ਅਸਾਮ ਤੋਂ ਚੱਲੇ ਵਿਸ਼ਾਲ ਨਗਰ ਕੀਰਤਨ ਦਾ ਰੂਪਨਗਰ ਦੀਆਂ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ

86

ਅਸਾਮ ਤੋਂ ਚੱਲੇ ਵਿਸ਼ਾਲ ਨਗਰ ਕੀਰਤਨ ਦਾ ਰੂਪਨਗਰ ਦੀਆਂ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ

ਬਹਾਦਰਜੀਤ ਸਿੰਘ / royalpatiala.in News/ ਰੂਪਨਗਰ,23 ਨਵੰਬਰ,2025

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਧੋਬੜੀ ਅਸਾਮ ਤੋਂ ਚੱਲੇ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਰੂਪਨਗਰ ਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ । ਨਗਰ ਕੀਰਤਨ ਸ਼ਾਮ ਨੂੰ ਲਗਭਗ 7 .30 ਵਜੇ ਪੁਲਿਸ ਲਾਈਨ ਕੋਲੋਂ ਬਾਈ ਪਾਸ ਤੋਂ ਸ਼ਹਿਰ ਵਿੱਚ ਦਾਖਲ ਹੋਇਆ ਜਿੱਥੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੇ ਨਾਲ  ਸੈਂਕੜੇ ਦੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨਾਲ ਕੀਤਾ

ਗਿਲਕੋ ਵੈਲੀ ਦੇ ਸਾਹਮਣੇ ਵਿਸ਼ਾਲ ਜਾਗਰਣ ਕਮੇਟੀ ਵਲੋਂ ਬ੍ਰੈੱਡ ਪਕੌੜੇ ਅਤੇ ਕੋਲਡ ਡਰਿੰਕ ਦਾ ਲੰਗਰ ਲਗਾਇਆ ਗਿਆ ਜਿੱਥੇ ਇਲਾਕੇ ਭਰ ਚੋ ਵੱਡੀ ਗਿਣਤੀ ਚ ਸੰਗਤ ਹਾਜ਼ਰ ਸੀ। ਉਪਰੰਤ ਇਹ ਮਹਾਨ ਨਗਰ ਕੀਰਤਨ ਬਾਈਪਾਸ ਤੇ ਪਪਰਾਲਾ ਗਿਲਕੋ ਵੈਲੀ ਰੈਲੋਂ ਅਤੇ ਡਾਕਟਰ ਸੁਰਜੀਤ ਚੌਂਕ ਤੋਂ ਜਦੋਂ ਬੇਲਾ ਚੌਂਕ ਪੁਜਿਆ ਤਾਂ ਉਸ ਵੇਲੇ ਦਾ ਨਜ਼ਾਰਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਦਾ ਉਤਸ਼ਾਹ ਦੇਖਣ ਯੋਗ ਸੀ । ਪੂਰੇ ਬੇਲਾ ਰੋਡ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ ।

ਸ਼ਹਿਰ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਵਲੋਂ ਸੰਗਤਾਂ ਲਈ ਖਾਣ ਪੀਣ ਦੇ ਸਟਾਲ ਲਗਾਏ ਹੋਏ ਸਨ ।ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਬੱਸ ਲਈ ਸ਼ਾਨਦਾਰ ਗਜ਼ੀਬੋ ਤਿਆਰ ਕਰਵਾਇਆ ਗਿਆ ਸੀ ਜਿਸ ਵਿਚ ਫੁੱਲਾਂ ਦੀ ਵਿਛਾਈ ਕੀਤੀ ਗਈ ਸੀ।

ਡਾਕਟਰ ਚੀਮਾ , ਬਾਬਾ ਸੁਰਜਨ ਸਿੰਘ ਸਿੰਘ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ ਜਥੇਦਾਰ ਲੱਖੇਵਾਲ ਵਲੋਂ ਪੰਜ ਪਿਆਰਿਆਂ ਅਤੇ ਨਿਸ਼ਾਨਚੀਆਂ ਨੂੰ ਸਿਰੋਪੇ ਅਤੇ ਗੁਰੂ ਸਾਹਿਬ ਨੂੰ ਰੁਮਾਲੇ ਭੇਂਟ ਕੀਤੇ ਗਏ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਇੰਦਰਪਾਲ ਸਿੰਘ ਚੱਢਾ ਅਤੇ ਅਕਾਲੀ ਆਗੂ ਪਰਮਜੀਤ ਸਿੰਘ ਮੱਕੜ ਸਟੇਜ ਸਕੱਤਰ ਦੀ ਸੇਵਾ ਨਿਭਾਅ ਰਹੇ ਸਨ।

