ਨਿਰਮਲ ਸਿੰਘ ਰਿਆਤ ਨੂੰ ਸਦਮਾ , ਮਾਤਾ ਮਹਿੰਦਰ ਕੌਰ ਦਾ ਦੇਹਾਂਤ
ਬਹਾਦਰਜੀਤ ਸਿੰਘ/ਬਲਾਚੌਰ,24 ਮਾਰਚ ,2025
ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਰਿਆਤ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਰਿਆਤ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਸਵਰਗਵਾਸ ਹੋ ਗਏ, ਉਹ ਪਿਛਲੇ ਕਈ ਦਿਨਾਂ ਤੋਂ ਫੋਰਟਿਸ ਹਸਪਤਾਲ ਮੋਹਾਲੀ ਵਿੱਚ ਇਲਾਜ ਅਧੀਨ ਸਨ।
ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸਿਆਣਾ (ਬਲਾਚੌਰ) ਵਿਖੇ ਰਿਆਤ ਪਰਿਵਾਰ, ਗੁਰਵਿੰਦਰ ਸਿੰਘ ਬਾਹੜਾ , ਚਾਂਸਲਰ ਆਰ.ਬੀ.ਯੂ., ਡਾ. ਸੰਦੀਪ ਸਿੰਘ ਕੌੜਾ ਚਾਂਸਲਰ ਐਲ.ਟੀ.ਐਸ.ਯੂ. ਪੰਜਾਬ, ਡਾ. ਪਰਵਿੰਦਰ ਸਿੰਘ ਵਾਈਸ ਚਾਂਸਲਰ ਐਲ.ਟੀ.ਐਸ.ਯੂ., ਰਿਆਤ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਇਸ ਦੁੱਖ ਦੇ ਮੌਕੇ ‘ਤੇ, ਪੰਜਾਬ ਭਰ ਦੇ ਸਮਾਜਿਕ ਆਗੂਆਂ, ਬੁੱਧੀਜੀਵੀਆਂ ਨੇ ਰਿਆਤ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ।