ਸਮਾਜਸੇਵੀ ਸੰਸਥਾਵਾ ਪੰਜਾਬ ਦੇ ਨੌਜਵਾਨਾ ਦੀ ਭਲਾਈ ਤੇ ਬੇਹਤਰੀ ਲਈ ਯੁੱਧ ਨਸ਼ਿਆ ਵਿਰੁਧ ਮੁਹਿੰਮ ਨੂੰ ਸਫਲ ਬਨਾਉਣ ਲਈ ਇਸ ਦਾ ਹਿੱਸਾ ਬਨਣ:- ਹਰਦੀਪ ਸਿੰਘ ਮੁੰਡੀਆ

32

ਸਮਾਜਸੇਵੀ ਸੰਸਥਾਵਾ ਪੰਜਾਬ ਦੇ ਨੌਜਵਾਨਾ ਦੀ ਭਲਾਈ ਤੇ ਬੇਹਤਰੀ ਲਈ ਯੁੱਧ ਨਸ਼ਿਆ ਵਿਰੁਧ ਮੁਹਿੰਮ ਨੂੰ ਸਫਲ ਬਨਾਉਣ ਲਈ ਇਸ ਦਾ ਹਿੱਸਾ ਬਨਣ:- ਹਰਦੀਪ ਸਿੰਘ ਮੁੰਡੀਆ

ਬਹਾਦਰਜੀਤ   ਸਿੰਘ /ਰੂਪਨਗਰ, 4 ਅਪ੍ਰੈਲ,2025

ਪੰਜਾਬ ਦੇ ਮਾਲ, ਪੁਨਰਵਾਸ ਤੇ ਆਫਤ ਪ੍ਰਬੰਧਨ,ਜਲ ਸਪਲਾਈ ਤੇ ਸੈਨੀਟੇਸ਼ਨ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸਮਾਜਸੇਵੀ ਸੰਸਥਾਵਾ ਨੂੰ ਪੰਜਾਬ ਦੇ ਨੌਜਵਾਨਾ ਦੀ ਭਲਾਈ ਤੇ ਬੇਹਤਰੀ ਲਈ ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆ ਵਿਰੁਧ ਮੁਹਿੰਮ ਨੂੰ ਸਫਲ ਬਨਾਉਣ ਲਈ ਇਸ ਦਾ ਹਿੱਸਾ ਬਨਣ ਦੀ ਅਪੀਲ ਕੀਤੀ ਹੈ। ਮਾਲ ਮੰਤਰੀ ਅੱਜ ਇੱਥੇ ਲੋਕ ਸੇਵਾ ਨੂੰ ਸਮਰਪਿਤ ਸਮਾਜਸੇਵੀ ਸੰੰਸਥਾ ਸੈਣੀ ਭਵਨ ਰੂਪਨਗਰ ਦੇ 41ਵੇਂ ਸਲਾਨਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਸਮਾਜਸੇਵੀ ਸੰਸਥਾਵਾ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅਹਿਮ ਕੜੀ ਦਾ ਕੰਮ ਕਰਦੀਆ ਹਨ। ਸੈਣੀ ਬਰਾਦਰੀ ਨੂੰ ਸਮਾਜ ਕਲਿਆਣ ਪ੍ਰਤੀ ਸੁਚੇਤ ਰਹਿਣ ਦੇ ਸੰਸਕਾਰ ਆਪਣੇ ਵਿਰਸੇ ਤੋ ਪ੍ਰਾਪਤ ਹੈ ਅਤੇ ਇਸ ਸਮਾਜ ਦੇ ਲੋਕੀ ਇਸ ਪ੍ਰਤੀ ਸਮਰਪਿਤ ਰਹਿ ਕੇ ਲੋਕ ਦੀ ਸੇਵਾ ਲਈ ਹਮੇਸਾ ਚਿੰਤਤ ਰਹਿਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨਿਸ਼ਕਾਮ ਭਾਵਨਾ ਨਾਲ ਕੰਮ ਕਰ ਰਹੀ ਹੈ ਅਤੇ ਲੋਕਾ ਨਾਲ ਕੀਤੀ ਹਰ ਇੱਕ ਗਰੰਟੀ ਨੂੰ ਪੂਰਾ ਕਰ ਰਹੀ ਹੈ। ਮੰਤਰੀ ਨੇ ਦੱਸਿਆ ਕਿ ਰੂਪਨਗਰ ਨੂੰ ਟੂਰਿਸਟ ਦਾ ਕੇਂਦਰ ਬਣਾਉਣ ਦੇ ਉਦੇਸ਼ ਨਾਲ ਇੱਥੇ ਦਰਿਆ ‘ਚ ਜਲਦ ਦੀ ਕਿਸਤੀਆ ਚਲਾਉਣ ਦਾ ਪ੍ਰਬੰਧ ਹੋ ਰਿਹਾ ਹੈ। ਉਨ੍ਹਾਂ ਸੈਣੀ ਭਵਨ ਦੇ ਲੋਕ ਭਲਾਈ ਕੰੰਮਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸੰਸਥਾ ਸਮਾਜ ਨੂੰ ਨਸ਼ਿਆ ਤੋਂ ਬਚਾਉਣ ਲਈ ਆਪਣਾ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਕਿਹਾ ਕਿ ਉਹ ਸੰਸਥਾ ਨੂੰ ਦਿੱਤੇ ਪਹਿਲੇ 5 ਲੱਖ ਤੋ ਬਿਨ੍ਹਾਂ ਹੋਰ ਲੌੜੀਦੀ ਮਦਦ ਵੀ ਕਰਨਗੇ।

