ਨਾਦ ਪ੍ਰਗਾਸੁ ਵੱਲੋਂ ਪ੍ਰੋ. ਪੂਰਨ ਸਿੰਘ ਦੇ ਜਨਮਦਿਨ ਮੌਕੇ ਵਿਸ਼ੇਸ਼ ਵਿਚਾਰ ਗੋਸ਼ਟੀ ਦਾ ਆਯੋਜਨ; ਰੱਬੀ ਸ਼ੇਰਗਿਲ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਦਾ ਕੀਤਾ ਦੌਰਾ

176

ਨਾਦ ਪ੍ਰਗਾਸੁ ਵੱਲੋਂ ਪ੍ਰੋ. ਪੂਰਨ ਸਿੰਘ ਦੇ ਜਨਮਦਿਨ ਮੌਕੇ ਵਿਸ਼ੇਸ਼ ਵਿਚਾਰ ਗੋਸ਼ਟੀ ਦਾ ਆਯੋਜਨ; ਰੱਬੀ ਸ਼ੇਰਗਿਲ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਦਾ ਕੀਤਾ ਦੌਰਾ

ਅੰਮ੍ਰਿਤਸਰ 19 ਫਰਵਰੀ, 2024

ਸਮਕਾਲੀ ਵਿਗਿਆਨ ਵਿੱਚ ਜੀਵਨ ਦੇ ਰੂਪ ਅਤੇ ਆਕਾਰ ਸੰਬੰਧਤ ਪੈਦਾ ਹੋ ਰਹੀਆਂ ਨਵ-ਸੰਭਾਵਨਾਵਾਂ ਜ਼ਿੰਦਗੀ ਜੀਉਣ ਬਾਬਤ ਸਮਝ ਨੂੰ ਕ੍ਰਾਂਤੀਕਾਰੀ ਢੰਗ ਨਾਲ ਪ੍ਰਭਾਵਿਤ ਕਰ ਰਹੀਆਂ ਹਨ। ਅਜਿਹੇ ਸਮੇਂ ਵਿੱਚ ਸਭਿਆਚਾਰਕ ਚੇਤਨਾ ਨੂੰ ਇਹਨਾਂ ਸੰਭਾਵਨਾਵਾਂ ਦੀ ਸਮਝ ਰਾਹੀਂ ਗਿਆਨ-ਵਿਗਿਆਨ ਨਾਲ ਅਜਿਹਾ ਸੰਬੰਧ ਸਥਾਪਿਤ ਕਰਨਾ ਚਾਹੀਦਾ ਹੈ, ਜਿਸ ਰਾਹੀਂ ਉਸ ਵਿਚਲਾ ਨਿਜ ਅਤੇ ਸਮੂਹਿਕ ਜੀਵਨ ਦਾ ਵੀ ਆਪਣਾ ਨਿਰੰਤਰ ਖੇੜਾ ਬਣਿਆ ਰਹੇ। ਅਜਿਹਾ ਕਾਰਜ, ਸਾਹਿਤ ਰਚਨਾ ਰਾਹੀਂ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਹਾਲੇ ਤੱਕ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਨਵ-ਸੰਭਾਵਨਾਵਾਂ ਜਿਵੇਂ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਸਥਾਪਿਤ ਢੰਗ ਨਾਲ ਵਿਚਾਰ-ਚਰਚਾ ਦਾ ਵਿਸ਼ਾ ਨਹੀਂ ਬਣਾਇਆ ਗਿਆ ਹੈ। ਇਹਨਾਂ ਸ਼ਬਦਾਂ ਨਾਲ ਪ੍ਰਸਿੱਧ ਸੂਫ਼ੀ ਗਾਇਕ ਰੱਬੀ ਸ਼ੇਰਗਿਲ ਨੇ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰੋ. ਪੂਰਨ ਸਿੰਘ ਦੇ 143ਵੇਂ ਜਨਮਦਿਨ ਦੇ ਮੌਕੇ ‘ਤੇ ਆਯੋਜਿਤ ਵਿਚਾਰ-ਗੋਸ਼ਟੀ ਦਾ ਆਗਾਜ਼ ਕੀਤਾ।

