ਮਹਾਨ ਕੋਸ਼ ਵਿਵਾਦ: ਬਿਨਾਂ ਜਾਂਚ ਅਧਿਆਪਕਾਂ ‘ਤੇ ਕਾਰਵਾਈ ਮੰਦਭਾਗੀ – ਪ੍ਰੋਗਰੈਸਿਵ ਟੀਚਰਜ਼ ਫਰੰਟ
ਪਟਿਆਲਾ / 31 ਅਗਸਤ,2025
ਪ੍ਰੋਗਰੈਸਿਵ ਟੀਚਰਜ਼ ਫਰੰਟ (ਪੀ.ਟੀ.ਐਫ) ਨੇ ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਸਬੰਧੀ ਉੱਠੇ ਵਿਵਾਦ ਤੇ ਵਿਚਾਰ ਵਟਾਂਦਰਾ ਕੀਤਾ।
ਡਾ.ਨਿਸ਼ਾਨ ਸਿੰਘ ਦਿਉਲ, ਕਨਵੀਨਰ ਨੇ ਕਿਹਾ ਕਿ “ਅਲਾਇੰਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਹਾਨ ਕੋਸ਼ ਸਬੰਧੀ ਉਠੇ ਵਿਵਾਦ ਨੂੰ ਧਾਰਮਿਕ ਰੰਗਤ ਦੇਣ ਵਾਲਿਆਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ ਕਿਉਂਕਿ ਭਾਈ ਕਾਨ੍ਹ ਸਿੰਘ ਨਾਭਾ ਦਾ ਮਹਾਨ ਕੋਸ਼, ਜੋ ਧਾਰਮਿਕ, ਸਮਾਜਿਕ, ਆਰਥਿਕ ਹਰ ਵਿਸੇ਼ ਦੇ ਗਿਆਨ ਦਾ ਭੰਡਾਰ ਹੈ,ਜਿਸ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਅਤੇ ਖੋਜ ਲਈ ਵਰਤਦੇ ਹਾਂ ।“
ਅਲਾਇੰਸ ਨੇ ਇਹ ਵੀ ਆਖਿਆ ਕਿ ਬਿਨ੍ਹਾਂ ਤਫ਼ਤੀਸ਼ ਕੀਤੇ ਸਰਕਾਰ ਵੱਲੋਂ ਯੂਨੀਵਰਸਿਟੀ ਅਧਿਆਪਕਾਂ ਅਤੇ ਅਧਿਕਾਰੀਆਂ ਤੇ ਪਰਚਾ ਕਰਨਾ ਇੱਕ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਦੀ ਮੁੜ ਤੋਂ ਜਾਂਚ ਹੋਣੀ ਚਾਹੀਦੀ ਅਤੇ ਜਾਂਚ ਉਪਰੰਤ ਹੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ALSO READ: https://royalpatiala.in/after-royalpatiala-in-news-former-punjab-bureaucrat-lashes-out-at-water-resources-department-for-floods/
“ਬਿਨਾਂ ਜਾਂਚ ਕੀਤਿਆਂ ਅਧਿਆਪਕਾਂ ਨੂੰ ਮੁਅੱਤਲ ਕਰਨਾ ਦਾ ਆਦੇਸ਼ ਅਤੇ ਬਿਨਾਂ ਜਾਂਚ ਕੀਤਿਆਂ ਦਰਜ਼ ਪਰਚਾ ਵੀ ਰੱਦ ਹੋਣਾ ਚਾਹੀਦਾ ਹੈ। ਅੰਤ ਵਿੱਚ ਅਲਾਇੰਸ ਨੇ ਆਖਿਆ ਸਰਕਾਰ ਨੂੰ ਇਸ ਮਸਲੇ ਵਿੱਚ ਜਲਦ ਹੀ ਦਖਲ ਅੰਦਾਜ਼ੀ ਕਰਕੇ ਯੂਨੀਵਰਸਿਟੀ ਦਾ ਖੋਜ ਅਤੇ ਅਕਾਦਮਿਕ ਮਾਹੌਲ ਦੀ ਬਹਾਲੀ ਕਰਵਾਉਣੀ ਚਾਹੀਦੀ ਹੈ, ਕਿਉਂਕਿ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾਵੇ” ਡਾ. ਰਜਿੰਦਰ ਸਿੰਘ ਚੰਦੇਲ ਕੋ ਕਨਵੀਨਰ ਨੇ ਕਿਹਾ I