ਸਨਾਤਨ ਧਰਮ ਸਭਾ , ਗੁਰਦੁਆਰਾ ਸਿੰਘ ਸਭਾ, ਰੋਪੜ ਵਪਾਰ ਮੰਡਲ, ਐਸ ਐਸ ਜੈਨ ਸਭਾ, ਗੁਰਦੁਆਰਾ ਮਾਤਾ ਗੁਜਰ ਕੌਰ ਹਾਲ , ਹਰਗੋਬਿੰਦ ਨਗਰ ਮਾਰਕੇਟ ਕਮੇਟੀ, ਦਸਮੇਸ਼ ਨਗਰ ਮਾਰਕੇਟ ਕਮੇਟੀ, ਪਰਮਾਰ ਹਸਪਤਾਲ, ਸੇਵਾ ਸੰਮਤੀ ਰਣਜੀਤ ਐਵੇਨਿਊ,ਗੁਰੂ ਅਮਰਦਾਸ ਸੇਵਾ ਸੋਸਾਇਟੀ, ਨੈਣਾ ਦੇਵੀ ਮੰਦਿਰ ਕਮੇਟੀ ਮਾਲਿਕ ਪੁਰ , ਆਹਲੂਵਾਲੀਆ ਬਰਾਦਰੀ ,ਰੋਪੜ ਪ੍ਰਾਪਰਟੀ ਬਿਲਡਰ ਦੇ ਐਮ ਡੀ ਬਘੇਲ ਸਿੰਘ , ਠੇਕੇਦਾਰ ਵਿਨੋਦ ਵਰਮਾ , ਸ਼ਕਤੀ ਤਿਰਪਾਠੀ ਗੁਰਪ੍ਰੀਤ ਸਿੰਘ ਕੋਹਲੀ, ਮਨਚੰਦਾ ਬ੍ਰਦਰਜ਼ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗੁਰੂਦੁਆਰਾ ਟਿੱਬੀ ਸਾਹਿਬ ਕਲਗੀਧਰ ਕਾਨਿਆ ਪਾਠਸ਼ਾਲਾ ਲੀਗਲ ਵਿੰਗ ਸ਼੍ਰੋਮਣੀ ਅਕਾਲੀ ਦਲ, ਅਕਾਲੀ ਜਥਾ ਰੋਪੜ ਸ਼ਹਿਰੀ ਇਸਤਰੀ ਅਕਾਲੀ ਦਲ ਰੋਪੜ ਸ਼ਹਿਰੀ ਆਦਿਕ ਵਲੋਂ ਪੂਰਾ ਸਹਿਯੋਗ ਸੀ ।

ਅਸਾਮ ਤੋਂ ਚੱਲੇ ਵਿਸ਼ਾਲ ਨਗਰ ਕੀਰਤਨ ਦਾ ਰੂਪਨਗਰ ਦੀਆਂ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ 

ਸੇਂਟ ਕਰਮ ਸਿੰਘ ਅਕੈਡਮੀ ਦਾ ਸ਼ਾਨਦਾਰ ਬੈਂਡ ਅਪਨਾ ਹੀ ਰੰਗ ਬਣ ਰਿਹਾ ਸੀ। ਰਘੂਨਾਥ ਸਹਾਏ ਗਲੋਬਲ ਸਕੂਲ ਦੇ ਬੱਚੇ ਸਫੇਦ ਰੰਗ ਦੀ ਡਰੈੱਸ ਵਿਚ ਜੱਚ ਰਹੇ ਸਨ । ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਸਵਾਗਤ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਦਿਨੇਸ਼ ਕੁਮਾਰ ਚੱਢਾ , ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਸਾਬਕਾ ਕੌਂਸਲਰ ਗੁਰਮੁਖ ਸਿੰਘ ਸੈਣੀ, ਸਾਬਕਾ ਕੌਂਸਲਰ ਕੁਲਵੰਤ ਸਿੰਘ ,ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ ,ਸਾਬਕਾ ਕੌਸਲਰ ਚੌਧਰੀ ਵੈਦ ਪ੍ਰਕਾਸ਼ ,ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ ,ਐਡਵੋਕੇਟ ਹਰਮੋਹਨ ਸਿੰਘ ਪਾਲ, ਐਡਵੋਕੇਟ ਸੂਰਜ ਪਾਲ ਸਿੰਘ ,ਐਡਵੋਕੇਟ ਰਾਜੀਵ ਸ਼ਰਮਾ ,ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜਿੰਦਰ ਸਿੰਘ ਮਿੱਠੂ, ਜਸਬੀਰ ਸਿੰਘ ਗਿੱਲ  ਮਨਪ੍ਰਰੀਤ ਸਿੰਘ ਗਿੱਲ ਬਲਵਿੰਦਰ ਕੌਰ ਸ਼ਾਮਪੁਰਾ ਬਲਜੀਤ ਕੌਰ ,ਆਰ ਪੀ ਸਿੰਘ ਸ਼ੈਲੀ ,ਕਰਨਵੀਰ ਸਿੰਘ ਗਿੰਨੀ ਜੌਲੀ ,ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ ,ਮੋਹਨ ਸਿੰਘ ਮੁਹੰਮਦੀਪੁਰ ,ਹਿੰਮਤ ਸਿੰਘ ਰਾਜਾ ,ਜਸਪਾਲ ਸਿੰਘ ਸੇਠੀ, ਸੁਖਵਿੰਦਰ ਸਿੰਘ ਪਟਵਾਰੀ ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ਦਵਿੰਦਰ ਸਿੰਘ ਕਿੱਟੀ ਡਾਕਟਰ ਪਰਮਿੰਦਰ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਮੌਜੂਦ ਸਨ।