ਇਸ ਮੌਕੇ ਤੇ ਮੰਤਰੀ ਦਾ ਸਵਾਗਤ ਕਰਦਿਆ ਰੂਪਨਗਰ ਹਲਕੇ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਵਿਭਾਗ ‘ਚ ਮਾਨ ਸਰਕਾਰ ਨੇ ਸਾਫ ਸੁਧਰਾ ਪ੍ਰਸ਼ਾਸਨ ਦੇਣ ਲਈ ਰਜਿਸਟਰੀਆ ਦਾ ਕੰਮ ਤਹਿਸੀਲਦਾਰਾ ਤੋਂ ਇਲਾਵਾ ਹੋਰ ਅਧਿਕਾਰੀਆ ਨੂੰ ਦੇਕੇ ਨਵਾਂ ਮੀਲ ਪੱਥਰ ਕਾਇਮ ਕੀਤਾ ਹੈ।ਉਨ੍ਹਾਂ ਸੈਣੀ ਭਵਨ ਦੇ ਨਿਸ਼ਕਾਮ ਕੰਮਾਂ ਤੋਂ ਪ੍ਰੇਰਣਾ ਲੈਕੇ ਹੋਰ ਸੰਸਥਾਵਾਂ ਨੂੰ ਅੱਗੇ ਆਉਣ ਲਈ ਕਿਹਾ।

