ਵਿਧਾਇਕ ਚੰਦੂਮਾਜਰਾ ਦੇ ਰੋਡ ਸ਼ੋਅ ਦਾ ਦੇਵੀਗੜ੍ਹ ਪੁੱਜਣ ’ਤੇ ਭਰਵਾਂ ਸਵਾਗਤ

193

ਵਿਧਾਇਕ ਚੰਦੂਮਾਜਰਾ ਦੇ ਰੋਡ ਸ਼ੋਅ ਦਾ ਦੇਵੀਗੜ੍ਹ ਪੁੱਜਣ ’ਤੇ ਭਰਵਾਂ ਸਵਾਗਤ

ਦੇਵੀਗੜ੍ਹ, 18 ਫਰਵਰੀ,2022 () :

ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਹਲਕੇ ਅੰਦਰ ਇਕ ਵਿਸ਼ਾਲ ਰੋਡ ਸ਼ੋਅ ਕਰਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕੀਤਾ। ਵਿਧਾਇਕ ਚੰਦੂਮਾਜਰਾ ਦੇ ਰੋਡ ਸ਼ੋਅ ਦੇ ਦੇਵੀਗੜ੍ਹ ਵਿਖੇ ਪੁੱਜਣ ’ਤੇ ਸਥਾਨਕ ਲੋਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਲੋਕਾਂ ਨੇ ਰੋਡ ਸ਼ੋਅ ਦਾ ਫੁਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਹਲਕੇ ਦੇ ਲੋਕ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹੇ ਹਨ। ਰੋਡ ਸ਼ੋਅ ਦੌਰਾਨ ਲੋਕ ਵੱਡੀ ਗਿਣਤੀ ਵਿਚ ਕਾਰਾਂ, ਟਰੈਕਟਰਾਂ ਅਤੇ ਮੋਟਰਸਾਈਕਲਾਂ ’ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਦੇ ਝੰਡੇ ਲਗਾ ਕੇ ਸ਼ਾਮਲ ਹੋਏ। ਅੱਜ ਦੇ ਕਈ ਕਿਲੋਮੀਟਰਾਂ ਲੰਮੇਂ ਰੋਡ ਸ਼ੋਅ ਨੇ ਹਲਕੇ ਅੰਦਰ ਅਕਾਲੀ ਦਲ ਪੱਖੀ ਹਨ੍ਹੇਰੀ ਝੁਲਾ ਦਿੱਤੀ।

ਵਿਧਾਇਕ ਚੰਦੂਮਾਜਰਾ ਦੇ ਰੋਡ ਸ਼ੋਅ ਦਾ ਦੇਵੀਗੜ੍ਹ ਪੁੱਜਣ ’ਤੇ ਭਰਵਾਂ ਸਵਾਗਤ

ਇਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਰੋਡ ਸ਼ੋਅ ਦੌਰਾਨ ਆਪ ਮੁਹਾਰੇ ਲੋਕਾਂ ਵਲੋਂ ਆਪਣੇ ਨਿਜੀ ਵਾਹਨਾਂ ਰਾਹੀਂ ਵੱਡੀ ਸ਼ਮੂਲੀਅਤ ਇਸ ਗਲ ਦਾ ਪ੍ਰਮਾਣ ਹੈ ਕਿ ਲੋਕ ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਇਸ ਵਾਰ ਕਾਂਗਰਸ ਨੂੰ ਸੱਤਾ ਤੋਂ ਪਾਸੇ ਕਰਨ ਦਾ ਮਨ ਬਣਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲੀ 20 ਫਰਵਰੀ ਨੂੰ ਲੋਕ ਤੱਕੜੀ ਨੂੰ ਵੋਟਾਂ ਪਾ ਕੇ ਆਪਣੀ ਮਨਪਸੰਦ ਅਤੇ ਲੋਕ ਪੱਖੀ ਅਕਾਲੀ-ਬਸਪਾ ਸਰਕਾਰ ਨੂੰ ਸੱਤਾ ’ਚ ਲਿਆਉਣਗੇ।

ਇਸ ਮੌਕੇ ਫੌਜਇੰਦਰ ਸਿੰਘ ਮੁਖਮੈਲਪੁਰ, ਡਾ. ਯਸ਼ਪਾਲ ਖੰਨਾ, ਜਰਨੈਲ ਸਿੰਘ ਕਰਤਾਰਪੁਰ, ਅਕਾਸ਼ ਨੌਰੰਗਵਾਲ, ਸ਼ਾਨਵੀਰ ਸਿੰਘ ਬ੍ਰਹਮਪੁਰ, ਬਿਕਰਮ ਸਿੰਘ ਫਰੀਦਪੁਰ, ਮਨਜਿੰਦਰ ਸਿੰਘ ਸੰਧਰ, ਗੁਰਬਖਸ਼ ਸਿੰਘ ਟਿਵਾਣਾ, ਗੁਰਜੀਤ ਸਿੰਘ ਉਪਲੀ, ਮਹਿੰਦਰ ਸਿੰਘ ਖਾਂਸਾ, ਚੌਧਰੀ ਭੁਪਿੰਦਰ ਸਿੰਘ, ਮਹਿੰਦਰ ਸਿੰਘ ਪੰਜੇਟਾ, ਪ੍ਰੀਤਮ ਸਿੰਘ ਅਲੀਪੁਰ, ਗੁਰਦੀਪ ਸਿੰਘ ਦੇਵੀਨਗਰ, ਰਾਜ ਕੁਮਾਰ ਸੈਣੀ, ਸੁਖਵਿੰਦਰ ਸਿੰਘ ਪਠਾਣਮਾਜਰਾ, ਤਰਸੇਮ ਸਿੰਘ ਕੋਟਲਾ, ਜਸਵਿੰਦਰ ਸਿੰਘ ਕੋਟਲਾ ਸਣੇ  ਇਲਾਕੇ ਦੇ ਵੱਡੀ ਗਿਣਤੀ ਆਗੂ ਤੇ ਸਰਗਰਮ ਵਰਕਰ ਉਨ੍ਹਾਂ ਨਾਲ ਹਾਜ਼ਰ ਸਨ।