ਼ਰ ਸਨ।