ਸੰਮੇਲਨ ਦੌਰਾਨ ਚਲਤ ਮਸਲਿਆ ਤੋਂ ਜਾਗਰੂਕ ਕਰਨ ਲਈ ਉੱਘੇ ਪੱਤਰਕਾਰ  ਹਮੀਰ ਸਿੰਘ ਵਲੋਂ ਪੰਜਾਬੀਆ ਦੇ ਪਰਵਾਸ ਦੀ ਸਮੱਸਿਆ ਤੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਇਹ ਗੱਲ ਖੁਲਕੇ ਆਖੀ ਕਿ ਪੰਜਾਬੀਆ ਨੇ ਆਪਣੀ ਗੌਰਵਮਈ ਵਿਰਾਸਤ ਨੂੰ ਵਿਸਾਰਕੇ ਇਹ ਸਮੱਸਿਆ ਆਪ ਸਹੇੜੀ ਹੈ, ਜਿਸ ਲਈ ਸਮਾਜ ਲਈ ਯੋਗ ਪ੍ਰਬੰਧਾਂ ਦਾ ਵੀ ਨਾ ਹੋਣਾ ਹੈ। ਇਸ ਮੌਕੇ ਐਕਟਿੰਗ ਪ੍ਰਧਾਨ ਰਾਜਿੰਦਰ ਸਿੰਘ ਨਨੂਆ ਵਲੋਂ ਸੈਣੀ ਬਰਾਦਰੀ ਨੂੰ ਰਾਜਸੀ ਅਤੇ ਹੋਰ ਖੇਤਰਾ ਵਿੱਚ ਬਣਦੀ 15 ਫੀਸਦੀ ਆਬਾਦੀ ਅਨੁਸਾਰ ਨੁਮਾਇੰਦਗੀ ਦੇਣ, ਜਨਗਨਣਾ ਵਿੱਚ ਜਾਤ ਦਾ ਕਾਲਮ ਸ਼ਾਮਲ ਕਰਨ, ੳਬੀਸੀ ਦਾ ਕੋਟਾ 12 ਫੀਸਦੀ ਤੋਂ ਵਧਾਕੇ 27 ਫੀਸਦੀ ਕੀਤੇ ਜਾਣ, ਐਸਜੀਪੀਸੀ ਵਲੋਂ ਭਾਈ ਜਵਾਲਾ ਸਿੰਘ ਨਨੂਆ ਦਾ ਨਾਂ ਸੂਚਨਾ ਬੋਰਡਾ ‘ਚ ਸ਼ਾਮਲ ਕਰਨ ਅਤੇ ਸ਼ਹਿਰ ਰੂਪਨਗਰ ਵਿੱਚੋ ਲਘਦੀ ਸਰਹਿੰਦ ਨਹਿਰ ਦਾ ਸੁੰਦਰੀ ਕਰਨ ਦੀ ਮੰਗ ਦੇ ਰੱਖੇ ਮਤਿਆ ਨੂੰ ਪਾਸ ਕੀਤਾ ਗਿਆ।

ਸਮਾਜਸੇਵੀ ਸੰਸਥਾਵਾ ਪੰਜਾਬ ਦੇ ਨੌਜਵਾਨਾ ਦੀ ਭਲਾਈ ਤੇ ਬੇਹਤਰੀ ਲਈ ਯੁੱਧ ਨਸ਼ਿਆ ਵਿਰੁਧ ਮੁਹਿੰਮ ਨੂੰ ਸਫਲ ਬਨਾਉਣ ਲਈ ਇਸ ਦਾ ਹਿੱਸਾ ਬਨਣ:- ਹਰਦੀਪ ਸਿੰਘ ਮੁੰਡੀਆ ਸਮਾਜਸੇਵੀ ਸੰਸਥਾਵਾ ਪੰਜਾਬ ਦੇ ਨੌਜਵਾਨਾ ਦੀ ਭਲਾਈ ਤੇ ਬੇਹਤਰੀ ਲਈ ਯੁੱਧ ਨਸ਼ਿਆ ਵਿਰੁਧ ਮੁਹਿੰਮ ਨੂੰ ਸਫਲ ਬਨਾਉਣ ਲਈ ਇਸ ਦਾ ਹਿੱਸਾ ਬਨਣ:- ਹਰਦੀਪ ਸਿੰਘ ਮੁੰਡੀਆ

ਸੈਣੀ ਸੰਮੇਲਨ ਦੌਰਾਨ ਪੰਜਾਬ ਦੇ ਵੱਖ ਵੱਖ ਜ਼ਿਿਲਆ ‘ਚ ਨਵੇਂ ਚੁੱਣੇ ਗਏ ਸੈਣੀ ਬਰਾਦਰੀ ਦੇ ਕੋਈ 150 ਵਿਚੋਂ ਹਾਜ਼ਰ ਆਏ 25 ਸਰਪੰਚਾ ਅਤੇ ਬਰਾਦਰੀ ਦਾ ਵੱਖ ਵੱਖ ਖੇਤਰਾ ਵਿੱਚ ਨਾ ਚਮਕਾਉਣ ਵਾਲੀਆ ਸੈਣੀ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸੰਸਥਾ ਵਲੋਂ ਜਾਰੀ ਕੀਤਾ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 56ਵਾਂ ਅੰਕ ਵੀ ਲੋਕਅਰਪਣ ਕੀਤਾ ਗਿਆ। ਸਮਾਗਮ ਦਾ ਅਰੰਭ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤਾ ਗਿਆ।ਸੈਣੀ ਭਵਨ ‘ਚ ਤਕਨੀਕੀ ਵਿਿਦਆ  ਦੇ ਕੋਰਸ ਪੂਰੇ ਕਰਨ ਵਾਲੀਆ ਸਿੱਖਿਆਰਥਣਾ ਨੂੰ ਸਰਟੀਫਿਕੇਟ ਵੰਡੇ ਗਏ।

