ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ- ਪੰਧਾਰੀ ਯਾਦਵ

155

ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ- ਪੰਧਾਰੀ ਯਾਦਵ

ਬਹਾਦਰਜੀਤ ਸਿੰਘ /ਰੂਪਨਗਰ, 11 ਫਰਵਰੀ,2022

ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਮਾਈਕਰੋ ਆਬਜ਼ਰਵਰਾਂ ਦੀ ਸਿਖਲਾਈ  ਕਰਵਾਈ ਗਈ। ਇਸ ਮੌਕੇ ਸਿਖਲਾਈ ਸੈਸ਼ਨ ਦੀ ਅਗਵਾਈ ਕਰਦਿਆਂ ਜਨਰਲ ਆਬਜ਼ਰਵਰ  ਪੰਧਾਰੀ ਯਾਦਵ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਡਿਊਟੀ ਉੱਤੇ ਤਾਇਨਾਤ ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ ਅਤੇ ਰਿਪੋਰਟਿੰਗ ਨੂੰ ਨਿਰਧਾਰਿਤ ਸਮੇਂ ਵਿੱਚ ਲਾਜ਼ਮੀ ਤੌਰ ਤੇ ਕਰਨ।

ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ 3 ਜਾਂ 4 ਪੋਲਿੰਗ ਬੂਥ ਹੋ ਸਕਦੇ ਹਨ ਇਸ ਲਈ ਮਾਈਕਰੋ ਆਬਜ਼ਰਵਰ ਸਬੰਧਿਤ ਸਟੇਸ਼ਨ ਦੇ ਸਾਰੇ ਬੂਥਾਂ ਦੀ ਕਾਰਗੁਜਾਰੀ ਨੂੰ ਦੇਖਣ ਅਤੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ।

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਨੂੰ ਕੋਵਿਡ ਨਿਯਮਾਂ ਅਧੀਨ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਲਈ ਪੋਲਿੰਗ ਬੂਥਾਂ ਉੱਤੇ ਡਿਊਟੀ ਨਿਭਾਉਣ ਵਾਲੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਇਨ੍ਹਾਂ ਨਿਯਮਾਂ ਦੀ ਪਾਲਣਾ ਜਰੂਰ ਕਰਨ।

ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ- ਪੰਧਾਰੀ ਯਾਦਵ

ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਵਿੱਚ ਆਉਣ ਵਾਲੇ ਹਰ ਵੋਟਰ ਨੂੰ ਮਾਸਕ ਪਹਿਨਣਾ ਜਰੂਰੀ ਹੈ ਅਤੇ ਵੋਟਰ ਦੇ ਸੱਜੇ ਹੱਥ ਲਈ ਇੱਕ ਦਸਤਾਨਾ ਦਿੱਤਾ ਜਾਵੇਗਾ ਜਿਸ ਨਾਲ ਉਹ ਈ.ਵੀ.ਐਮ. ਉੱਤੇ ਬਟਨ ਦੱਬ ਕੇ ਵੋਟ ਪਾਵੇਗਾ ਅਤੇ ਖੱਬੇ ਹੱਥ ਦੀ ਉਂਗਲ ਉੱਤੇ ਵੋਟ ਪਾਉਣ ਦਾ ਨਿਸ਼ਾਨ ਲਗਾਇਆ ਜਾਵੇਗਾ।

ਕਮ-ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫਸਰ ਮਤੀ ਸੋਨਾਲੀ ਗਿਰੀ ਨੇ ਕਿਹਾ ਹੈ ਕਿ ਇਸ ਸਾਲ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਵਿਆਂਗਜਨਾਂ ਲਈ ਪੋਸਟਲ ਬੈਲਟ ਪੇਪਰ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਜਿਸ ਦੌਰਾਨ ਮਾਈਕਰੋ ਆਬਜ਼ਰਵਰ ਘਰ-ਘਰ ਜਾ ਕੇ ਇਸ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਨੇਪਰੇੇ ਚਾੜਨਗੇ। ਇਸ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ ਅਤੇ ਸਬੰਧਿਤ ਪੀ.ਆਰ.ਓ ਵੋਟਰ ਦੀ ਸ਼ਨਾਖਤ ਕਰੇਗਾ।

ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ- ਪੰਧਾਰੀ ਯਾਦਵ I ਮਾਸਟਰ ਟ੍ਰੇਨਰ ਸ਼੍ਰਰਜਿੰਦਰ ਸੈਣੀ ਨੇ ਮਾਈਕਰੋ ਆਬਜ਼ਰਵਰਾਂ ਨੂੰ ਸਿਖਲਾਈਦਿੰਦੇ ਹੋਏ ਦੱਸਿਆ ਕਿ ਉਨ੍ਹਾਂ  ਦੀ ਕਾਰਗੁਜਾਰੀ ਜਨਰਲ ਆਬਜ਼ਰਵਰ ਅਧੀਨ ਹੋਵੇਗੀ ਅਤੇ ਉਨ੍ਹਾਂ ਵਲੋਂ ਰਿਪੋਰਟਿੰਗ ਵੀ ਜਨਰਲ ਆਬਜ਼ਰਵਰ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਚੋਣ ਵਾਲੇ ਦਿਨ ਹੀ ਉਨ੍ਹਾਂ ਦੀ ਡਿਊਟੀ ਸਬੰਧੀ ਦੱਸਿਆ ਜਾਵੇਗਾ।