ਇੰਸਟੀਚਿਊਸ਼ਨ ਆਫ ਇੰਜੀਨੀਅਰਜ਼ ਬਠਿੰਡਾ ਵੱਲੋਂ ਯਾਦਵਿੰਦਰ ਇੰਜੀਨੀਅਰਿੰਗ ਵਿਭਾਗ, ਤਲਵੰਡੀ ਸਾਬੋ ਨਾਲ ਮਿਲ ਕੇ ਡਰੱਗ ਅਬਿਊਜ਼ ’ਤੇ ਸੈਮੀਨਾਰ
ਬਠਿੰਡਾ/ 26 ਮਾਰਚ,2025
ਇੰਸਟੀਚਿਊਸ਼ਨ ਆਫ ਇੰਜੀਨੀਅਰਜ਼ (ਭਾਰਤ), ਬਠਿੰਡਾ ਲੋਕਲ ਸੈਂਟਰ ਨੇ ਯਾਦਵਿੰਦਰ ਇੰਜੀਨੀਅਰਿੰਗ ਵਿਭਾਗ, ਤਲਵੰਡੀ ਸਾਬੋ ਨਾਲ ਮਿਲ ਕੇ ਡਰੱਗ ਅਬਿਊਜ਼ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ।
ਇਸ ਸੈਮੀਨਾਰ ਦੀ ਸ਼ੁਰੂਆਤ ਇੰਸਟੀਚਿਊਸ਼ਨ ਦੇ ਚੇਅਰਮੈਨ ਇੰਜੀਨੀਅਰ ਕਰਤਾਰ ਸਿੰਘ ਬਰਾੜ ਵੱਲੋਂ ਸਤਿਕਾਰਯੋਗ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਸਵਾਗਤ ਨਾਲ ਹੋਈ।
ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਮਿਸਟਰ ਜਤਿੰਦਰ ਸਿੰਘ (AIG, ਬਠਿੰਡਾ) ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਾ ਵਿਰੋਧੀ ਹੈਲਪਲਾਈਨ ਨੰਬਰਾਂ ਬਾਰੇ ਵੀ ਦੱਸਿਆ।
ਗੈਸਟ ਆਫ ਆਨਰ ਮਿਸਟਰ ਗੁਰਪ੍ਰੀਤ ਸਿੰਘ (DSP, ਬਠਿੰਡਾ) ਨੇ ਨਸ਼ਿਆਂ ਦੇ ਵਿਰੋਧ ਵਿੱਚ ਸਮਾਜਿਕ ਸਹਿਯੋਗ ਦੀ ਲੋੜ ਉਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਮਿਲ ਕੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਕੀ ਨੋਟ ਸਪੀਕਰ ਡਾ. ਤਰਸੇਮ ਸਿੰਘ ਨਰੂਲਾ (ਰਿਟਾਇਰਡ ਪ੍ਰੋਫੈਸਰ) ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਉਨ੍ਹਾਂ ਨੂੰ ਇੱਕ ਤੰਦਰੁਸਤ ਅਤੇ ਸਫਲ ਜੀਵਨ ਜੀਊਣ ਲਈ ਉਤਸ਼ਾਹਿਤ ਕੀਤਾ।
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਵੀ ਆਪਣੀ ਰਚਨਾਤਮਕ ਭਾਗੀਦਾਰੀ ਦਿੱਤੀ। ਜਸਪਿੰਦਰ ਸਿੰਘ ਅਤੇ ਸੌਰਵ(B.Tech CSE, 6ਵਾਂ ਸਮੈਸਟਰ) ਨੇ ਨਸ਼ਾ ਵਿਰੋਧੀ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਹਿਮਾਂਸ਼ੂ ਸ਼ਰਮਾ (B.Tech CSE, 1st ਸਮੈਸਟਰ) ਨੇ ਨਸ਼ਿਆਂ ਵਿਰੁੱਧ ਕਵਿਤਾ ਪੇਸ਼ ਕੀਤੀ, ਜਦਕਿ ਵਿਸ਼ਾਲ ਸਿੰਘ (B.Tech CSE, 2nd ਸਮੈਸਟਰ) ਨੇ ਨਸ਼ਾ ਵਿਰੋਧੀ ਗੀਤ ਗਾਇਆ।
ਇਸ ਮੌਕੇ ਡਾ ਪ੍ਰਦੀਪ ਜਿੰਦਲ ਪ੍ਰੈਜ਼ੀਡੈਂਟ NSS ਯਾਦਵਿੰਦਰ ਇੰਜੀਨੀਅਰਿੰਗ ਵਿਭਾਗ, ਤਲਵੰਡੀ ਸਾਬੋ ਅਤੇ ਕਮੇਟੀ ਮੈਂਬਰ ਗੁਰਪ੍ਰੀਤ ਭਾਰਤੀ ਵੀ ਮੌਜੂਦ ਰਹੇ।
ਸੈਮੀਨਾਰ ਦੇ ਅੰਤ ਵਿੱਚ ਆਨਰੇਰੀ ਜੁਆਇੰਟ ਸਕੱਤਰ ਡਾ. ਅਮਨਦੀਪ ਕੌਰ ਸਰਾਓ ਨੇ ਸਮਾਰੋਹ ਦੀ ਸਮਾਪਤੀ ਕਰਦਿਆਂ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿੱਚ 150 ਤੋਂ ਵੱਧ ਵਿਦਿਆਰਥੀਆਂ, ਅਧਿਆਪਕ ਅਤੇ ਇੰਜੀਨੀਅਰਾਂ ਨੇ ਭਾਗ ਲਿਆ।