ਜਿਲ੍ਹਾ ਕਾਂਗਰਸ ਰੂਪਨਗਰ ਦੇ ਵਰਕਰਾ ਦਾ ਵੱਡਾ ਜੱਥਾ ਚੰਡੀਗ੍ਹੜ ਲਈ ਰਵਾਨਾ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ,6 ਮਾਰਚ,2026
ਅੱਜ ਜਿਲ੍ਹਾ ਕਾਂਗਰਸ ਰੂਪਨਗਰ ਵਲੋ ਪੰਜਾਬ ਵਿਧਾਨਸਭਾ ਦੇ ਘਿਰਾਓ ਦੇ ਸੰਬੰਧ ਵਿੱਚ 500 ਵਰਕਰਾ ਦਾ ਇੱਕ ਵੱਡਾ ਜੱਥਾ ਚੰਡੀਗ੍ਹੜ ਲਈ ਰਵਾਨਾ ਹੋਇਆ ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕੀ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਸ ਤਰਾ ਦਾ ਮਹੌਲ ਸਿਰਜਿਆ ਹੋਇਆ ਹੈ ਉਸ ਨਾਲ ਪੰਜਾਬ ਦਾ ਹਰ ਨਾਗਰਿਕ ਇਹਨਾ ਤੋਂ ਦੁਖੀ ਹੈ
ਪੰਜਾਬ ਦੇ ਅਮਨ ਕਾਨੂੰਨ ਦੀਆਂ ਗੈਂਗਸਟਰਾਂ ਵਲੋ ਜਿਸ ਤਰਾ ਸ਼ਰੇਆਮ ਧਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਨਾਲ ਪੰਜਾਬ ਦਾ ਕੋਈ ਵੀ ਬੰਦਾ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਪੰਜਾਬ ਸਰਕਾਰ ਹਰ ਮੁੱਦੇ ਚਾਹੇ ਓਹ ਨਸ਼ਿਆਂ ਦਾ ਹੋਵੇ ਨੌਕਰੀਆਂ ਦਾ ਹੋਵੇ ਚਾਹੇ ਓਹ ਉਹਨਾਂ ਵੱਲੋਂ ਕੀਤੇ ਝੂਠੇ ਵਾਅਦਿਆਂ ਜਿਸ ਵਿੱਚ ਆਪ ਸਰਕਾਰ ਵਲੋ ਔਰਤਾਂ ਨੂੰ ਮਿਲਣਾ ਵਾਲੇ 1000 ਰੁਪਏ ਜਿਸ ਦਾ ਕੀਂ ਹੁਣ ਤੱਕ ਦਾ ਕੁੱਲ ਬਕਾਇਆ 48000 ਬਣਦਾ ਦਾ ਹੋਵੇ ਜਿਸ ਨੂੰ ਉਹ ਦੇਣ ਵਿੱਚ ਫੇਲ੍ਹ ਰਹੀ ਹੈ ਅਤੇ ਇਸ ਬੋਲੀ ਸਰਕਾਰ ਨੂੰ ਜਗਾਉਣ ਲਈ ਅੱਜ ਅਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਵਿਧਾਨ ਸਭਾ ਦਾ ਘਰਾਓ ਕਰਾਂਗੇ ਅਤੇ ਪੰਜਾਬ ਦੇ ਆਮ ਨਾਗਰਿਕ ਦੇ ਹੱਕਾ, ਕਾਨੂੰਨ ਵਿਵਸਥਾ,ਬੇਰੋਜ਼ਗਾਰੀ ਵਰਗੇ ਮੁੱਦਿਆਂ ਤੇ ਪੰਜਾਬ ਕਾਂਗਰਸ ਇਸੇ ਤਰਾ ਆਪਣੀ ਜੰਗ ਜਾਰੀ ਰੱਖੇਗੀ।
