ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

108

ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

ਪਟਿਆਲਾ/ 13 ਅਗਸਤ, 2025

ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਦੀ ਪ੍ਰਿੰਸੀਪਲ ਰਚਨਾ ਭਾਰਦਵਾਜ ਦੀ ਸਰਪ੍ਰਸਤੀ ਹੇਠ ਅੱਜ ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ ਗਿਆ।

ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਅੱਜ ਦੇ ਦੌਰ ਵਿੱਚ ਚੰਗੇ ਰੋਜ਼ਗਾਰ ਪ੍ਰਾਪਤ ਕਰਨ ਲਈ ਲਾਇਬ੍ਰੇਰੀ ਦੀ ਮਹੱਤਤਾ ਅਤੇ ਲਾਇਬ੍ਰੇਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਲਾਇਬ੍ਰੇਰੀਅਨ ਡਾ.ਅਨਿਲ ਕੁਮਾਰ ਨੇ ਲਾਇਬ੍ਰੇਰੀ ਦਿਵਸ ਦੇ ਇਤਿਹਾਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਅਗਸਤ, 1892 ਨੂੰ ਲਾਇਬ੍ਰੇਰੀ ਸਾਇੰਸ ਦੇ ਪਿਤਾਮਾ ਡਾ.ਸ਼ਿਆਲੀ ਰਾਮਾ ਮ੍ਰਿਤਾਰੰਗਾ ਨਾਥਨ ਦਾ ਜਨਮ ਹੋਇਆ।

ਉਹਨਾਂ ਦੇ ਜਨਮਦਿਨ ਨੂੰ ਸਮਰਪਿਤ ਹਰ ਸਾਲ 12 ਅਗਸਤ ਨੂੰ ‘ਰਾਸ਼ਟਰੀ ਲਾਇਬ੍ਰੇਰੀਅਨ ਦਿਵਸ’ਵਜੋਂ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ।

ਸਰਕਾਰੀ ਕਾਲਜ ਲੜਕੀਆਂ,ਪਟਿਆਲਾ ਵਿਖੇ ਰਾਸ਼ਟਰੀ ਲਾਇਬ੍ਰੇਰੀਅਨ ਦਿਵਸ ਮਨਾਇਆ

ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ.ਅਨਿਲਾ ਸੁਲਤਾਨਾ, ਪ੍ਰੋ.ਸਕਿੰਦਰ ਕੌਰ,ਪ੍ਰੋ.ਹਰਪ੍ਰੀਤ ਕਥੂਰੀਆ,ਪ੍ਰੋ.ਪੰਕਜ ਕਪੂਰ, ਪ੍ਰੋ.ਅਨੁਜ ਗੁਪਤਾ, ਪ੍ਰੋ.ਗੁਰਪ੍ਰੀਤ ਸਿੰਘ ਅਤੇ ਲਾਇਬ੍ਰੇਰੀ ਸਟਾਫ਼ ਹਾਜ਼ਰ ਰਿਹਾ।