ਵਿਸ਼ਵ-ਪੱਧਰ ਦੇ ਸਾਹਿਤਕਾਰ, ਅਨੁਵਾਦਕ ਅਤੇ ਆਧੁਨਿਕ ਪੰਜਾਬੀ ਸਾਹਿਤ ਰਚੈਤਾ ਪ੍ਰੋ. ਪੂਰਨ ਸਿੰਘ ਦੇ ਜਨਮਦਿਨ ਸੰਬੰਧਤ ਇਸ ਆਯੋਜਨ ਵਿੱਚ ਉਨ੍ਹਾਂ ਦੇ ਜੀਵਨ, ਸਖਸ਼ੀਅਤ ਅਤੇ ਰਚਨਾ ਬਾਰੇ ਗੋਸ਼ਟੀ ਕੀਤੀ ਗਈ। ਰੱਬੀ ਸ਼ੇਰਗਿਲ ਵੱਲੋਂ ਇਸ ਵਿਸ਼ੇਸ਼ ਮੌਕੇ ‘ਤੇ ਸੰਸਥਾ ਦੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਦਾ ਦੌਰਾ ਕੀਤਾ ਗਿਆ, ਉਨ੍ਹਾਂ ਪ੍ਰੋ. ਪੂਰਨ ਸਿੰਘ ਦੀ ਸ਼ਖਸੀਅਤ ਬਾਬਤ ਬੋਲਦਿਆਂ, ਪੰਜਾਬੀ ਸਾਹਿਤ ਵਿੱਚਲੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸੰਸਥਾ ਨਾਦ ਪ੍ਰਗਾਸੁ ਦੁਆਰਾ ਵੱਖ-ਵੱਖ ਉਪਬੋਲੀਆਂ ਵਿੱਚਲੇ ਕਾਵਿਕ-ਅਨੁਭਵ ਨੂੰ ਇੱਕ ਜਗ੍ਹਾ ਸੰਜੋਣਾ, ਮਕਰੰਦ ਰਾਹੀਂ ਨੌਜਵਾਨ ਪੀੜ੍ਹੀ ਨੂੰ ਕਲਾ ਅਤੇ ਵਿਗਿਆਨ ਸੰਬੰਧਤ ਉਚ-ਪੱਧਰੀ ਰਚਨਾਵਾਂ ਨੂੰ ਉਪਲਬਧ ਕਰਾਉਣਾ, ਸ਼ਲਾਘਾਯੋਗ ਕਾਰਜ ਹਨ।

ਪ੍ਰੋ. ਪੂਰਨ ਸਿੰਘ ਦੁਆਰਾ ਸਥਾਪਿਤ ਇੱਕ ਸਦੀ ਪੁਰਾਣੀ ਖੋਜ-ਪਤਿੱ੍ਰਕਾ ਥੰਡਰਿੰਗ ਡਾਅਨ ਨੂੰ ਪਹਿਲੀ ਵਾਰ ਸੰਗ੍ਰਹਿਤ ਕਰ ਪੁਸਤਕ ਰੂਪ ਵਿੱਚ ਪੇਸ਼ ਕਰਨ ਵਾਲੇ ਸੰਪਾਦਕ ਗੁਰਚੇਤਨ ਸਿੰਘ ਨੇ ਵੀ ਇਸ ਮੌਕੇ ਲਿਖਤ ਸੰਬੰਧਤ ਆਪਣਾ ਅਨੁਭਵ ਸਾਂਝਾ ਕੀਤਾ। ਆਯੋਜਨ ਦੇ ਅੰਤਲੇ ਭਾਗ ਵਿੱਚ ਹਫ਼ਤਾਵਾਰੀ ਅਖ਼ਬਾਰ ਗੁਰਮੁਖੀ ਦੇ ਪ੍ਰੋ. ਪੂਰਨ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਵਿਸ਼ੇਸ਼ ਅੰਕ ਦੀਆਂ ਲਿਖਤਾਂ ਉਤੇ ਵੀ ਚਰਚਾ ਕੀਤੀ ਗਈ। ਇਸ ਮੌਕੇ ਉਹਨਾਂ ਨੂੰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਪ੍ਰੋ. ਪੂਰਨ ਸਿੰਘ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਦਾ ਸੈਟ ਅਤੇ ਮੰਕਰਦ ਦੇੇ ਅੰਕ ਵੀ ਭੇਟ ਕੀਤੇ ਗਏ।

ਨਾਦ ਪ੍ਰਗਾਸੁ ਵੱਲੋਂ ਪ੍ਰੋ. ਪੂਰਨ ਸਿੰਘ ਦੇ ਜਨਮਦਿਨ ਮੌਕੇ ਵਿਸ਼ੇਸ਼ ਵਿਚਾਰ ਗੋਸ਼ਟੀ ਦਾ ਆਯੋਜਨ; ਰੱਬੀ ਸ਼ੇਰਗਿਲ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਦਾ ਕੀਤਾ ਦੌਰਾ

ਨਾਦ ਪ੍ਰਗਾਸੁ ਵੱਲੋਂ ਪ੍ਰੋ. ਪੂਰਨ ਸਿੰਘ ਦੇ ਜਨਮਦਿਨ ਮੌਕੇ ਵਿਸ਼ੇਸ਼ ਵਿਚਾਰ ਗੋਸ਼ਟੀ ਦਾ ਆਯੋਜਨ; ਰੱਬੀ ਸ਼ੇਰਗਿਲ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ਦਾ ਕੀਤਾ ਦੌਰਾ I ਇਸ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਖੋਜਾਰਥੀ ਹੀਰਾ ਸਿੰਘ, ਕੁਲਵਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਵਲਪ੍ਰੀਤ ਸਿੰਘ, ਗੁਰਚੇਤਨ ਸਿੰਘ, ਅਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ, ਅਤੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।