ਸੈਣੀ ਭਵਨ ਦੇ ਪ੍ਰਬੰਧਕਾ ਨੇ ਨਵੇਂ ਸਾਲ ਮੌਕੇ ਕੀਤੀ ਪਰਿਵਾਰਿਕ ਮਿਲਣੀ
ਬਹਾਦਰਜੀਤ ਸਿੰਘ/royalpatiala.in News/ ਰੂਪਨਗਰ, 1 ਜਨਵਰੀ,2026
ਸੈਣੀ ਭਵਨ ਦੇ ਪ੍ਰਬੰਧਕਾ ਵਲੋਂ ਅੱਜ ਨਵੇਂ ਸਾਲ 2026 ਦੇ ਮੌਕੇ ਤੇ ਇਕ ਪਰਿਵਾਰਿਕ ਮਿਲਣੀ ਕੀਤੀ ਗਈ। ਇਸ ਮਿਲਣੀ ਦਾ ਆਯੋਜਨ ਸੰਸਥਾ ਦੇ ਸਿਨੀਅਰ ਮੀਤ ਪ੍ਰਧਾਨ ਸਮਾਜ ਸੇਵਕ ਗੁਰਮੁੱਖ ਸਿੰਘ ਸੈਣੀ ਵਲੋਂ ਸਥਾਨਿਕ ਐਚ ਐਮ ਟੀ ਹੋਟਲ ਵਿੱਚ ਕੀਤਾ ਗਿਆ, ਜਿਸ ਦਾ ਪ੍ਰਬੰਧ ਉਨ੍ਹਾ ਵਲੋਂ ਪਹਿਲਾ ਬਾਈ ਪਾਸ ਤੇ ਆਪਣੇ ਸੈਣੀ ਫਾਰਮ ਤੇ ਕੀਤਾ ਗਿਆ ਸੀ ਲੇਕਿਨ ਖਰਾਬ ਮੌਸਮ ਕਾਰਨ ਸਥਾਨ ਦੀ ਥਾਂ ਬਦਲੀ ਗਈ।
ਇਸ ਮਿਲਣੀ ਵਿੱਚ ਉਨ੍ਹਾ ਦੇ ਪਰਿਵਾਰਿਕ ਮੈਂਬਰਾ ਨੇ ਵੀ ਭਾਗ ਲਿਆ। ਇਸ ਮੌਕੇ ਸ. ਗੁਰਮੁੱਖ ਸਿੰਘ ਨੇ ਸਭ ਦਾ ਸਵਾਗਤ ਕਰਦਿਆ ਕਿਹਾ ਕਿ ਉਹ ਪਿਛਲੇ ਕੋਈ 20 ਸਾਲਾ ਤੋਂ ਇਸ ਸੰਸਥਾ ਨਾਲ ਇਸ ਲਈ ਜੁੜੇ ਹਨ ਕਿਓਕਿ ਇਹ ਸੰਸਥਾ ਸਮਾਜ ਭਲਾਈ ਦੇ ਖੇਤਰ ਵਿੱਚ ਸਮਾਜ ਨੂੰ ਸਹੀ ਦਿਸ਼ਾ ਦੇ ਰਹੀ ਹੈ ਅਤੇ ਬਰਾਦਰੀ ਨੂੰ ਉਪਰ ਚੁੱਕਣ ਲਈ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ।ਉਨ੍ਹਾ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਤੇ ਦੱਸਿਆ ਕਿ ਪਰਮਾਤਮਾ ਨੇ ਉਨ੍ਹਾ ਦੇ ਘਰ ਕੁਝ ਮਹੀਨੇ ਪਹਿਲਾ ਪੋਤੇ ਦੀ ਦਾਤ ਬਖਸੀ ਹੈ।

ਇਸ ਮੌਕੇ ਤੇ ਸਭ ਨੇ ਜਿੱਥੇ ਨਵੇਂ ਸਾਲ ਦੀ ਵਧਾਈ ਸਾਂਝੀ ਕੀਤੀ ਉਥੇ ਗੁਰਮੁੱਖ ਸਿੰਘ ਸੈਣੀ ਦੀ ਪਰਿਵਾਰ ਨੂੰ ਪੋਤੇ ਦੀ ਵੀ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਪ੍ਰਧਾਰ ਡਾ. ਅਜਮੇਰ ਸਿੰਘ ਤੰਬੜ, ਟਰਸਟੀਜ਼ ਬਲਬੀਰ ਸਿੰਘ ਸੈਣੀ, ਰਾਜਿੰਦਰ ਸਿੰਘ ਨਨੂਆ, ਰਾਮ ਸਿੰਘ ਸੈਣੀ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸੈਣੀ, ਹਰਚਰਨ ਦਾਸ, ਡਾ. ਜਸਵੰਤ ਕੌਰ, ਸੁਰਿੰਦਰ ਸਿੰਘ ਆਦਿ ਨੇ ਵੀ ਸੈਣੀ ਭਵਨ ਦੀਆ ਗਤੀਵਿਿਧਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।