ਇਸ ਮੋਕੇ ਰਾਣਾ ਵਿਸ਼ਵਪਾਲ ਸਿੰਘ ਨੇ ਸੰਬੋਧਨ ਕਰਦੇ ਕਿਹਾ ਕੀ ਅੱਜ ਜਿਸ ਤਰ੍ਹਾਂ ਦਾ ਬੇਮਿਸਾਲ ਇਕੱਠ ਚੰਡੀਗੜ੍ਹ ਲਈ ਰਵਾਨਾ ਹੋ ਰਿਹਾ ਹੈ ਇਸ ਵਿੱਚ ਬਹੁਗਿਣਤੀ ਭਾਵੇਂ ਨੌਜਵਾਨਾਂ ਦੀ ਹੈ ਪਰ ਨਾਲ ਹੀ ਸਾਡੇ ਬਜ਼ੁਰਗ ਲੀਡਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਤਾਂ ਜੋ ਅਸੀਂ ਸਭ ਇਕੱਠੇ ਹੋ ਕੇ ਇਸ ਸਰਕਾਰ ਦੀਆਂ ਨਾਕਾਮੀਆਂ ਦੇ ਵਿਰੁੱਧ ਲੜਾਈ ਲਈ ਆਪਣਾ ਯੋਗਦਾਨ ਪਾਂ ਸਕੀਏ ਅਤੇ ਇਸ ਨਾਲ ਹੀ ਰੈਲੀ ਨੂੰ ਕਾਮਯਾਬ ਬਣਾਉਣ ਪੁੱਜੇ ਜਥੇ ਦਾ ਧੰਨਵਾਦ ਵੀ ਕੀਤਾ

ਇਸ ਮੌਕੇ ਅਵਨੀਸ਼ ਮੋਦਗਿਲ, ਜਗਮੋਹਨ ਸਿੰਘ ਯੂਥ ਆਗੂ,ਹਿਮਾਂਸ਼ੂ ਟੰਡਨ, ਸੂਰਜ ਧੀਮਾਨ, ਰਾਣਾ ਸੁਰਿੰਦਰ ਮਕਾਰੀ, ਰਜਿੰਦਰ ਸਰਪੰਚ,ਰਾਣਾ ਰਵਨੀਤ ਕੰਗ, ਨਿਖਿਲ, ਤੇਜਪਾਲ ਸਿੰਘ ਤੇਜੂ, ਬਬਲੂ ਬਰਦਾਰ, ਮਨੀ ਗਰਦਲਾ, ਇਸ਼ਪ੍ਰੀਤ ਡਾਕਟਰ ਬਿੰਦੂ , ਲਾਡੀ ਢੱਕੀ , ਦਿਲਬਾਗ ਸਿੰਘ, ਰਾਹੁਲ,ਗੁਰਦੀਪ ਸਿੰਘ,ਪ੍ਰਦੀਪ ਸਿੰਘ, ਨਵਦੀਪ ਸਹਿਜਪਾਲ, ਮਹੇਸ਼ ਸੈਣੀ, ਵਰਿੰਦਰ ਕੁਮਾਰ, ਸਰਵਜੀਤ ਸਿੰਘ, ਬਲਜਿੰਦਰ ਸਿੰਘ, ਦਵਿੰਦਰ ਸਿੰਘ ਸ਼ਮਾ, ਪਵਨ ਫੌਜੀ, ਵਿਪਨ ਟੰਡਨ, ਨਿਤਿਨ ਕਪੀਲ, ਭੁਪਿੰਦਰ ਸੈਣੀ, ਕਾਕੂ ਸਰਪੰਚ, ਆਤਿਸ਼ ਕਾਲੀਆ, ਰਣਦੀਪ ਸਿੰਘ, ਕਾਬਲ ਰਾਣਾ ਆਦਿ ਵੱਡੇ ਜੱਥੇ ਨਾਲ ਚੰਡੀਗ੍ਹੜ ਰੈਲੀ ਲਈ ਰਵਾਨਾ ਹੋਏ।