ਸਮਾਗਮ ‘ਚ ਸੰਸਥਾ ਦੇ ਪ੍ਰਧਾਨ ਡਾ. ਅਜਮੇਰ ਸਿੰਘ ਨੇ ਆਏ ਮਹਿਮਾਨਾ ਦਾ ਸਵਾਗਤ ਕੀਤਾ ਤੇ ਸਕੱਤਰ ਬਲਬੀਰ ਸਿੰਘ ਸੈਣੀ ਨੇ ਸੈਣੀ ਭਵਨ ਦੀ ਕਾਰਗੁਜ਼ਾਰੀ ਤੇ ਚਾਨਣਾ ਪਾਇਆ। ਟਰੱਸਟੀ ਰਾਜਿੰਦਰ ਸੈਣੀ ਅਤੇ ਅਮਰਜੀਤ ਸਿੰਘ ਨੇ ਆਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਤਰਮੇਸ ਸੈਣੀ ਪ੍ਰਧਾਨ ਆਲ ਇੰਡਿਆ ਰਾਇਸ ਮੀਲਰਜ਼, ਗੁਰਮੁੱਖ ਸਿੰਘ ਸੈਣੀ, ਰਾਮ ਸਿੰਘ ਸੈਣੀ, ਇੰਜ. ਹਰਜੀਤ ਸਿੰਘ, ਕੈਪਟਨ ਹਾਕਮ ਸਿੰਘ, ਰਾਜਿੰਦਰ ਸਿੰਘ ਗਿਰਨ, ਦਲਜੀਤ ਸਿੰਘ, ਜਗਦੇਵ ਸਿੰਘ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਰਾਵਿੰਦਰ ਮੁੰਡਰਾ, ਬਹਾਦਰਜੀਤ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਇਲਾਵਾ ਅਮਨਦੀਪ ਸਿੰਘ ਸੈਣੀ ਚੰਡੀਗੜ੍ਹ, ਚੇਅਰਮੈਨ ਨਗਰ ਸੁਧਾਰ ਟਰੱਸਟ ਸਿਵ ਕੁਮਾਰ ਲਾਲਪੁਰਾ, ਚੇਅਰਮੈਨ ਮਾਰਕਿਟ ਕਮੇਟੀ ਭਾਗ ਸਿੰਘ ਮਦਾਨ, ਸ਼ਮਿੰਦਰ ਸਿੰਘ ਭਕੂਮਾਜਰਾ ਆਦਿ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਹੋਰਨਾ ਤੋਂ ਇਲਾਵਾ ਹਰਮਿੰਦਰ ਕੌਰ ਪਤਨੀ ਸਵਰਗੀ ਇੰਜ. ਅਮਰੀਕ ਸਿੰਘ ਵਲੋਂ ਇੱਕ ਲੱਖ ਰੁਪਏ, ਇੰਜ. ਭਗਵਾਨ ਸਿੰਘ  ਪੰਜਕੂਲਾ ਵਲੋਂ 1,11,000 ਰੁਪਏ ਅਤੇ ਗੁਰਮੁੱਖ ਸਿੰਘ ਸੈਣੀ ਵਲੋਂ ਪੰਜਾਹ ਹਜ਼ਾਰ ਰੁਪਏ ਸੰਸਥਾ ਨੂੰ ਦਾਨ ਕੀਤਾ ਗਿਆ।